ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾਉਣ ’ਤੇ 2 ਧਿਰਾਂ ਖ਼ਿਲਾਫ਼ ਕਰਾਸ ਮਾਮਲਾ ਦਰਜ
ਤਰਨ ਤਾਰਨ, 7 ਸਤੰਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਗੋਲੀਆਂ ਚਲਾਉਣ ਦੇ ਦੋਸ਼ ਹੇਠ 2 ਧਿਰਾਂ ਦੇ 6 ਵਿਅਕਤੀਆਂ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖਿਲਾਫ਼ ਕਰਾਸ ਮਾਮਲਾ ਦਰਜ ਕੀਤਾ ਹੈ। ਥਾਣਾ ਵੈਰੋਵਾਲ ਵਿਖੇ ਬਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਸਰਾਂ ਤਲਵੰਡੀ ਨੇ ਸ਼ਿਕਾਇਤ ਦਰਜ ਕਰਵਾਈ ਕਿ 5 ਸਤੰਬਰ ਨੂੰ ਉਹ ਘਰ ਵਿਚ ਮੌਜੂਦ ਸੀ ਤਾਂ ਉਸ ਸਮੇਂ ਉਸ ਦੇ ਘਰ ਗੋਲੀ ਚੱਲਣ ਦੀ ਅਵਾਜ਼ ਆਈ ਤਾਂ ਜਦੋਂ ਉਸ ਨੇ ਉਠ ਕੇ ਦੇਖਿਆ ਤਾਂ ਇਕ ਥਾਰ ਵਿਚ ਬੈਠੇ ਇਕ ਵਿਅਕਤੀ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ।
ਤਰਨ ਤਾਰਨ, 7 ਸਤੰਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਗੋਲੀਆਂ ਚਲਾਉਣ ਦੇ ਦੋਸ਼ ਹੇਠ 2 ਧਿਰਾਂ ਦੇ 6 ਵਿਅਕਤੀਆਂ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖਿਲਾਫ਼ ਕਰਾਸ ਮਾਮਲਾ ਦਰਜ ਕੀਤਾ ਹੈ। ਥਾਣਾ ਵੈਰੋਵਾਲ ਵਿਖੇ ਬਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਸਰਾਂ ਤਲਵੰਡੀ ਨੇ ਸ਼ਿਕਾਇਤ ਦਰਜ ਕਰਵਾਈ ਕਿ 5 ਸਤੰਬਰ ਨੂੰ ਉਹ ਘਰ ਵਿਚ ਮੌਜੂਦ ਸੀ ਤਾਂ ਉਸ ਸਮੇਂ ਉਸ ਦੇ ਘਰ ਗੋਲੀ ਚੱਲਣ ਦੀ ਅਵਾਜ਼ ਆਈ ਤਾਂ ਜਦੋਂ ਉਸ ਨੇ ਉਠ ਕੇ ਦੇਖਿਆ ਤਾਂ ਇਕ ਥਾਰ ਵਿਚ ਬੈਠੇ ਇਕ ਵਿਅਕਤੀ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਉਸ ਨੇ ਆਪਣੇ ਤੌਰ ’ਤੇ ਪਤਾ ਕੀਤਾ ਤਾਂ ਪਤਾ ਲੱਗਾ ਹੈ ਕਿ ਪਿੰਡ ਵਿਚ ਨੰਬਰਦਾਰੀ ਨੂੰ ਲੈ ਕੇ ਸਤਬੀਰ ਸਿੰਘ ਪੁੱਤਰ ਗੁਰਨਾਮ ਸਿੰਘ, ਫਤਿਹਬੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਅਨ ਸਰਾਂ ਤਲਵੰਡੀ, ਕਰਨ ਸਿੰਘ ਵਾਸੀ ਵਡਾਲਾ ਅੰਮ੍ਰਿਤਸਰ ਸਮੇਤ 3 ਅਣਪਛਾਤੇ ਵਿਅਕਤੀਆਂ ਨੇ ਉਹ ਗੋਲੀਆਂ ਉਸ ਉਪਰ ਮਾਰ ਦੇਣ ਦੀ ਨੀਅਤ ਨਾਲ ਚਲਾਈਆਂ ਹਨ। ਥਾਣਾ ਵੈਰੋਂਵਾਲ ਦੇ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਸਰੀ ਤਰਫ ਵਲੋਂ ਰਣਜੀਤ ਸਿੰਘ ਪਤਨੀ ਲੇਟ ਗੁਰਨਾਮ ਸਿੰਘ ਵਾਸੀ ਸਰਾਂ ਤਲਵੰਡੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਭਤੀਜਾ ਜਗਬੀਰ ਸਿੰਘ ਪਿੰਡ ਸਰਾਂ ਤਲਵੰਡੀ ਦਾ ਮੌਜੂਦਾ ਸਰਪੰਚ ਹੈ, ਜੋ ਕੁਝ ਦਿਨ ਪਹਿਲਾਂ ਬਲਵਿੰਦਰ ਸਿੰਘ ਦੀ ਉਸ ਦੇ ਭਤੀਜੇ ਜਗਬੀਰ ਸਿੰਘ ਨਾਲ ਨੰਬਰਦਾਰੀ ਦੀ ਚੋਣ ਨੂੰ ਲੈ ਕੇ ਬਹਿਜਬਾਜੀ ਹੋਈ ਸੀ। 6 ਸਤੰਬਰ ਨੂੰ ਉਨ੍ਹਾਂ ਦੇ ਘਰ ਅੱਗੇ ਬਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ, ਤੇਜਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀਅਨ ਸਰਾਂ ਤਲਵੰਡੀ ਸਮੇਤ 2 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਹਨ। ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।