08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਗੋਬਿੰਦ ਇੰਟਰਨੈਸ਼ਨਲ ਸਕੂਲ ਨੇ ਬਾਕਸਿੰਗ ’ਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ

ਭਦੌੜ, 7 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀਆਂ ਨੇ ਸੀ. ਆਈ.

ਅਜੀਤ ਡੈਸਕ 08-09-2026
ਭਦੌੜ, 7 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀਆਂ ਨੇ ਸੀ.ਆਈ.ਐੱਸ.ਸੀ.ਈ ਖੇਤਰੀ (ਰਿਜਨਲ) ਪੱਧਰ ਦੇ ਬਾਕਸਿੰਗ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਪੀ.ਕੇ. ਠਾਕੁਰ ਨੇ ਦੱਸਿਆ ਕਿ 5 ਸਤੰਬਰ ਨੂੰ ਬਿਸ਼ਪ ਕਾਟਨ ਸਕੂਲ ਸ਼ਿਮਲਾ ਵਿਖੇ ਹੋਏ ਮੁਕਾਬਲਿਆਂ ’ਚ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਵਰਗਾਂ ’ਚ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ। ਜਿਨ੍ਹਾਂ ਵਿਚ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਗੁਰਮਾਨ ਸਿੰਘ, ਪਾਰਥ ਸ਼ਰਮਾ ਨੇ ਸੋਨ ਤਗਮਾ ਜਿੱਤਿਆ ਹੈ ਅਤੇ ਕੁੜੀਆਂ ਦੇ ਮੁਕਾਬਲਿਆਂ ਵਿਚ ਜਪਰੀਨ ਕੌਰ, ਸਹਿਜਦੀਪ ਕੌਰ ਅਤੇ ਜਸਮਨ ਕੌਰ ਨੇ ਸੋਨ ਤਗਮਾ, ਕਾਜਲ ਨੇ ਚਾਂਦੀ ਅਤੇ ਤਨਵੀਰ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-17 ਲੜਕਿਆਂ ਵਿਚ ਤਸਲੀਮ ਮਲਿਕ, ਇਕਬਾਲ ਸਿੰਘ, ਸੁਖਜੀਵਨ ਸਿੰਘ, ਸੁਖਮਨਪ੍ਰੀਤ ਸਿੰਘ, ਹਰਪਿੰਦਰ ਸਿੰਘ ਅਤੇ ਗੁਰਨੂਰ ਸਿੰਘ ਨੇ ਸੋਨ ਤਗਮਾ ਅਤੇ ਗੁਰਸਾਨਦੀਪ ਸਿੰਘ ਤੇ ਜਸਨੂਰ ਸਿੰਘ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿਚ ਇਸ਼ਾਰਵੀਰ ਕੌਰ, ਚੰਨਪ੍ਰੀਤ ਕੌਰ ਅਤੇ ਮਨਜੋਤ ਕੌਰ ਨੇ ਸੋਨ ਤਗਮਾ ਅਤੇ ਗੁਣਤਾਸ ਕੌਰ, ਗੁਰਅਨਾਇਤ ਕੌਰ ਤੇ ਅੰਜਲੀ ਨੇ ਚਾਂਦੀ ਦਾ ਤਗਮਾ ਜਿੱਤਿਆ। ਜੇਤੂ ਖਿਡਾਰੀਆਂ ਅਤੇ ਬਾਕਸਿੰਗ ਕੋਚ ਦਵਿੰਦਰ ਸਿੰਘ ਦਾ ਸਕੂਲ ਵਿਚ ਪਹੁੰਚਣ ਤੇ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਦੇ ਸਰਪ੍ਰਸਤ ਡਾ: ਦਰਸ਼ਨ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਖੇਡਾਂ ਸਰੀਰ ਦੇ ਨਾਲ-ਨਾਲ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਦੀਆਂ ਹਨ, ਉੱਥੇ ਜੀਵਨ ਵਿਚ ਸਹੀ ਸਮੇਂ ਸਹੀ ਫ਼ੈਸਲਾ ਲੈਣ ਦੇ ਯੋਗ ਵੀ ਬਣਾਉਂਦੀਆਂ ਹਨ। ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ ਅਤੇ ਐਮ.ਡੀ. ਮੈਡਮ ਰਿਚਾ ਪਨੇਸਰ ਗਿੱਲ ਨੇ ਬਾਕਸਿੰਗ ਕੋਚ ਦਵਿੰਦਰ ਸਿੰਘ ਗਰੇਵਾਲ ਅਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ।
ਪਿਛਲੀ ਖ਼ਬਰ ਨਾਨਕਸਰ ਠਾਠ ਮਹਿਲ ਕਲਾਂ ਵਿਖੇ 61ਵਾਂ ਸਾਲਾਨਾ ਸੰਤ ਸਮਾਗਮ 11 ਤੋਂ ਅਗਲੀ ਖ਼ਬਰ ਦੋ ਮਹੀਨੇ ਪਹਿਲਾਂ ਬਣੀ ਸੇਖਾ ਰੋਡ ਗਲੀ ਨੰਬਰ 5 ਦੀਆਂ ਇੰਟਰਲਾਕ ਟਾਈਲਾਂ ਥਾਂ-ਥਾਂ ਤੋਂ ਦੱਬੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।