22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਭਦੌੜ ਦੇ ਨੌਜਵਾਨਾਂ ਵਲੋਂ ਕੈਨੇਡਾ ਵਿਚ ਸਾਲਾਨਾ ਮਿਲਣੀ ਸਮਾਗਮ ਕਰਵਾਇਆ

ਭਦੌੜ, 21 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕੈਨੇਡਾ ’ਚ ਰਹਿੰਦੇ ਭਦੌੜ ਦੇ ਨੌਜਵਾਨਾਂ ਵਲੋਂ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ‘ਭਦੌੜੀਆ ਦੀ ਸਾਲਾਨਾ ਮਿਲਣੀ’ ਦੇ ਬੈਨਰ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ’ਚ ਭਦੌੜ ਅਤੇ ਲਾਗਲੇ ਪਿੰਡਾਂ ਦੇ ਕੈਨੇਡਾ ’ਚ ਵਸੇ ਲੋਕਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਭਦੌੜ ਦੇ ਪ੍ਰਸਿੱਧ ਗਾਇਕ ਜੁਲਫਕਾਰ ਅਲੀ ਅਤੇ ਅਖ਼ਤਰ ਅਲੀ ਨੇ ਗੀਤਾਂ ਅਤੇ ਕਵਾਲੀਆਂ ਰਾਹੀਂ ਹਾਜ਼ਰੀਨਾਂ ਦਾ ਮਨੋਰੰਜਨ ਕੀਤਾ, ਉੱਥੇ ਮਹਿਲਾਵਾਂ ਲਈ ਪੰਜਾਬੀ ਬੋਲੀਆਂ, ਟੱਪੇ ਗਾ ਕੇ ਨੱਚਣ ਲਈ ਮਜਬੂਰ ਕੀਤਾ।

ਸਮਾਗਮ ਦੌਰਾਨ ਗੀਤ ਪੇਸ਼ ਕਰਦੇ ਹੋਏ ਕਲਾਕਾਰ। ਅਜੀਤ ਤਸਵੀਰਾਂ 22-09-2026
ਭਦੌੜ, 21 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕੈਨੇਡਾ ’ਚ ਰਹਿੰਦੇ ਭਦੌੜ ਦੇ ਨੌਜਵਾਨਾਂ ਵਲੋਂ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ‘ਭਦੌੜੀਆ ਦੀ ਸਾਲਾਨਾ ਮਿਲਣੀ’ ਦੇ ਬੈਨਰ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ’ਚ ਭਦੌੜ ਅਤੇ ਲਾਗਲੇ ਪਿੰਡਾਂ ਦੇ ਕੈਨੇਡਾ ’ਚ ਵਸੇ ਲੋਕਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਭਦੌੜ ਦੇ ਪ੍ਰਸਿੱਧ ਗਾਇਕ ਜੁਲਫਕਾਰ ਅਲੀ ਅਤੇ ਅਖ਼ਤਰ ਅਲੀ ਨੇ ਗੀਤਾਂ ਅਤੇ ਕਵਾਲੀਆਂ ਰਾਹੀਂ ਹਾਜ਼ਰੀਨਾਂ ਦਾ ਮਨੋਰੰਜਨ ਕੀਤਾ, ਉੱਥੇ ਮਹਿਲਾਵਾਂ ਲਈ ਪੰਜਾਬੀ ਬੋਲੀਆਂ, ਟੱਪੇ ਗਾ ਕੇ ਨੱਚਣ ਲਈ ਮਜਬੂਰ ਕੀਤਾ। ਸਮਾਗਮ ਦੌਰਾਨ ਮਾ: ਸੁਖਜਿੰਦਰ ਸਿੰਘ ਕਾਕਾ, ਅਵਤਾਰ ਸਿੰਘ ਭੁੱਲਰ, ਬਲਜਿੰਦਰ ਸਿੰਘ ਨੂਰਾ ਸਿੱਧੂ, ਪ੍ਰਦੀਪ ਸ਼ਰਮਾ, ਸਵਰਨਜੀਤ ਸਿੰਘ ਮਾਨਾ ਝਿੰਜਰ, ਬਲਦੇਵ ਸਿੰਘ ਯਮਲਾ ਅਤੇ ਕੁਲਦੀਪ ਸਿੰਘ ਧੁੰਨਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਤੇਜ਼ੀ ਨਾਲ ਬਦਲ ਰਹੇ ਸਮੇਂ ਅਤੇ ਜੀਵਨ ਸ਼ੈਲੀ ਦੇ ਮੱਦੇਨਜ਼ਰ ਆਪਣੇ ਭਾਈਚਾਰੇ ਦੇ ਲੋਕਾਂ ਦਾ ਇੱਕ-ਦੂਜੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਉੱਥੇ ਮੁਸ਼ਕਿਲ ਸਮੇਂ ਵਿਚ ਇੱਕ ਦੂਜੇ ਦੀ ਸਹਾਇਤਾ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨਵੀ ਪੀੜ੍ਹੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਨੇਡਾ ਵਰਗੇ ਦੇਸ਼ ਵਿਚ ਰਹਿੰਦੇ ਹੋਏ ਸਾਡੇ ਲਈ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ, ਸਭਿਆਚਾਰ, ਵਿਰਸੇ ਅਤੇ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਣਾ ਸਮੇਂ ਦੀ ਲੋੜ ਹੈ, ਜਿਸ ਕਰ ਕੇ ਬੱਚਿਆਂ ਅਤੇ ਆਪਣੇ ਭਾਈਚਾਰੇ ਦੀ ਜਾਣ ਪਹਿਚਾਣ ਕਰਵਾਉਣ ਲਈ ਇਹ ਮਿਲਣੀ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਗਮ ਦੌਰਾਨ ਔਰਤਾਂ ਅਤੇ ਬੱਚਿਆਂ ਵਲੋਂ ਆਪਣੇ ਪੱਧਰ ’ਤੇ ਤਿਆਰ ਕੀਤੀਆਂ ਗਈਆਂ ਵੱਖ-ਵੱਖ ਸਭਿਆਚਾਰਕ ਅਤੇ ਮਨੋਰੰਜਨ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ, ਉੱਥੇ ਬੱਚਿਆਂ ਵਲੋਂ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਪੇਸ਼ਕਾਰੀਆਂ ਤੇ ਖੇਡਾਂ ਨੇ ਹਾਜ਼ਰੀਨ ਦਾ ਧਿਆਨ ਖਿੱਚਿਆ ਅਤੇ ਪਰਿਵਾਰਾਂ ਨੇ ਇੱਕ-ਦੂਜੇ ਨਾਲ ਮਿਲ ਕੇ ਆਪਣੇ ਪੁਰਾਣੇ ਰਿਸ਼ਤਿਆਂ ਅਤੇ ਪਿੰਡ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਸਮਾਗਮ ਵਿਚ ਸਟੇਜ ਸੈਕਟਰੀ ਦੀ ਭੂਮਿਕਾ ਸੁਖਪ੍ਰੀਤ ਕੌਰ ਭੁੱਲਰ ਅਤੇ ਪ੍ਰੀਤੀ ਸ਼ਰਮਾ ਨੇ ਅਦਾ ਕੀਤੀ। ਵੱਖ-ਵੱਖ ਪੇਸ਼ਕਾਰੀਆਂ ਅਤੇ ਖੇਡਾਂ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਕੁਲਵਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਸਿੱਖ, ਲੱਭੀ ਸ਼ਰਮਾ, ਰੂਪ ਸਿੰਘ ਜੈਦ, ਜੀਤਾ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬੁੱਟਰ, ਜੱਗਾ ਸਿੰਘ, ਜਗਰੂਪ ਸਿੰਘ ਢੁੱਡਾ, ਸੁਖਪ੍ਰੀਤ ਸਿੰਘ ਸੋਹੀ, ਸੁਖਜਿੰਦਰ ਸਿੰਘ ਦੋਧਰੀਆ, ਰਿੰਕੂ ਧੁੰਨਾ, ਪੰਮਾ ਸਿੰਘ ਸੇਖੋਂ, ਯਾਦਵਿੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਧਾਲੀਵਾਲ ਅਤੇ ਇੰਦਰਜੀਤ ਸਿੰਘ ਗਰੇਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸੰਸਦ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਦਾ ਸੰਕੇਤਕ ਘਿਰਾਓ ਕਰ ਕੇ ਨਾਅਰੇਬਾਜ਼ੀ ਅਗਲੀ ਖ਼ਬਰ ਹਲਵਾਈ ਸ਼ਾਪ ਦੇ ਗੁਦਾਮ ’ਚੋਂ 200 ਕਿੱਲੋ ਫੰਗਸ (ਉੱਲੀ) ਲੱਗੀ ਖੋਏ ਦੀ ਬਰਫ਼ੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।