ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਸ਼ਿਵ ਧਾਮ ਦੇ ਲੰਗਰ ਹਾਲ ਦੇ ਸ਼ੈੱਡ ਲਈ ਵਿੱਤੀ ਸਹਾਇਤਾ
ਸਮਰਾਲਾ, 29 ਨਵੰਬਰ (ਕੁਲਵਿੰਦਰ ਸਿੰਘ)–ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਦੇ ਚੇਅਰਮੈਨ ਨੀਲ ਕਮਲ ਸ਼ਰਮਾ ਵਲੋਂ ਲੰਗਰ ਹਾਲ ਦਾ ਸ਼ੈੱਡ ਬਣਾਉਣ ਦੇ ਕਾਰਜ ਲਈ ਸੁਸਾਇਟੀ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਪ੍ਰਾਚੀਨ ਪ੍ਰਗਟ ਸ਼੍ਰੀ ਮਹਾਂਕਾਲੇਸ਼ਵਰ ਸ਼ਿਵ ਧਾਮ, ਪਿੰਡ ਸ਼ਮਸਪੁਰ, ਸਮਰਾਲਾ ਵਿਖੇ ਸ਼ਿਵ ਭਗਤਾਂ ਨੂੰ ਲੰਗਰ ਛਕਣ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਸਮਰਾਲਾ, 29 ਨਵੰਬਰ (ਕੁਲਵਿੰਦਰ ਸਿੰਘ)–ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਦੇ ਚੇਅਰਮੈਨ ਨੀਲ ਕਮਲ ਸ਼ਰਮਾ ਵਲੋਂ ਲੰਗਰ ਹਾਲ ਦਾ ਸ਼ੈੱਡ ਬਣਾਉਣ ਦੇ ਕਾਰਜ ਲਈ ਸੁਸਾਇਟੀ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਪ੍ਰਾਚੀਨ ਪ੍ਰਗਟ ਸ਼੍ਰੀ ਮਹਾਂਕਾਲੇਸ਼ਵਰ ਸ਼ਿਵ ਧਾਮ, ਪਿੰਡ ਸ਼ਮਸਪੁਰ, ਸਮਰਾਲਾ ਵਿਖੇ ਸ਼ਿਵ ਭਗਤਾਂ ਨੂੰ ਲੰਗਰ ਛਕਣ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਲੰਗਰ ਹਾਲ ਵਿਚ ਸ਼ੈੱਡ ਨਾ ਹੋਣ ਕਾਰਨ ਸੰਗਤਾਂ ਨੂੰ ਹਨੇਰੀ, ਤੂਫ਼ਾਨ ਅਤੇ ਤੇਜ਼ ਧੁੱਪ ਦੌਰਾਨ ਖੁੱਲ੍ਹੇ ਵਿਚ ਬੈਠ ਕੇ ਲੰਗਰ ਛਕਣਾ ਪੈਂਦਾ ਸੀ। ਇਸ ਮੌਕੇ ਨੀਲ ਕਮਲ ਸ਼ਰਮਾ ਨੇ ਦੱਸਿਆ ਕਿ ਮੰਦਰ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਲੰਗਰ ਹਾਲ ਵਿਚ ਸ਼ੈੱਡ ਨਾ ਹੋਣ ਕਾਰਨ ਸ਼ਿਵ ਭਗਤਾਂ ਅਤੇ ਸੰਗਤਾਂ ਨੂੰ ਲੰਗਰ ਛਕਣ ਸਮੇਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਦਰ ਕਮੇਟੀ ਦੀ ਇਸ ਬੇਨਤੀ ਨੂੰ ਮੁੱਖ ਰੱਖਦਿਆਂ ਸੁਸਾਇਟੀ ਵਲੋਂ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ’ ਤੇ ਸ਼ਿਵ ਭਗਤ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਦਿੱਤਾ ਦਾਨ ਘਟਦਾ ਨਹੀਂ ਵੱਧਦਾ ਹੁੰਦਾ ਹੈ, ਸਿਹਤ, ਤੰਦਰੁਸਤ ਅਤੇ ਪਰਿਵਾਰ ਖ਼ੁਸ਼ੀਆਂ ਖੇੜਿਆਂ ਦਾ ਵਿੱਚ ਜਾਂਦਾ ਹੈ ਆਓ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਮੰਦਰ ਦੇ ਲੰਗਰ ਹਾਲ ਦੇ ਸ਼ੈੱਡ ਪਾਉਣ ਲਈ ਯੋਗਦਾਨ ਪਾਈਏ।