29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਿਹੌੜਾ ਵਿਖੇ ਰੁਪਾਲੋਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਅਹੁਦੇਦਾਰਾਂ ਦੀ ਮੀਟਿੰਗ

ਮਲੌਦ, 28 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੂਰੇ ਪੰਜਾਬ ’ਚ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੇ ਲਈ ਵਹੀਰ ਐਪ ਦੇ ਰਾਹੀਂ ਆਨਲਾਈਨ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਹੈ, ਜਿਸਦੇ ਰਾਹੀਂ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਐਪ ਰਾਹੀਂ ਮੈਂਬਰ ਬਣ ਚੁੱਕੇ ਹਨ ਕਿਉਂਕਿ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿਲੋਂ ਪਿਆਰ ਕਰਦੇ ਹਨ, ਇਸ ਕਰਕੇ ਪੰਜਾਬ ਦੇ ਲੋਕਾਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰ ਬਣਨ ਲਈ ਵੱਡਾ ਉਤਸਾਹ ਹੈ। ਵਰਿਆਮ ਰੈਸਟੋਰੈਂਟ ਸਿਹੌੜਾ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਰੱਖੀ ਗਈ ਮੀਟਿੰਗ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਤੋਂ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਆਪਣੇ ਦੇਸ਼ ਦੀ ਸਰਕਾਰ ਵਲੋਂ ਹੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 29-11-2026
ਮਲੌਦ, 28 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੂਰੇ ਪੰਜਾਬ ’ਚ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੇ ਲਈ ਵਹੀਰ ਐਪ ਦੇ ਰਾਹੀਂ ਆਨਲਾਈਨ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਹੈ, ਜਿਸਦੇ ਰਾਹੀਂ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਐਪ ਰਾਹੀਂ ਮੈਂਬਰ ਬਣ ਚੁੱਕੇ ਹਨ ਕਿਉਂਕਿ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿਲੋਂ ਪਿਆਰ ਕਰਦੇ ਹਨ, ਇਸ ਕਰਕੇ ਪੰਜਾਬ ਦੇ ਲੋਕਾਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰ ਬਣਨ ਲਈ ਵੱਡਾ ਉਤਸਾਹ ਹੈ। ਵਰਿਆਮ ਰੈਸਟੋਰੈਂਟ ਸਿਹੌੜਾ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਰੱਖੀ ਗਈ ਮੀਟਿੰਗ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਤੋਂ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਆਪਣੇ ਦੇਸ਼ ਦੀ ਸਰਕਾਰ ਵਲੋਂ ਹੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ, ਬਲਕਿ ਇਨ੍ਹਾਂ ਚੋਣਾਂ ਨੇ ਪੰਜਾਬ ਦਾ ਭਵਿੱਖ ਤੈਅ ਕਰਨਾ ਹੈ। ਇੱਕ ਪਾਸੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਦਿੱਲੀ ਦੀ ਝੋਲੀ ਵਿਚ ਪੈ ਚੁੱਕਿਆ ਬਾਦਲ ਦਲ ਹੈ। ਦੂਜੇ ਪਾਸੇ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ। ਇਸ ਫੈਸਲਾ ਪੰਜਾਬ ਦੀ ਸੂਝਵਾਨ ਜਨਤਾ ਨੇ ਕਰਨਾ ਹੈ ਕਿ ਅਸੀਂ ਪੰਜਾਬ ਦੀ ਮਿੱਟੀ ਨਾਲ ਵਫਾਦਾਰੀ ਕਰਨ ਵਾਲੇ ਭਾਈ ਅੰਮ੍ਰਿਤ ਪਾਲ ਸਿੰਘ ਦਾ ਸਾਥ ਦੇਣਾ ਹੈ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਾ ਸਾਥ ਦੇਣਾ ਹੈ। ਇਸ ਮੌਕੇ ਵਹੀਰ ਐਪ ਰਾਹੀਂ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਉੱਥੇ ਦੂਜੇ ਪਾਸੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਵਹੀਰ ਐਪ ਰਾਹੀਂ ਪਾਰਟੀ ਦੇ ਮੈਂਬਰ ਬਣਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸੁਖਵੀਰ ਸਿੰਘ ਹੈਪੀ ਨਿਜ਼ਾਮਪੁਰ, ਹਰਦੇਵ ਸਿੰਘ ਬਾਬਰਪੁਰ, ਪਾਰਟੀ ਦੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਰੱਬੋਂ , ਬਲਵਿੰਦਰ ਸਿੰਘ ਚੋਮੋਂ, ਗੁਰਦੀਪ ਸਿੰਘ ਲਸਾੜਾ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਹਰਜਿੰਦਰ ਸਿੰਘ ਪੱਲਾ, ਜੋਗਾ ਸਿੰਘ ਪਾਇਲ, ਹਰਪਿੰਦਰ ਸਿੰਘ ਲੱਕੀ, ਪ੍ਰਭਜੋਤ ਸਿੰਘ ਕਰਤਾਰਪੁਰ, ਰੂਪ ਸਿੰਘ ਦੌਦ, ਮੋਹਣ ਸਿੰਘ ਦੋਰਾਹਾ, ਬਲਤੇਜ ਸਿੰਘ ਸੋਢੀ ਮਾਂਗੇਵਾਲ, ਗੁਰਦੀਪ ਸਿੰਘ ਘਣਗਸ, ਪ੍ਰੀਤਮ ਸਿੰਘ ਲਸਾੜਾ, ਪਰਮਿੰਦਰ ਸਿੰਘ ਮਾਂਗੇਵਾਲ, ਹੈਪੀ ਸਿਹੌੜਾ, ਨਿਰਭੈ ਸਿੰਘ ਕਰਤਾਰਪੁਰ, ਸੁੱਖ ਬਿਲਾਸਪੁਰ, ਹਰਮੰਗਤ ਸਿੰਘ ਮੰਗਾ, ਸਵਰਨਜੀਤ ਸਿੰਘ ਸਿਰਥਲਾ, ਅਮਨਦੀਪ ਸਿੰਘ ਰਾਮਗੜ ਸਰਦਾਰਾਂ, ਗੁਰਪ੍ਰੀਤ ਸਿੰਘ ਰਾਜਗੜ੍ਹ, ਰੁਲਦਾ ਸਿੰਘ ਦੋਰਾਹਾ, ਹਰਦੇਵ ਸਿੰਘ ਘਣਗਸ, ਤਰਲੋਚਨ ਸਿੰਘ ਘਣਗਸ, ਸੰਦੀਪ ਸਿੰਘ ਘੁਡਣੀ ਕਲਾਂ, ਪ੍ਰੀਤਮ ਸਿੰਘ ਲਸਾੜਾ, ਬਿੱਟੂ ਲਸਾੜਾ, ਗੁਰਪ੍ਰੀਤ ਸਿੰਘ ਬੁਆਣੀ , ਜਸਵੀਰ ਸਿੰਘ ਲੰਢਾ, ਪਰਮਵੀਰ ਸਿੰਘ ਸਿਰਥਲਾ, ਬੁੱਧ ਸਿੰਘ ਮਦਨੀਪੁਰ, ਗੁਰਪ੍ਰੀਤ ਸਿੰਘ ਘਲੋਟੀ, ਸੁੱਖੀ ਅੜੈਚਾ, ਪ੍ਰਦੀਪ ਸਿੰਘ ਸੋਮਲਖੇੜੀ, ਜਗਦੇਵ ਸਿੰਘ ਕਟਾਹਰੀ, ਬਲਦੇਵ ਸਿੰਘ ਸਿਆੜ, ਜੋਰਾ ਸਿੰਘ ਸਿਆੜ, ਮਿਲਣਜੀਤ ਸਿੰਘ ਦੋਰਾਹਾ, ਪ੍ਰਭਜੋਤ ਸਿੰਘ ਸੋਢੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੱਠਜੋੜ ਦੀ ਸਰਕਾਰ ਬਣਨ ’ਤੇ ਲੋਕ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਹੋਣਗੇ-ਧਨੋਆ, ਡਾ. ਅਮਨਪ੍ਰੀਤ, ਸੰਨੀ ਅਗਲੀ ਖ਼ਬਰ ਮਾਦਪੁਰ ਤੋਂ ਮਨਿੰਦਰ ਸਿੰਘ ਦਰਜਨਾਂ ਨੌਜਵਾਨਾਂ ਸਮੇਤ ਆਪ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।