24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਹੁਣ ਫਸਲਾਂ ਦੀ ਨਹੀਂ ਨਸਲਾਂ ਤੇ ਅਣਖਾਂ ਦੀ ਲੜਾਈ ਲੜੀ ਜਾਵੇਗੀ- ਬਾਬਾ ਰਾਜਿੰਦਰਪਾਲ ਸਿੰਘ

ਜੌੜੇਪੁਲ ਜਰਗ, 23 ਅਕਤੂਬਰ (ਪਾਲਾ ਰਾਜੇਵਾਲੀਆ)-ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਇਸ ਲਈ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਅਤੇ ਆਪਣੇ ਇਖਲ਼ਾਕੀ ਫਰਜ ਅਣਖਾਂ ਤੇ ਨਸਲਾਂ ਕਾਇਮ ਲਈ ਪੰਜਾਬ ਵਾਸੀਆਂ ਨੂੰ ਸੰਕਲਪ ਲੈਣੇ ਚਾਹੀਦੇ ਹਨ।

ਬਾਬਾ ਰਾਜਿੰਦਰਪਾਲ ਸਿੰਘ ਜੌੜੇਪੁਲ ਵਿਖੇ ਗੱਲਬਾਤ ਕਰਦੇ ਸਮੇਂ। ਤਸਵੀਰ ਪਾਲਾ 24-10-2026
ਜੌੜੇਪੁਲ ਜਰਗ, 23 ਅਕਤੂਬਰ (ਪਾਲਾ ਰਾਜੇਵਾਲੀਆ)-ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਇਸ ਲਈ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਅਤੇ ਆਪਣੇ ਇਖਲ਼ਾਕੀ ਫਰਜ ਅਣਖਾਂ ਤੇ ਨਸਲਾਂ ਕਾਇਮ ਲਈ ਪੰਜਾਬ ਵਾਸੀਆਂ ਨੂੰ ਸੰਕਲਪ ਲੈਣੇ ਚਾਹੀਦੇ ਹਨ। ਇਹ ਪ੍ਰਗਟਾਵਾ ਜੌੜੇਪੁਲ ਵਿਖੇ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਬਾਬਾ ਰਾਜਿੰਦਰਪਾਲ ਸਿੰਘ ਨਾਭੇ ਵਾਲਿਆਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਉਹ ਹਰ ਸਟੇਜ ਤੋਂ ਨਸ਼ਿਆਂ ਖਿਲਾਫ਼ ਪੂਰੀ ਬੇਬਾਕੀ ਨਾਲ ਬੋਲਦੇ ਹਨ ਤਾਂ ਜੋ ਨੌਜਵਾਨ ਵਰਗ ਆਪਣੀ ਅਣਖ ਨੂੰ ਸਲਾਮਤ ਰੱਖਣ ਲਈ ਨਸ਼ਿਆਂ ਵਿਰੁੱਧ ਡਟਕੇ ਲੜਾਈ ਲੜੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਲੜਾਈ ਫਸਲਾਂ ਦੀ ਨਹੀਂ ਬਲਕਿ ਨਸਲਾਂ ਦੀ ਹੈ ਆਪਣੀਆਂ ਨਸਲਾਂ ਨੂੰ ਬਚਾਅ ਕੇ ਰੱਖਣ ਲਈ ਸੰਘਰਸ਼ਾਂ ਦੀ ਲੋੜ ਹੈ। ਬਾਬਾ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਵੀ ਸੰਤ ਆਸ਼ਰਮ ਧਬਲਾਨ ਵਿਖੇ ਪ੍ਰਭਾਵਸ਼ਾਲੀ ਕੀਰਤਨ ਸਮਾਗਮ ਦੌਰਾਨ ਨਸ਼ਿਆਂ ਦੇ ਖਾਤਮੇ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਲੇਖਕਾਂ ਨੂੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਸੰਘਰਸ਼ ਕਰਨਗੇ। ਇਸ ਮੌਕੇ ਗੀਤਕਾਰ ਸੁੱਖਾ ਸ਼ਾਹਪੁਰ, ਲਾਡੀ ਗਿੱਲ, ਜੱਬੋਮਾਜਰੇ ਵਾਲਾ, ਡਾ. ਰਾਮ ਸਿੰਘ ਢਿੱਲੋਂ ਸਮੇਤ ਹੋਰ ਹਾਜਰ ਸਨ।
ਪਿਛਲੀ ਖ਼ਬਰ ਮਾਛੀਵਾੜਾ ਅਨਾਜ ਮੰਡੀ ਵਿਚ ਮੋਇਸਚਰ ਮੀਟਰਾਂ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਮੋਇਸਚਰ... ਅਗਲੀ ਖ਼ਬਰ ਰਾੜਾ ਸਾਹਿਬ ਡਰੇਨ ਦੇ ਪੁਲ ਦੇ ਸੈਂਟਰ ਵਿਚੋਂ ਸਰੀਏ ਸੜਕ ’ਤੇ ਨਿਕਲੇ , ਹਾਦਸੇ ਦਾ ਖਦਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।