23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਸ਼ੀਲੇ ਪਾਊਡਰ ਸਮੇਤ ਔਰਤ ਕਾਬੂ

ਬਰਨਾਲਾ, 22 ਅਗਸਤ (ਰਾਜ ਪਨੇਸਰ)-ਸਥਾਨਕ ਕਪਾਹ ਮੰਡੀ ਬਰਨਾਲਾ ਵਿਖੇ 15 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਔਰਤ ਨੂੰ ਕਾਬੂ ਕਰ ਕੇ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ.

ਅਜੀਤ ਡੈਸਕ 23-08-2026
ਬਰਨਾਲਾ, 22 ਅਗਸਤ (ਰਾਜ ਪਨੇਸਰ)-ਸਥਾਨਕ ਕਪਾਹ ਮੰਡੀ ਬਰਨਾਲਾ ਵਿਖੇ 15 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਔਰਤ ਨੂੰ ਕਾਬੂ ਕਰ ਕੇ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉਚ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ। ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਚਰਨਜੀਤ ਕੌਰ ਚਰਨੋ ਵਾਸੀ ਬਰਨਾਲਾ ਲੰਮੇ ਸਮੇ ਤੋਂ ਨਸ਼ਾ ਵੇਚਣ ਦਾ ਕੰਮ ਕਰਦੀ ਹੈ ਤੇ ਅੱਜ ਵੀ ਨਸ਼ਾ ਲਿਆ ਕੇ ਵੇਚਣ ਦੀ ਫਿਰਾਕ ਵਿਚ ਹੈ। ਜਿਸ ਨੂੰ ਕਪਾਹ ਮੰਡੀ ਬਰਨਾਲਾ ਵਿਖੇ ਘੁੰਮਦੀ ਦੇਖਿਆ ਗਿਆ ਹੈ। ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਉਕਤ ਔਰਤ ਨੂੰ 15 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਗੱਡੀ ’ਤੇ ਮੀਂਹ ਦੇ ਪਾਣੀ ਦੇ ਛਿੱਟੇ ਪੈਣ ਕਾਰਨ ਹੋਈ ਲੜਾਈ, ਕਾਰ ਦੀ ਕੀਤੀ ਭੰਨਤੋੜ, ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਕੰਮ ਕਰਦੇ ਸਫ਼ਾਈ ਸੇਵਕਾਂ ਨੇ ਈ.ਓ. ਤੇ ਪ੍ਰਧਾਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।