18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਰਸਵਤੀ ਸਕੂਲ ਦੋਰਾਹਾ ਵਿਖੇ ਵਿੱਦਿਅਕ ਮੁਕਾਬਲਾ ਕਰਵਾਇਆ

ਦੋਰਾਹਾ, 17 ਅਕਤੂਬਰ (ਪੱਤਰ ਪ੍ਰੇਰਕ)-ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਵਿਖੇ ਆਮ ਜਾਣਕਾਰੀ ਵਿਦਿਅਕ ਮੁਕਾਬਲਾ ਕਰਵਾਇਆ ਗਿਆ। ਤਿੰਨ ਵਰਗਾਂ ਵਿਚ ਵੰਡੇ, ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਾਊਸ ਅਨੁਸਾਰ ਭਾਗ ਲਿਆ।

ਅਜੀਤ ਡੈਸਕ 18-10-2026
ਦੋਰਾਹਾ, 17 ਅਕਤੂਬਰ (ਪੱਤਰ ਪ੍ਰੇਰਕ)-ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਵਿਖੇ ਆਮ ਜਾਣਕਾਰੀ ਵਿਦਿਅਕ ਮੁਕਾਬਲਾ ਕਰਵਾਇਆ ਗਿਆ। ਤਿੰਨ ਵਰਗਾਂ ਵਿਚ ਵੰਡੇ, ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਾਊਸ ਅਨੁਸਾਰ ਭਾਗ ਲਿਆ। ਨਰਸਰੀ ਤੋਂ ਪਹਿਲੀ ਜਮਾਤ ਤੱਕ ਜੋਤੀ ਤੇ ਪ੍ਰਗਤੀ ਹਾਊਸ ਨੇ ਪਹਿਲਾ ਸਥਾਨ, ਜਾਗ੍ਰਿਤੀ ਤੇ ਕ੍ਰਾਂਤੀ ਹਾਊਸ ਦੂਜੇ ਸਥਾਨ ’ਤੇ ਰਹੇ। ਦੂਜੀ ਤੋਂ ਪੰਜਵੀਂ ਜਮਾਤ ਤੱਕ ਜੋਤੀ ਹਾਊਸ ਪਹਿਲੇ, ਜਾਗ੍ਰਿਤੀ ਹਾਊਸ ਦੂਜੇ ਅਤੇ ਪ੍ਰਗਤੀ ਹਾਊਸ ਤੀਜੇ ਸਥਾਨ ’ਤੇ ਰਿਹਾ। ਸੀਨੀਅਰ ਵਿੰਗ ਵਿੱਚ ਜਾਗ੍ਰਿਤੀ ਹਾਊਸ ਪਹਿਲੇ, ਕ੍ਰਾਂਤੀ ਹਾਊਸ ਦੂਜੇ ਅਤੇ ਜੋਤੀ ਹਾਊਸ ਤੀਜੇ ਸਥਾਨ ’ਤੇ ਰਿਹਾ। ਅੰਤ ਵਿੱਚ ਸਕੂਲ ਦੇ ਮੁਖੀ ਪ੍ਰੀਤੀਸ਼ ਗੁਸਾਈਂ ਅਤੇ ਡਾਇਰੈਕਟਰ ਆਸ਼ਾ ਗੁਸਾਈਂ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਪਹੁੰਚਣ ’ਤੇ ਸਚਿਨ ਪਾਇਲਟ ਤੇ ਪਰਗਟ ਸਿੰਘ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਸਹੋਦਿਆ ਅਥਲੈਟਿਕਸ ਮੀਟ ਵਿਚ ਗੁਰੂ ਨਾਨਕ ਸਕੂਲ ਮੁੱਲਾਂਪੁਰ ਅਥਲੀਟਾਂ ਚੰਗਾ ਕੀਤਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।