17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੀ. ਐੱਚ. ਸੈਂਟਰ ਕੂੰਮ ਕਲਾਂ ਵਲੋਂ ਡੇਂਗੂ ਬੁਖ਼ਾਰ ਸੰਬੰਧੀ ਕੀਤਾ ਜਾਗਰੂਕ

ਕੁਹਾੜਾ, 16 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.

ਅਜੀਤ ਡੈਸਕ 17-10-2026
ਕੁਹਾੜਾ, 16 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰੁਪਿੰਦਰ ਸਿੰਘ ਗਿੱਲ ਐੱਸ. ਐੱਮ. ਓ. ਕੂੰਮ ਕਲਾਂ ਦੀ ਅਗਵਾਈ ਵਿਚ ਸੀ. ਐੱਚ. ਸੀ. ਕੂੰਮ ਕਲਾਂ ਦੇ ਅਧੀਨ ਆਉਂਦੇ ਨਾਇਬ ਰਸਾਲਦਾਰ ਬਸਤਾ ਸਿੰਘ ਸਰਕਾਰੀ ਹਾਈ ਸਕੂਲ ਪਿੰਡ ਉੱਪਲ ਵਿਖੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ। ਇਸ ਮੌਕੇ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ (ਹੈਲਥ ਇੰਸਪੈਕਟਰ) ਨੇ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ ਜੋ ਸਿਰਫ਼ ਦਿਨ ਵੇਲੇ ਕੱਟਦਾ ਹੈ। ਡੇਂਗੂ ਬੁਖ਼ਾਰ ਦੇ ਲੱਛਣ ਜਿਵੇਂ ਕਿ ਤੇਜ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜ੍ਹਿਆਂ ਅਤੇ ਨੱਕ ਵਿਚੋਂ ਖੂਨ ਦਾ ਵਗਣਾ ਜੇਕਰ ਕਿਸੇ ਨੂੰ ਵੀ ਇਹ ਲੱਛਣ ਹੋਣ ਤਾਂ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ, ਡੇਂਗੂ ਬੁਖ਼ਾਰ ਦਾ ਟੈੱਸਟ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਹਫ਼ਤੇ ’ਚ ਇੱਕ ਵਾਰ ਹਰ ਸ਼ੁੱਕਰਵਾਰ ਨੂੰ ਆਪਣੇ ਘਰਾਂ ਦੇ ਕੂਲਰਾਂ, ਫ਼ਰਿਜਾਂ ਦੀਆ ਟਰੇਆਂ, ਟਾਇਰਾਂ, ਗਮਲਿਆਂ ਦੇ ਵਿਚ ਖੜੇ ਪਾਣੀ ਨੂੰ ਸਾਫ਼ ਕਰੋ। ਇਸ ਸਮੇਂ ਰਵਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਨਵਦੀਪ ਸ਼ਰਮਾ, ਦਲਜਿੰਦਰ ਕੌਰ, ਪਿ੍ਰਤਪਾਲ ਕੌਰ, ਜਸਦੀਪ ਕੌਰ, ਗੁਰਦੀਪ ਸਿੰਘ ਹਰਮਨਜੋਤ ਸਿੰਘ, ਰਾਜੇਸ਼ ਕੁਮਾਰ ਅਧਿਆਪਕ ਤੇ ਸੰਦੀਪ ਕੌਰ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ, ਪੰਚਾਇਤ ਮੈਂਬਰਾਂ ਤੇ ਪਾਰਟੀ ਵਰਕਰਾਂ ਨਾਲ... ਅਗਲੀ ਖ਼ਬਰ ਨਗਰ ਕੌਂਸਲ ਵਲੋਂ 12 ਸਾਲਾਂ ਤੋਂ ਵੱਧ ਸਮਾਂ ਦੁਕਾਨਾਂ ਚਲਾਉਣ ਵਾਲੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ-ਕੁੰਦਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।