15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬਾਗ਼ ਬਸਤੀ ਵਾਸੀਆਂ ਨੇ ਗਣੇਸ਼ ਉਤਸਵ ਦੇ ਸੰਬੰਧ ’ਚ ਸ਼ੋਭਾ ਯਾਤਰਾ ਕੱਢੀ

ਤਪਾ ਮੰਡੀ, 14 ਸਤੰਬਰ (ਪ੍ਰਵੀਨ ਗਰਗ)- ਬਾਗ਼ ਬਸਤੀ ਨਿਵਾਸੀਆਂ ਵਲੋਂ ਸ੍ਰੀ ਗਣੇਸ਼ ਉਤਸਵ ਨੂੰ ਲੈ ਕੇ ਧਾਰਮਿਕ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ । ਸ਼ੋਭਾ ਯਾਤਰਾ ਦੀ ਅਗਵਾਈ ਪੰਡਿਤ ਪ੍ਰਦੀਪ ਸ਼ਰਮਾ ਨੇ ਕੀਤੀ।

ਅਜੀਤ ਡੈਸਕ 15-09-2026
ਤਪਾ ਮੰਡੀ, 14 ਸਤੰਬਰ (ਪ੍ਰਵੀਨ ਗਰਗ)- ਬਾਗ਼ ਬਸਤੀ ਨਿਵਾਸੀਆਂ ਵਲੋਂ ਸ੍ਰੀ ਗਣੇਸ਼ ਉਤਸਵ ਨੂੰ ਲੈ ਕੇ ਧਾਰਮਿਕ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ । ਸ਼ੋਭਾ ਯਾਤਰਾ ਦੀ ਅਗਵਾਈ ਪੰਡਿਤ ਪ੍ਰਦੀਪ ਸ਼ਰਮਾ ਨੇ ਕੀਤੀ। ਸ਼ੋਭਾ ਯਾਤਰਾ ਬਾਗ਼ ਬਸਤੀ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਮੁੜ ਸਮਾਗਮ ਸਥਾਨ ’ਤੇ ਪਹੁੰਚੀ, ਜਿੱਥੇ ਇਸ ਨੂੰ ਸਮਾਪਤ ਕੀਤਾ ਗਿਆ। ਇਸ ਮੌਕੇ ਪੰਡਿਤ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਭਗਵਾਨ ਗਣੇਸ਼ ਨੂੰ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਕਿਸੇ ਵੀ ਸ਼ੁੱਭ ਕਾਰਜ ਦੀ ਸ਼ੁਰੂਆਤ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰਨ ਦੀ ਧਾਰਮਿਕ ਪਰੰਪਰਾ ਹੈ। ਉਨ੍ਹਾਂ ਦੱਸਿਆ ਕਿ ਬਾਗ਼ ਬਸਤੀ ਵਿਚ ਸ੍ਰੀ ਗਣੇਸ਼ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਅਤੇ ਉਤਸਵ ਦੌਰਾਨ ਵਿਧੀਵਤ ਪੂਜਾ-ਅਰਚਨਾ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਧਰਮਪਾਲ ਸ਼ਰਮਾ, ਮੰਗੂ ਮੌੜ, ਪ੍ਰਦੀਪ ਮੌੜ, ਰੋਕੀ ਕਪੂਰ, ਸੰਦੀਪ ਕੁਮਾਰ ਵਿੱਕੀ, ਈਸ਼ਵਰ ਗੋਇਲ, ਸੁਖਪਾਲ ਸ਼ਰਮਾ, ਪਾਲਾ ਰਾਮ ਘਈ, ਪਾਲਾ ਰਾਮ, ਅਸ਼ੋਕ ਘੁੜੈਲਾ, ਹਰਦੇਵ ਕੌਰ, ਸਰਿਤਾ ਰਾਣੀ, ਅਨੂ ਰਾਣੀ, ਪਵਨ ਭੂਤ, ਪੁਨੀਤ ਰਾਣੀ, ਡਾ: ਪ੍ਰੇਮ ਕੁਮਾਰ, ਸੁਨੀਤਾ ਰਾਣੀ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਸੈਨੇਟ ਚੋਣ ਲੜ ਰਹੇ ਡਾ: ਸੁਖਦੇਵ ਸਿੰਘ ਸਿਰਸਾ ਨੂੰ ਬਰਨਾਲਾ ’ਚ ਮਿਲਿਆ ਭਰਪੂਰ ਸਮਰਥਨ ਅਗਲੀ ਖ਼ਬਰ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਬਾਪੂ ਤਰਸੇਮ ਸਿੰਘ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।