ਰਾਮਗੜ੍ਹ ਦਾ ਕਬੱਡੀ ਕੱਪ 6 ਦਸੰਬਰ ਨੂੰ ਹੋਵੇਗਾ-ਪ੍ਰਧਾਨ ਕਮਲ ਮਾਂਗਟ
ਸਾਹਨੇਵਾਲ, 17 ਨਵੰਬਰ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਵਿਖੇ ਪ੍ਰਧਾਨ ਸਪੋਰਟਸ ਕਲੱਬ ਅਤੇ ਹੋਰ ਪ੍ਰਬੰਧਕਾਂ ਦੀ ਇੱਕ ਅਹਿਮ ਮੀਟਿੰਗ ਹੋਈ। ਪ੍ਰਧਾਨ ਕਮਲ ਮਾਂਗਟ ਨੇ ਦੱਸਿਆ ਕਿ ਰਾਮਗੜ੍ਹ ਇੱਕ ਪਿੰਡ ਓਪਨ ਦਾ ਕਬੱਡੀ ਦਾ ਮਹਾਂ ਕੁੰਭ 24 ਨਵੰਬਰ ਦੀ ਤਰੀਕ ਬਦਲ ਕੇ ਉਸ ਦੀ ਜਗ੍ਹਾ ’ਤੇ 6 ਦਸੰਬਰ ਕਰ ਦਿੱਤੀ ਹੈ, ਜਿਸ ਵਿਚ ਖਿਡਾਰੀਆਂ ਨੂੰ ਪਹਿਲਾ ਇਨਾਮ 1 ਲੱਖ ਰੁਪਿਆ ਤੇ ਦੂਜਾ ਨਾਮ 70000 ਹੋਵੇਗਾ ਤੇ ਟੀਮ ਵਿਚ ਦੋ ਖਿਡਾਰੀ ਬਾਹਰਲੇ ਪਿੰਡੋਂ ਖੇਡ ਸਕਦੇ ਹਨ।
ਅਜੀਤ ਡੈਸਕ
18-11-2026