06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

16 ਸਾਲਾਂ ਦੀ ਉਡੀਕ ਤੋਂ ਬਾਅਦ ਘਰ ਗੂੰਜੀਆਂ ਦੋ ਕਿਲਕਾਰੀਆਂ ਇਕ ਹੋਰ ਜੋੜੇ ਨੂੰ ਸਿਮਰਨ ਆਈ.ਵੀ.ਐਫ. ਵਿਖੇ ਮਿਲੀ ਮਾਂ-ਬਾਪ ਬਣਨ ਦੀ ਖ਼ੁਸ਼ੀ

ਬਰਨਾਲਾ, 5 ਸਤੰਬਰ (ਨਰਿੰਦਰ ਅਰੋੜਾ)-ਮਾਂ-ਬਾਪ ਬਣਨ ਦੀ ਖ਼ੁਸ਼ੀ ਹਰ ਜੋੜੇ ਲਈ ਬੇਹੱਦ ਖ਼ਾਸ ਹੁੰਦੀ ਹੈ, ਪਰ ਜਦੋਂ ਇਸ ਖ਼ੁਸ਼ੀ ਲਈ ਉਡੀਕ 16 ਸਾਲ ਲੰਬੀ ਹੋਵੇ ਤਾਂ ਉਸ ਪਲ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਅਜਿਹੀ ਹੀ ਖ਼ੁਸ਼ੀ ਇਕ ਜੋੜੇ ਦੇ ਜੀਵਨ ਵਿਚ ਆਈ, ਜਿਨ੍ਹਾਂ ਨੂੰ ਵਿਆਹ ਦੇ 16 ਸਾਲਾਂ ਬਾਅਦ ਸਿਮਰਨ ਆਈ.

ਅਜੀਤ ਡੈਸਕ 06-09-2026
ਬਰਨਾਲਾ, 5 ਸਤੰਬਰ (ਨਰਿੰਦਰ ਅਰੋੜਾ)-ਮਾਂ-ਬਾਪ ਬਣਨ ਦੀ ਖ਼ੁਸ਼ੀ ਹਰ ਜੋੜੇ ਲਈ ਬੇਹੱਦ ਖ਼ਾਸ ਹੁੰਦੀ ਹੈ, ਪਰ ਜਦੋਂ ਇਸ ਖ਼ੁਸ਼ੀ ਲਈ ਉਡੀਕ 16 ਸਾਲ ਲੰਬੀ ਹੋਵੇ ਤਾਂ ਉਸ ਪਲ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਅਜਿਹੀ ਹੀ ਖ਼ੁਸ਼ੀ ਇਕ ਜੋੜੇ ਦੇ ਜੀਵਨ ਵਿਚ ਆਈ, ਜਿਨ੍ਹਾਂ ਨੂੰ ਵਿਆਹ ਦੇ 16 ਸਾਲਾਂ ਬਾਅਦ ਸਿਮਰਨ ਆਈ.ਵੀ.ਐਫ. ਦੇ ਇਕ ਸੈਂਟਰ ਵਿਖੇ ਇਲਾਜ ਉਪਰੰਤ ਪਹਿਲੀ ਵਾਰ ਮਾਤਾ-ਪਿਤਾ ਬਣਨ ਦਾ ਸੁੱਖ ਪ੍ਰਾਪਤ ਹੋਇਆ। ਜੋੜਾ ਪਿਛਲੇ 16 ਸਾਲਾਂ ਤੋਂ ਸੰਤਾਨ ਪ੍ਰਾਪਤੀ ਲਈ ਕੋਸ਼ਿਸ਼ ਕਰ ਰਿਹਾ ਸੀ। ਲੰਬੀ ਉਡੀਕ ਤੋਂ ਬਾਅਦ ਉਨ੍ਹਾਂ ਨੇ ਸਿਮਰਨ ਆਈ.ਵੀ.ਐਫ. ਦੀ ਮਾਹਿਰ ਟੀਮ ਨਾਲ ਸੰਪਰਕ ਕੀਤਾ। ਵਿਸਥਾਰਪੂਰਵਕ ਮੈਡੀਕਲ ਜਾਂਚ ਅਤੇ ਫਰਟੀਲਿਟੀ ਮੁਲਾਂਕਣ ਤੋਂ ਬਾਅਦ ਜੋੜੇ ਨੂੰ ਆਈ.ਵੀ.ਐਫ. ਇਲਾਜ ਦੀ ਸਲਾਹ ਦਿੱਤੀ ਗਈ। ਆਈ.ਵੀ.ਐਫ. ਇਲਾਜ ਤੋਂ ਬਾਅਦ ਜੋੜੇ ਨੂੰ ਪਹਿਲੀ ਵਾਰ ਗਰਭਧਾਰਣ ਦੀ ਖ਼ੁਸ਼ਖ਼ਬਰੀ ਮਿਲੀ। ਇਹ ਖ਼ੁਸ਼ੀ ਉਸ ਵੇਲੇ ਹੋਰ ਵੀ ਵੱਧ ਗਈ ਜਦੋਂ ਜਾਂਚ ਦੌਰਾਨ ਜੁੜਵਾਂ ਬੱਚਿਆਂ ਦੀ ਪੁਸ਼ਟੀ ਹੋਈ। ਗਰਭ ਅਵਸਥਾ ਦੌਰਾਨ ਮਾਂ ਅਤੇ ਦੋਵਾਂ ਬੱਚਿਆਂ ਦੀ ਨਿਯਮਿਤ ਨਿਗਰਾਨੀ ਅਤੇ ਲੋੜੀਂਦੀ ਮੈਡੀਕਲ ਦੇਖਭਾਲ ਕੀਤੀ ਗਈ। ਆਖ਼ਿਰਕਾਰ 16 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਪਰਿਵਾਰ ਵਿਚ ਇਕ ਪੁੱਤਰ ਅਤੇ ਇਕ ਧੀ ਦੇ ਆਉਣ ਨਾਲ ਖ਼ੁਸ਼ੀਆਂ ਦੁੱਗਣੀਆਂ ਹੋ ਗਈਆਂ। ਸਿਮਰਨ ਆਈ.ਵੀ.ਐਫ. ਦੇ ਬਾਨੀ ਅਤੇ ਨਿਰਦੇਸ਼ਕ ਡਾ: ਗੁਰਸਿਮਰਨ ਧਾਲੀਵਾਲ ਅਨੁਸਾਰ, ਸੰਤਾਨ ਪ੍ਰਾਪਤੀ ਵਿਚ ਮੁਸ਼ਕਲ ਦਾ ਸਾਹਮਣਾ ਕਰ ਰਹੇ ਜੋੜਿਆਂ ਨੂੰ ਨਿਰਾਸ਼ ਹੋਣ ਦੀ ਬਜਾਏ ਸਮੇਂ ਸਿਰ ਫਰਟੀਲਿਟੀ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਆਧੁਨਿਕ ਪ੍ਰਜਨਨ ਤਕਨੀਕਾਂ ਅਤੇ ਵਿਅਕਤੀਗਤ ਇਲਾਜ ਰਾਹੀਂ ਕਈ ਜੋੜਿਆਂ ਲਈ ਮਾਤਾ-ਪਿਤਾ ਬਣਨ ਦੀ ਸੰਭਾਵਨਾ ਪੈਦਾ ਕੀਤੀ ਜਾ ਸਕਦੀ ਹੈ।।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਆਰ.ਐਸ. ਇੰਟਰਪ੍ਰਾਈਜਸ ’ਤੇ 5 ਦਿਨਾਂ ’ਚ ਦੂਜੀ ਵਾਰ ਹੋਈ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।