ਗੁਰੂ ਦੀ ਲਾਡਲੀ ਫ਼ੌਜ ਦੇ ਖੰਨਾ ਪਹੁੰਚਣ ’ਤੇ ਜਥੇ. ਬਾਬਾ ਇੰਦਰਜੀਤ ਸਿੰਘ ਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਵਾਗਤ ਤੇ ਸਨਮਾਨ
ਖੰਨਾ, 30 ਅਕਤੂਬਰ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਮੀਰੀ ਪੀਰੀ ਪਾਤਿਸ਼ਾਹੀ ਛੇਵੀਂ, ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ, ਖੰਨਾ ਵਿਖੇ ਪੰਥ ਬੁੱਢਾ ਦਲ ਦੇ ਨਿਹੰਗ ਸਿੰਘਾਂ ਤੇ ਗੁਰੂ ਸਾਹਿਬ ਦੀ ਲਾਡਲੀ ਫ਼ੌਜ ਦੇ ਖੰਨਾ ਪਹੁੰਚਣ ’ਤੇ ਜਥੇਦਾਰ ਬਾਬਾ ਇੰਦਰਜੀਤ ਸਿੰਘ ਅਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਵਾਗਤ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮਹਿਤਾ ਚੌਕ ਤੋਂ ਪਹੁੰਚੇ ਮਿਸਲ ਗੁਰੂ ਹਰਿਗੋਬਿੰਦ ਸਾਹਿਬ, ਤਰਨਾ ਦਲ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਜੰਟ ਸਿੰਘ ਅਤੇ ਜਥੇਦਾਰ ਬਾਬਾ ਸਤਨਾਮ ਸਿੰਘ ਦਾ ਜਥੇਦਾਰ ਬਾਬਾ ਇੰਦਰਜੀਤ ਸਿੰਘ ਅਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਤਿਕਾਰ ਸਹਿਤ ਸਨਮਾਨ ਕੀਤਾ।
ਗੁਰੂ ਦੀ ਲਾਡਲੀ ਫ਼ੌਜ ਦੇ ਖੰਨਾ ਪਹੁੰਚਣ ’ਤੇ ਜਥੇ. ਬਾਬਾ ਇੰਦਰਜੀਤ ਸਿੰਘ ਤੇ ਗੁਰਸੀਰਤ ਸਿੰਘ ਖ਼ਾਲਸਾ ਸਵਾਗਤ ਕਰਦੇ ਹੋਏ। ਤਸਵੀਰ : ਸੋਨੀ ਗਿੱਲ
31-10-2026