25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅਕਾਲ ਅਕੈਡਮੀ ਰਛੀਨ ਦੀਆਂ 2 ਮਹਿਲਾ ਮੁੱਖ ਅਧਿਆਪਕਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਲੋਹਟਬੱਦੀ, 24 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸੀਨੀਅਰ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ) ਨੂੰ ਪ੍ਰਾਪਤ ਹੋਈ ਸ਼ਿਕਾਇਤ ਦੀ ਕਾਰਵਾਈ ’ਚ ਅਕਾਲ ਅਕੈਡਮੀ ਰਛੀਨ ਦੇ ਰਿਕਾਰਡ ਮੁਤਾਬਿਕ ਦੀਆਂ 2 ਮਹਿਲਾ ਮੁੱਖ ਅਧਿਆਪਕਾ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ ਕਰਨ ਦੇ ਆਦਿ ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਧਾਲੀਆਂ ਵਾਸੀ ਚਰਨਦੀਪ ਸਿੰਘ ਦਿਓਲ ਵਲੋਂ ਮਿਤੀ 13 ਜੁਲਾਈ 2026 ਨੂੰ ਅਕੈਡਮੀ ਦੀ ਮੁੱਖ ਅਧਿਆਪਕਾ ਇੰਦਰਜੀਤ ਕੌਰ ਅਤੇ ਰਣਵੀਰ ਕੌਰ ਖ਼ਿਲਾਫ਼ ਦਿੱਤੀ ਗਈ ਦਰਖਾਸਤ ਦੀ ਪੜਤਾਲ ’ਚ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਪਹਿਲੂਆਂ ਨੂੰ ਵਾਚ ਕੇ ਥਾਣਾ ਰਾਏਕੋਟ (ਸਦਰ) ਵਿਖੇ ਬੀ.

ਅਜੀਤ ਡੈਸਕ 25-11-2026
ਲੋਹਟਬੱਦੀ, 24 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸੀਨੀਅਰ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ) ਨੂੰ ਪ੍ਰਾਪਤ ਹੋਈ ਸ਼ਿਕਾਇਤ ਦੀ ਕਾਰਵਾਈ ’ਚ ਅਕਾਲ ਅਕੈਡਮੀ ਰਛੀਨ ਦੇ ਰਿਕਾਰਡ ਮੁਤਾਬਿਕ ਦੀਆਂ 2 ਮਹਿਲਾ ਮੁੱਖ ਅਧਿਆਪਕਾ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ ਕਰਨ ਦੇ ਆਦਿ ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਧਾਲੀਆਂ ਵਾਸੀ ਚਰਨਦੀਪ ਸਿੰਘ ਦਿਓਲ ਵਲੋਂ ਮਿਤੀ 13 ਜੁਲਾਈ 2026 ਨੂੰ ਅਕੈਡਮੀ ਦੀ ਮੁੱਖ ਅਧਿਆਪਕਾ ਇੰਦਰਜੀਤ ਕੌਰ ਅਤੇ ਰਣਵੀਰ ਕੌਰ ਖ਼ਿਲਾਫ਼ ਦਿੱਤੀ ਗਈ ਦਰਖਾਸਤ ਦੀ ਪੜਤਾਲ ’ਚ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਪਹਿਲੂਆਂ ਨੂੰ ਵਾਚ ਕੇ ਥਾਣਾ ਰਾਏਕੋਟ (ਸਦਰ) ਵਿਖੇ ਬੀ.ਐੱਨ.ਐੱਸ . ਐੱਸ ਦੀਆਂ ਵੱਖ-ਵੱਖ ਗੈਰ ਜਮਾਨਤੀ ਧਾਰਾਵਾਂ ਮਾਮਲਾ ਦਰਜ ਕੀਤਾ ਹੈ। ਦਰਖਾਸਤ ਕਰਤਾ ਚਰਨਦੀਪ ਸਿੰਘ ਦਿਓਲ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਅਕਾਲ ਅਕੈਡਮੀ ਰਛੀਨ ਵਿਖੇ 2025 ਦੌਰਾਨ ਉਸ ਦੀ ਲੜਕੀ 8ਵੀਂ ਅਤੇ ਲੜਕਾ ਚੌਥੀ ਜਮਾਤ ’ਚ ਪੜ੍ਹਦੇ ਸਨ। ਮੈਂ ਸਕੂਲ ਦਾ ਅਨੁਸ਼ਾਸਨ, ਪ੍ਰਬੰਧ ਸਹੀ ਨਾ ਹੋਣ ਅਤੇ 8ਵੀਂ ਤੋਂ ਬਾਅਦ ਉਕਤ ਅਕੈਡਮੀ ਸੀ.ਬੀ.ਐੱਸ.ਈ ਤੋਂ ਮਾਨਤਾ ਪ੍ਰਾਪਤ ਨਾ ਹੋਣ ਕਾਰਨ ਆਪਣੇ ਦੋਵਾਂ ਬੱਚਿਆਂ ਨੂੰ ਮੁੱਖ ਅਧਿਆਪਕਾ ਇੰਦਰਜੀਤ ਕੌਰ ਦੇ ਦਸਤਖਤਾਂ ਅਧੀਨ ਸਕੂਲ ਛੱਡਣ ਦਾ ਸਰਟੀਫਿਕੇਟ ਲੈ ਕੇ ਨਵੰਬਰ 2025 ’ਚ ਰਾਏਕੋਟ ਪਬਲਿਕ ਸਕੂੂਲ ਰਾਏਕੋਟ ਵਿਖੇ ਲਗਾ ਦਿੱਤਾ ਸੀ। ਉਨ੍ਹਾਂ ਜਿਕਰ ਕੀਤਾ ਕਿ ਉਕਤ ਅਕਾਲ ਅਕੈਡਮੀ ਜੋ ਕਿ ਸਾਇੰਸ ਓਲੰਪੀਆਡ ਫਾਊਂਡੇਸ਼ਨ (ਐੱਸ.ਓ.ਐੱਫ) ਅਧੀਨ ਰਜਿਸਟਰਡ ਹੈ ਜਿਸ ਦਾ ਸ਼ਰਤਾਂ ਮੁਤਾਬਿਕ ਹਰੇਕ ਕਲਾਸ ਵਿਚ ਪੇਪਰ ਦੇਣ ਵਾਲੇ ਬੱਚਿਆਂ ਦੀ ਗਿਣਤੀ ਪੂਰੀ ਰੱਖਣੀ ਪੈਂਦੀ ਹੈ, ਜੋ ਕਿ ਇਹ ਸ਼ਰਤਾਂ ਪੂਰੀਆਂ ਕਰਨ ਵਾਲੀ ਸੰਸਥਾ, ਮੁੱਖ ਅਧਿਆਪਕ, ਪ੍ਰਿੰਸੀਪਲਾਂ, ਟੀਚਰਾਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਐਵਾਰਡ, ਨਗਦ ਰਾਸ਼ੀ ਅਤੇ ਸੰਸਥਾ ਨੂੰ ਰੈਂਕ ਦੇ ਕੇ ਸਨਮਾਨਿਤ ਕਰਦੀ ਹੈ।ਬੱਚਿਆਂ ਨੂੰ ਵੀ ਮੈਡਲ ਅਤੇ ਰੈਂਕ ਸਰਟੀਫਿਕੇਟ ਅਤੇ ਨਗਦ ਰਾਸ਼ੀ ਦਿੰਦੀ ਹੈ। ਸੰਸਥਾ ’ਚ ਪੜ੍ਹ ਰਹੇ ਬੱਚਿਆਂ ਦੀ ਵਿਸ਼ੇਸ਼ ਪ੍ਰੀਖਿਆ ਰਾਹੀਂ ਪ੍ਰਾਪਤ ਹੋਣ ਵਾਲੇ ਇਨ੍ਹਾਂ ਐਵਾਰਡਾਂ ਲਈ ਅਕਾਲ ਅਕੈਡਮੀ ਪਿੰਡ ਰਛੀਨ ਅੰਦਰ ਇਹ ਪ੍ਰੀਖਿਆ 20, 27 ਅਤੇ 28 ਨਵੰਬਰ 2025 ਨੂੰ ਕਰਵਾਈ ਗਈ। ਇਸ ਪ੍ਰੀਖਿਆ ਲਈ ਪ੍ਰਬੰਧਕਾਂ ਵਲੋਂ ਪਹਿਲਾਂ ਹੀ ਨਾਮ ਕਟਵਾ ਕੇ ਜਾ ਚੁੱਕੀ ਮੇਰੀ ਲੜਕੀ ਅਤੇ ਲੜਕੇ ਨੂੰ ਵੀ ਦਰਸਾਇਆ ਗਿਆ, ਜਿਸ ਬਾਰੇ ਮੈਨੂੰ ਮੇਰੇ ਮੋਬਾਈਲ ’ਤੇ 12 ਜਨਵਰੀ 2026 ਨੂੰ ਫਾਊਂਡੇਸ਼ਨ ਵਲੋਂ ਭੇਜੇ ਨਤੀਜਾ ਪਾਸ ਸੰਦੇਸ਼ ਤੋਂ ਪਤਾ ਚੱਲਾ। ਜਦੋਂ ਮੈਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਅਕੈਡਮੀ ਪ੍ਰਬੰਧਕਾਂ ਨੇ ਮੇਰੇ ਬੱਚਿਆਂ ਦੇ ਨਾਵਾਂ ਨਾਲ ਲੱਗੇ ਦਿਓਲ (ਉੱਪ ਨਾਮ) ਹਟਾਉਂਦਿਆਂ ਫਾਊਂਡੇਸ਼ਨ ਪਾਸੋਂ ਰੋਲ ਨੰਬਰ ਪ੍ਰਾਪਤ ਕਰਕੇ ਕਿਸੇ ਹੋਰ ਬੱਚੇ ਨੂੰ ਪ੍ਰੀਖਿਆ ’ਚ ਬਿਠਾ ਕੇ ਆਪਣਾ ਮਾਣ ਸਨਮਾਨ ਅਤੇ ਸੰਸਥਾ ਨੂੰ ਐਵਾਰਡ ਲਈ ਸਾਰੇ ਹੀ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ। ਇਸ ਧਾਂਦਲੀ ਲਈ ਉੁਨ੍ਹਾਂ ਸਾਡੇ ਭਾਵ ਮਾਤਾ-ਪਿਤਾ, ਬੱਚਿਆਂ ਦਾ ਦਸਤਖ਼ਤ ਨਮੂਨਾ, ਆਧਾਰ ਕਾਰਡ ਅਤੇ ਹੋਰਨਾਂ ਦਸਤਾਵੇਜ਼ਾਂ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਹੈ। ਮੇਰੇ ਬੱਚਿਆਂ ਦੇ ਸਕੂਲ ਛੱਡਣ ਤੋਂ ਬਾਅਦ ਉਨ੍ਹਾਂ ਦੇ ਨਾਮ ਹੇਠ ਅਕਾਲ ਅਕੈਡਮੀ ਪਿੰਡ ਰਛੀਨ ਵਲੋਂ ਜੋ ਪ੍ਰੀਖਿਆਵਾਂ ਕਰਵਾਈਆਂ ਗਈਆਂ ਹਨ, ਉਸ ਨਾਲ ਮੇਰੇ ਦੋਵੇਂ ਬੱਚਿਆਂ ਦੀ ਅਕਾਦਮਿਕ ਸਵੀ ਲਈ ਗੰਭੀਰ ਖਤਰਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਮੇਰੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਸੀ, ਜੇਕਰ ਉਹ ਪੇਪਰ ਦਿੰਦੇ ਤਾਂ ਉਨ੍ਹਾਂ ਦੀ ਰੈਂਕਿੰਗ ਮੈਰਿਟ ਵਿਚ ਆ ਸਕਦੀ ਸੀ। ਅਸਲ ਵਿਚ ਸੀ.ਬੀ.ਐੱਸ.ਈ ਬੋਰਡ ਦੇ ਰਿਕਾਰਡ, ਪੰਜਾਬ ਸਰਕਾਰ ਦੇ ਪੋਰਟਲ ਈ-ਪੰਜਾਬ ’ਤੇ ਅਕਾਲ ਅਕੈਡਮੀ ਪਿੰਡ ਰਛੀਨ ਦੀ ਮੁੱਖ ਅਧਿਆਪਕਾ ਰਣਬੀਰ ਕੌਰ ਹੈ। ਇਸ ਸਾਰੇ ਮਾਮਲੇ ’ਚ ਪੁਲਿਸ ਵਲੋਂ ਅਕਾਲ ਅਕੈਡਮੀ ਰਛੀਨ ਦਾ ਰਿਕਾਰਡ ਤਲਬ ਕਰਕੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਵਲੋਂ ਸਾਰੀਆਂ ਸੂਚੀਆਂ ਪ੍ਰਾਪਤ ਕਰਕੇ ਡੀ.ਡੀ.ਏ. (ਕਾਨੂੰਨੀ) ਦੀ ਸਲਾਹ ਲੈ ਕੇ ਮੁੱਖ ਅਧਿਆਪਕਾ ਇੰਦਰਜੀਤ ਕੌਰ ਅਤੇ ਮੁੱਖ ਅਧਿਆਪਕਾ ਰਣਬੀਰ ਕੌਰ ਖ਼ਿਲਾਫ਼ ਥਾਣਾ ਰਾਏਕੋਟ (ਸਦਰ) ’ਚ ਮੁਕੱਦਮਾ ਨੰਬਰ 233 ਜੋ ਕਿ ਜੁਰਮ 318(3), 319(2), 336(2), 61(2) ਬੀ.ਐੱਨ.ਐੱਸ.ਐੱਸ ਅਧੀਨ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਲੋਹਟਬੱਦੀ ਇੰਚਾਰਜ ਬੂਟਾ ਖਾਂ ਮੁਤਾਬਿਕ ਦੋਵੇਂ ਗ੍ਰਿਫ਼ਤਾਰੀ ਤੋਂ ਬਾਹਰ ਹਨ, ਜਦਕਿ ਮਹਿਲਾ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਬੱਚਿਆਂ ਦੇ ਮਾਪਿਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਨ੍ਹਾਂ ਵਲੋਂ ਹੋਰ ਵੀ ਬਹੁਤ ਧਾਂਦਲੀਆਂ ਕੀਤੀਆਂ ਜਾਂਦੀਆਂ ਹਨ ਜਿਸ ਦੀ ਪੜਤਾਲ ਹੋਣੀ ਚਾਹੀਦੀ ਹੈ।
ਪਿਛਲੀ ਖ਼ਬਰ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਬਹੁਮਤ ਦੇ ਕੇ ਬਣਾਉਣਗੇ ਸਰਕਾਰ– ਸ਼ਰਨਜੀਤ ਢਿੱਲੋਂ ਅਗਲੀ ਖ਼ਬਰ ਸ੍ਰੀ ਮੈਹਦੇਆਣਾ ਸਾਹਿਬ ਪ੍ਰਕਾਸ਼ ਪੁਰਬ ਮੌਕੇ ਖ਼ੂਨਦਾਨ ਕੈਂਪ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।