ਹੈੱਡਮਾਸਟਰ ਰੌਣੀ ਦੀ ਕਿਤਾਬ ਨਸ਼ਤਰ ਲੋਕ ਅਰਪਿਤ
ਜੌੜੇਪੁਲ ਜਰਗ, 5 ਨਵੰਬਰ (ਪਾਲਾ ਰਾਜੇਵਾਲੀਆ)- ਲਿਖਾਰੀ ਸਭਾ ਰੌਣੀ ਦੇ ਸਰਪ੍ਰਸਤ ਉਘੇ ਸਾਹਿਤਕਾਰ ਤੇ ਲੇਖਕ ਸੇਵਾਮੁਕਤ ਹੈਡ ਮਾਸਟਰ ਬਲਜੀਤ ਸਿੰਘ ਰੌਣੀ ਦੀ ਕਹਾਣੀਆਂ ਦੀ ਕਿਤਾਬ ਨਸ਼ਤਰ ਬੀਤੇ ਦਿਨੀ ਆਸਟਰੇਲੀਆ ਦੇ ਸ਼ਹਿਰ ਐਡੀਲੈਂਡ ਸਥਿਤ ਰੂਟਸ ਆਫ ਅੰਮ੍ਰਿਤਸਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਲੀਜ ਕੀਤੀ ਗਈ। ਸਮਾਗਮ ਦੌਰਾਨ ਰੇਡੀਓ ਰਾਬਤਾ ਦੇ ਸੰਚਾਲਕ ਰੌਬੀ ਬੈਨੀਪਾਲ ਅਤੇ ਸਾਹਿਤ ਸੁਮੇਲ ਆਸਟਰੇਲੀਆ ਦੇ ਸੰਚਾਲਕ ਬੀਬੀ ਗੁਰਪ੍ਰੀਤ ਕੌਰ ਅਤੇ ਬੀਬੀ ਨਵਨੀਤ ਢਿੱਲੋਂ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਵੱਖ-ਵੱਖ ਬੁਲਾਰਿਆਂ ਵੱਲੋਂ ਕਿਤਾਬ ਸਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਅਜੀਤ ਡੈਸਕ
06-11-2026