21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

16 ਸਾਲ ਪਹਿਲਾਂ ਬਣਿਆ ਸਰਕਾਰੀ ਪਾਰਕ ਅੱਜ ਤਰਸਯੋਗ ਹਾਲਤ ’ਚ

ਮਾਛੀਵਾੜਾ ਸਾਹਿਬ, 20 ਅਕਤੂਬਰ (ਮਨੋਜ ਕੁਮਾਰ)-2010 ਵਿੱਚ ਉਸ ਸਮੇਂ ਦੀ ਅਕਾਲੀ ਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਹੀਰਾ ਸਿੰਘ ਗਾਬੜੀਆ ਹੱਥੋ ਉਦਘਾਟਨ ਹੋਏ ਸ਼ਹਿਰ ਦੇ ਇਕਲੌਤੇ ਸਰਕਾਰੀ ਸ਼੍ਰੀ ਰਾਧਾ ਕ੍ਰਿਸ਼ਨ ਪਾਰਕ ਦੀ ਅੱਜ ਹਾਲਤ ਬੇਹੱਦ ਤਰਸਯੋਗ ਨਜ਼ਰ ਆ ਰਹੀ ਹੈ। ਜਿਸ ਪਾਰਕ ਵਿੱਚ ਸ਼ਹਿਰ ਵਾਸੀਆਂ ਦੀ ਸੱਜਰੀ ਤੇ ਸੋਹਣੀ ਸਵੇਰ ਲਈ ਰੰਗ ਬਿਰੰਗੇ ਫੁੱਲਾਂ ਦੀ ਫੁਲਵਾੜੀ ਨਜ਼ਰ ਆਉਣੀ ਚਾਹੀਦੀ ਸੀ।

ਫੁੱਲਾਂ ਦੀ ਫੁਲਵਾੜੀ ਬਜਾਏ ਕਈ ਕਈ ਫੁੱਟ ਘਾਹ 21-10-2026
ਮਾਛੀਵਾੜਾ ਸਾਹਿਬ, 20 ਅਕਤੂਬਰ (ਮਨੋਜ ਕੁਮਾਰ)-2010 ਵਿੱਚ ਉਸ ਸਮੇਂ ਦੀ ਅਕਾਲੀ ਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਹੀਰਾ ਸਿੰਘ ਗਾਬੜੀਆ ਹੱਥੋ ਉਦਘਾਟਨ ਹੋਏ ਸ਼ਹਿਰ ਦੇ ਇਕਲੌਤੇ ਸਰਕਾਰੀ ਸ਼੍ਰੀ ਰਾਧਾ ਕ੍ਰਿਸ਼ਨ ਪਾਰਕ ਦੀ ਅੱਜ ਹਾਲਤ ਬੇਹੱਦ ਤਰਸਯੋਗ ਨਜ਼ਰ ਆ ਰਹੀ ਹੈ। ਜਿਸ ਪਾਰਕ ਵਿੱਚ ਸ਼ਹਿਰ ਵਾਸੀਆਂ ਦੀ ਸੱਜਰੀ ਤੇ ਸੋਹਣੀ ਸਵੇਰ ਲਈ ਰੰਗ ਬਿਰੰਗੇ ਫੁੱਲਾਂ ਦੀ ਫੁਲਵਾੜੀ ਨਜ਼ਰ ਆਉਣੀ ਚਾਹੀਦੀ ਸੀ। ਅੱਜ ਉਸ ਪਾਰਕ ਵਿੱਚ ਕਈ ਕਈ ਫੁੱਟ ਸੰਘਣਾ ਤੇ ਖਤਰਨਾਕ ਘਾਹ ਨਜ਼ਰ ਆ ਰਿਹਾ ਹੈ ਤੇ ਇਸੇ ਪਾਰਕ ਵਿੱਚ ਗਲਿਆ ਸੜਿਆ ਕਾਫੀ ਪੁਰਾਣਾ ਕਬਾੜ ਵੀ ਇਸ ਪਾਰਕ ਦੀ ਸੁੰਦਰਤਾ ਵਿੱਚ ਵੱਡਾ ਦਾਗ਼ ਬਣ ਕਿ ਉੱਭਰ ਰਿਹਾ ਹੈ। ਅਸਲ ਵਿੱਚ ਇਹਨਾਂ 1 6 ਸਾਲਾਂ ਵਿੱਚ ਵੱਖ ਵੱਖ ਰਾਜਨੀਤਿਕ ਦਲਾਂ ਦੀ ਸਰਕਾਰਾਂ ਆਈਆਂ ਤੇ ਨਾਲ ਹੀ ਨਗਰ ਕੋਸਲ ਦੀ ਕਮਾਂਡ ਵੀ ਬਦਲਦੀ ਰਹੀ ਪਰ ਭਗਵਾਨ ਦੇ ਨਾਮ ਤੇ ਰੱਖੇ ਇਸ ਪਾਰਕ ਦੀ ਸਥਿਤੀ ਨਹੀ ਬਦਲੀ ਤੇ ਸ਼ਹਿਰ ਵਾਸੀਆਂ ਨੇ ਇਸ ਪਾਰਕ ਦਾ ਆਨੰਦ ਨਹੀ ਮਾਣਿਆ। ਅੱਜ ਭਾਵੇਂ ਸ਼ਹਿਰ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੀ ਲੜੀ ਸੁਣਾਈ ਦੇ ਰਹੀ ਹੈ ਪਰ ਕਾਫੀ ਮਹਿੰਗੀ ਤੇ ਸੁੱਚਜੀ ਜਗ੍ਹਾ ਤੇ ਬਣੇ ਇਸ ਪਾਰਕ ਦੀ ਮਹੱਤਤਾ ਅਣਗੋਲਿਆ ਹੋ ਰਹੀ ਹੈ। ਇਸ ਪਾਰਕ ਦੇ ਬਿਲਕੁੱਲ ਨਾਲ ਇੱਕ ਵੱਡਾ ਵਿਸ਼ਾਲ ਸਟੇਡੀਅਮ ਵੀ ਹੈ ਤੇ ਜਿੱਥੇ ਹਰ ਰੋਜ਼ ਸਵੇਰੇ ਨੋਜਵਾਨਾ ਦੀ ਰੋਣਕ ਦਿਖਾਈ ਦਿੰਦੀ ਹੈ ਪਰ ਇੱਥੇ ਕਈ ਕਈ ਫੁੱਟ ਘਾਹ ਹੋਣ ਕਰਕੇ ਹਰ ਸਮੇ ਮੱਛਰਾਂ ਦਾ ਖੋਫ ਬਰਕਰਾਰ ਰਹਿੰਦਾ ਹੈ ਜੋ ਅਕਸਰ ਮਨੁੱਖੀ ਜ਼ਿੰਦਗੀ ਲਈ ਘਾਤਕ ਹੋ ਸਕਦੇ ਹਨ। ਬਹੁਤ ਜਲਦ ਹੀ ਨਵੇਂ ਰੂਪ ਵਿੱਚ ਹੋਵੇਗਾ ਇਹ ਪਾਰਕ- ਈ. ਓ. ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਵਿਕਰਮਜੀਤ ਸ਼ਰਮਾ ਨਾਲ ਜਦੋ ਇਸ ਤਰਸਯੋਗ ਪਾਰਕ ਦੀ ਅਸਲ ਤਸਵੀਰ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਪਾਰਕ ਨੂੰ ਨਵੀਂ ਸ਼ਾਨਦਾਰ ਦਿੱਖ ਦੇਣ ਲਈ ਬਕਾਇਦਾ ਟੈਂਡਰ ਹੋ ਗਏ ਹਨ ਤੇ ਜਲਦ ਹੀ ਇਹ ਪਾਰਕ ਆਪਣੇ ਨਵੀ ਲੁੱਕ ਵਿੱਚ ਨਜ਼ਰ ਆਵੇਗਾ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਦੋਰਾਹਾ ’ਚ ਕਾਂਗਰਸ ਵਲੋਂ ਮੋਮਬੱਤੀ ਮਾਰਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱ... ਅਗਲੀ ਖ਼ਬਰ ਪਿੰਡ ਨਿਜ਼ਾਮਪੁਰ ਦੇ ਗੁ: ਸ਼ਹੀਦਗੜ੍ਹ ਵਿਖੇ ਦਸਮੀਂ ਅਤੇ ਦੁਸਹਿਰੇ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।