17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਟੀ. ਐੱਸ. ਯੂ. ਡਵੀਜ਼ਨ ਕਮੇਟੀ ਖੰਨਾ ਦੀ ਚੋਣ

ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਡਵੀਜ਼ਨ ਕਮੇਟੀ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕੀ ਯੂਨੀਅਨ ਦਾ ਚੋਣ ਇਜਲਾਸ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿਚ ਸਬ ਡਵੀਜ਼ਨ ਚਾਵਾ, ਸਿਟੀ 1 ਖੰਨਾ, ਜਰਗ, ਸਿਟੀ 2 ਖੰਨਾ, ਭੜੀ ਅਤੇ ਸਬ ਅਰਬਨ ਖੰਨਾ ਦੇ ਡੈਲੀਗੇਟਾਂ, ਸਬ ਡਵੀਜ਼ਨ ਕਮੇਟੀ ਦੇ ਅਹੁਦੇਦਾਰਾਂ, ਮੈਬਰਾਂ ਅਤੇ ਰਿਟਾਇਰੀ ਸਾਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸਮਰਾਲਾ ਦੀ ਮੀਟਿੰਗ ’ਚ ਸ਼ਾਮਲ ਅਹੁਦੇਦਾਰ। ਅਜੀਤ ਤਸਵੀਰ 17-10-2026
ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਡਵੀਜ਼ਨ ਕਮੇਟੀ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕੀ ਯੂਨੀਅਨ ਦਾ ਚੋਣ ਇਜਲਾਸ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿਚ ਸਬ ਡਵੀਜ਼ਨ ਚਾਵਾ, ਸਿਟੀ 1 ਖੰਨਾ, ਜਰਗ, ਸਿਟੀ 2 ਖੰਨਾ, ਭੜੀ ਅਤੇ ਸਬ ਅਰਬਨ ਖੰਨਾ ਦੇ ਡੈਲੀਗੇਟਾਂ, ਸਬ ਡਵੀਜ਼ਨ ਕਮੇਟੀ ਦੇ ਅਹੁਦੇਦਾਰਾਂ, ਮੈਬਰਾਂ ਅਤੇ ਰਿਟਾਇਰੀ ਸਾਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਚੋਣ ਇਜਲਾਸ ਵਿਚ ਮੰਡਲ ਕਮੇਟੀ ਦੇ ਸਕੱਤਰ ਵਲੋਂ ਕਾਰਗੁਜ਼ਾਰੀ ਅਤੇ ਕੈਸ਼ੀਅਰ ਵਲੋਂ ਫ਼ੰਡ ਦੀ ਰਿਪੋਰਟ ਨੂੰ ਪੇਸ਼ ਕੀਤਾ। ਦੋਨਾਂ ਰਿਪੋਰਟਾਂ ਤੋਂ ਡੈਲੀਗੇਟ ਸਾਥੀਆਂ ਨੇ ਸੁਝਾਅ ਪੇਸ਼ ਕਰ ਕੇ ਵਿਚਾਰਾਂ ਕਰਦੇ ਹੋਏ ਦੋਨੋਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਚੋਣ ਨਿਗਰਾਨ ਕਮੇਟੀ ਵਿਚ ਸਰਕਲ ਸਕੱਤਰ ਬਲਵੀਰ ਸਿੰਘ ਅਤੇ ਮੀਤ ਪ੍ਰਧਾਨ ਬੁੱਧ ਸਿੰਘ ਨੇ ਜਮਹੂਰੀ ਵਿਧੀ ਅਪਣਾਉਂਦੇ ਹੋਏ ਨਵੀਂ ਕਮੇਟੀ ਦੀ ਚੋਣ ਕਰਨ ਲਈ ਸਮਾਂ ਦਿੱਤਾ। ਇਸ ਸਮੇਂ ਦੌਰਾਨ ਇੱਕ ਪੈਨਲ ਇਨਕਲਾਬੀ ਜਮਹੂਰੀ ਫ਼ਰੰਟ ਇਕਾਈ ਖੰਨਾ ਵਲੋਂ ਪੇਸ਼ ਕੀਤਾ ਗਿਆ, ਜਿਸ ਵਿਚ ਪ੍ਰਧਾਨ ਕੁਲਵਿੰਦਰ ਸਿੰਘ ਲ. ਮ ਸਿਟੀ 1 ਖੰਨਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਲ. ਮ. ਪ੍ਰੋਟੈੱਕਸ਼ਨ ਸੈੱਲ ਖੰਨਾ, ਸਕੱਤਰ ਵਿਪੁਲ ਵਰਮਾ ਬਾਹੋਮਾਜਰਾ, ਸਹਾਇਕ ਸਕੱਤਰ ਬਲਜੀਤ ਸਿੰਘ ਲ. ਮ. ਜਰਗ ਅਤੇ ਕੈਸ਼ੀਅਰ ਕ੍ਰਿਸਨ ਕੁਮਾਰ ਲ.ਮ. ਦੇ ਨਾਮ ਹਾਜ਼ਰ ਡੈਲੀਗੇਟ ਸਾਥੀਆਂ ਨੇ ਸਰਬਸੰਮਤੀ ਨਾਲ ਪੇਸ਼ ਕੀਤੇ। ਇਸ ਕਮੇਟੀ ਨੂੰ ਸਰਬਸੰਮਤੀ ਨਾਲ ਚੁਣੀ ਗਈ ਕਮੇਟੀ ਐਲਾਨ ਕੀਤਾ ਗਿਆ। ਸੂਬਾ ਸਕੱਤਰ ਜਸਵਿੰਦਰ ਸਿੰਘ ਅਤੇ ਸਾਬਕਾ ਸਰਕਲ ਸਕੱਤਰ ਤਰਸੇਮ ਲਾਲ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈਆਂ ਦਿੱਤੀਆਂ। ਇਸ ਚੋਣ ਇਜਲਾਸ ਵਿਚ ਉਪਰੋਕਤ ਤੋਂ ਇਲਾਵਾ ਰਿਟਾਇਰੀ ਦਲਵਾਰਾ ਸਿੰਘ, ਵਿਧੀ ਚੰਦ, ਜਗਦੇਵ ਸਿੰਘ ਅਤੇ ਸਬ ਕਮੇਟੀਆਂ ਦੇ ਪ੍ਰਧਾਨ, ਅਹੁਦੇਦਾਰਾਂ ਅਤੇ ਮੈਂਬਰਾਂ ਰਣਧੀਰ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ, ਰਹਿਲ ਮੁਹੰਮਦ, ਦੀਸੂਪਾਲ, ਸੰਦੀਪ ਸਿੰਘ, ਸੁਖਵੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟਰ ਸੂਚੀਆਂ ਦੀ ਸ਼ੁੱਧਤਾ ਜ਼ਰੂਰੀ ਹੈ-ਐਡਵੋਕੇਟ ਚਿਰਾਂਸ਼ੂ ਰਤਨ ਅਗਲੀ ਖ਼ਬਰ ਸਰਕਲ ਜਾਤੀਵਾਲ ਅਧੀਨ ਪੈਂਦੇ ਪਿੰਡ ਝੜੌਦੀ ਅਤੇ ਪੰਜਗਰਾਈਆਂ ਵਿਖੇ ਅਕਾਲੀ ਦਲ ਨੂੰ ਮਿਲਿਆ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।