26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ-ਭਾਜਪਾ ਗੱਠਜੋੜ ਦੀ ਖੁਸ਼ੀ ’ਚ ਆਗੂਆਂ ਨੇ ਲੱਡੂ ਵੰਡੇ

ਮਲੌਦ, 25 ਨਵੰਬਰ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਿਆਸੀ ਗੱਠਜੋੜ ਹੋਂ ਜਾਣ ਦੀ ਖੁਸ਼ੀ ਵਿਚ ਹਲਕਾ ਪਾਇਲ ਦੇ ਬਲਾਕ ਮਲੌਦ ਦੇ ਅਕਾਲੀ ਦਲ ਤੇ ਭਾਜਪਾ ਆਗੂਆਂ ਵਲੋਂ ਮਲੌਦ ਦੇ ਬਰੋਟਾ ਚੌਂਕ ਵਿਚ ਇਕੱਤਰ ਹੋ ਕੇ ਲੱਡੂ ਵੰਡੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ.

ਅਜੀਤ ਡੈਸਕ 26-11-2026

ਮਲੌਦ, 25 ਨਵੰਬਰ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਿਆਸੀ ਗੱਠਜੋੜ ਹੋਂ ਜਾਣ ਦੀ ਖੁਸ਼ੀ ਵਿਚ ਹਲਕਾ ਪਾਇਲ ਦੇ ਬਲਾਕ ਮਲੌਦ ਦੇ ਅਕਾਲੀ ਦਲ ਤੇ ਭਾਜਪਾ ਆਗੂਆਂ ਵਲੋਂ ਮਲੌਦ ਦੇ ਬਰੋਟਾ ਚੌਂਕ ਵਿਚ ਇਕੱਤਰ ਹੋ ਕੇ ਲੱਡੂ ਵੰਡੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਤੇ ਭਾਜਪਾ ਵਲੋ ਸੂਬਾ ਕਨਵੀਨਰ ਪੰਜਾਬ ਸੈੱਲ ਭਾਜਪਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਵਿੰਗ ਸੁਖਵੰਤ ਸਿੰਘ ਟਿੱਲੂ, ਅਕਾਲੀ ਦਲ ਦੇ ਹਲਕਾ ਜਥੇ. ਮਨਜੀਤ ਸਿੰਘ ਮਦਨੀਪੁਰ, ਇੰਚਾਰਜ, ਭਾਜਪਾ ਦੇ ਸੂਬਾ ਐਜ਼ੂਕੈਟਰ ਸੈੱਲ ਦੇ ਕਨਵੀਨਰ ਪ੍ਰਿੰਸੀਪਲ ਸੰਜੀਵ ਮੋਦਗਿੱਲ, ਯੂਥ ਅਕਾਲੀ ਦਲ ਦੇ ਕੌਮੀ ਨੇਤਾ ਸ਼ਿਵਰਾਜ ਸਿੰਘ ਜੱਲ੍ਹਾ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਬਿਕਰਮਜੀਤ ਸਿੰਘ ਚੀਮਾ ਤੇ ਸੁਖਵੰਤ ਸਿੰਘ ਟਿੱਲੂ ਨੇ ਵਾਅਦਾ ਕੀਤਾ ਕਿ ਉਹ ਅੱਗੇ ਹੋ ਕੇ 2027 ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਜਥੇ. ਮਦਨੀਪੁਰ, ਸ਼ਿਵਰਾਜ ਜੱਲ੍ਹਾ ਨੇ ਕਿਹਾ ਕਿ ਉਹ ਦੋਵਾਂ ਸਿਆਸੀ ਪਾਰਟੀਆਂ ਦੇ ਗਠਬੰਧਨ ਦਾ ਸਵਾਗਤ ਕਰਦੇ ਹਨ ਅਤੇ ਬੇਹੱਦ ਖੁਸ਼ੀ ਮਹਿਸੂਸ ਕਰਦੇ ਹਨ । ਇਸ ਮੌਕੇ ਸਾਬਕਾ ਚੇਅਰਮੈਨ ਜਥੇ. ਗੁਰਜੀਤ ਸਿੰਘ ਪੰਧੇਰਖੇੜੀ, ਜਥੇ. ਸੀਨੀਅਰ ਆਗੂ ਪ੍ਰਿਤਪਾਲ ਸਿੰਘ ਝੰਮਟ, ਗੀਤਾ ਵਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜੱਥੇਬੰਦੀ ਸਰਕਲ ਮਲੌਦ, ਜੱਸੀ ਝੰਮਟ, ਮਹਿੰਦਰ ਸਿੰਘ ਝੰਮਟ, ਜਥੇ. ਜ਼ੋਰਾ ਸਿੰਘ ਸਹਾਰਨ ਮਾਜਰਾ, ਜਥੇ. ਬਹਾਦਰ ਸਿੰਘ ਰੱਬੋਂ ਉੱਚੀ, ਪਰਸ਼ੋਤਮ ਲਾਲ ਜਿੰਦਲ, ਡਾ. ਅਰਜਨ ਦੇਵ ਤੇ ਹੋਰ ਹਾਜ਼ਰ ਸਨ।

ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ- ਖੰਨਾ ਅਗਲੀ ਖ਼ਬਰ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਦੋ ਦਿਨਾਂ ਸਾਲਾਨਾ ਸਮਾਗਮ ਅਮਿੱਟ ਯਾਦਾਂ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।