ਅਧਿਆਪਕ ਦਿਵਸ ਮੌਕੇ ਸ਼ਿਵਾਲਿਕ ਪਬਲਿਕ ਸਕੂਲ ਵਲੋਂ ਅਧਿਆਪਕਾਂ ਲਈ ਵਿਸ਼ੇਸ਼ ਪਾਰਟੀ
ਤਪਾ ਮੰਡੀ, 5 ਸਤੰਬਰ (ਵਿਜੇ ਸ਼ਰਮਾ)-ਅਧਿਆਪਕ ਦਿਵਸ ਦੇ ਪਾਵਨ ਮੌਕੇ ’ਤੇ ਸ਼ਿਵਾਲਿਕ ਪਬਲਿਕ ਸਕੂਲ, ਤਪਾ ਵਲੋਂ ਸਕੂਲ ਦੇ ਸਮੂਹ ਅਧਿਆਪਕਾਂ ਲਈ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੇ ਆਪਸੀ ਮਿਲਵਰਤਨ ਅਤੇ ਖ਼ੁਸ਼ੀ ਦੇ ਪਲ ਸਾਂਝੇ ਕਰਦਿਆਂ ਫ਼ਿਲਮ ਦਾ ਅਨੰਦ ਮਾਣਿਆ ਅਤੇ ਇਸ ਉਪਰੰਤ ਧਨੌਲੇ ਸਵਾਗਤ ਰੈਸਟੋਰੈਂਟ ਵਿਚ ਇਕੱਠੇ ਦੁਪਹਿਰ ਦਾ ਭੋਜਨ ਕੀਤਾ।
ਅਜੀਤ ਡੈਸਕ
06-09-2026