18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਮਨਦੀਪ ਸਿੰਘ ਸਾਹੋਕੇ ਨੂੰ ਨਾਭਾ ਵਿਧਾਨ ਸਭਾ ਹਲਕੇ ਦਾ ਅਬਜ਼ਰਵਰ ਨਿਯੁਕਤ ਕੀਤਾ

ਸ਼ਹਿਣਾ, 17 ਸਤੰਬਰ (ਸੁਰੇਸ਼ ਗੋਗੀ)-ਅਮਨਦੀਪ ਸਿੰਘ ਸਾਹੋਕੇ ਸੂਬਾ ਕੁਆਰਡੀਨੇਟਰ ਨੂੰ ਨਾਭਾ ਵਿਧਾਨ ਸਭਾ ਹਲਕੇ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਐਸ.

ਅਜੀਤ ਡੈਸਕ 18-09-2026
ਸ਼ਹਿਣਾ, 17 ਸਤੰਬਰ (ਸੁਰੇਸ਼ ਗੋਗੀ)-ਅਮਨਦੀਪ ਸਿੰਘ ਸਾਹੋਕੇ ਸੂਬਾ ਕੁਆਰਡੀਨੇਟਰ ਨੂੰ ਨਾਭਾ ਵਿਧਾਨ ਸਭਾ ਹਲਕੇ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਐਸ.ਸੀ ਡਿਪਾਰਟਮੈਂਟ ਦੇ ਸੂਬਾ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਵਲੋਂ 34 ਵਿਧਾਨ ਸਭਾ ਹਲਕਿਆਂ ਦੇ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਉਹ ਸਿਰਫ਼ ਐਸ.ਸੀ. ਡਿਪਾਰਟਮੈਂਟ ਦੇ ਨੁਮਾਇੰਦੇ ਹੀ ਲਾਏ ਗਏ ਹਨ। ਅਮਨਦੀਪ ਸਿੰਘ ਸਾਹੋਕੇ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਕਾਂਗਰਸ ਪਾਰਟੀ ਲਈ ਨਾਭਾ ਹਲਕੇ ਵਿਚ ਵੱਖ-ਵੱਖ ਧਿਰਾਂ ਨੂੰ ਕਾਂਗਰਸ ਪਾਰਟੀ ਨਾਲ ਜੁੜਨਗੇ। ਉਨ੍ਹਾਂ ਕਿਹਾ ਕਿ ਉਹ ਸੁਧੀਰ ਚੌਧਰੀ ਇੰਚਾਰਜ ਐਸ.ਸੀ ਡਿਪਾਰਟਮੈਂਟ ਪੰਜਾਬ ਅਤੇ ਰਜਿੰਦਰਪਾਲ ਗੌਤਮ ਨਾਲ ਦਿੱਲੀ ਵਿਖੇ ਪੰਜਾਬ ਮਾਮਲਿਆਂ ਬਾਰੇ ਮੀਟਿੰਗ ਕਰ ਕੇ ਪਰਤੇ ਹਨ ਅਤੇ ਪਾਰਟੀ ਨੇ ਹੋਰ ਅਹਿਮ ਜ਼ਿੰਮੇਵਾਰੀ ਸੌਂਪੀ ਹੈ।
ਪਿਛਲੀ ਖ਼ਬਰ ਕ੍ਰਿਕਟ ਮੁਕਾਬਲੇ ’ਚ ਬਰਨਾਲਾ ਨੇ ਸੰਗਰੂਰ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਕੀਤਾ ਪ੍ਰਵੇਸ਼ ਅਗਲੀ ਖ਼ਬਰ ਸਾਂਝੀ ਸੰਘਰਸ਼ ਕਮੇਟੀ ਵਲੋਂ ਉਪ ਮੁੱਖ ਇੰਜੀਨੀਅਰ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।