ਨਮੋਲ ਦੀ ਪੰਚਾਇਤ ਨੇ ਧੱਕੇਸ਼ਾਹੀ ਖ਼ਿਲਾਫ਼ ਥਾਣਾ ਚੀਮਾ ਅੱਗੇ ਦਿੱਤਾ ਰੋਸ ਧਰਨਾ
ਚੀਮਾ ਮੰਡੀ, 21 ਸਤੰਬਰ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ । ਨਮੋਲ ਪਿੰਡ ਦੇ ਹੀ ਰਹਿਣ ਵਾਲੇ ਜੱਗਾ ਸਿੰਘ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਿਆਂ ਪਿੰਡ ਦੇ ਕੁੱਝ ਮੁਹਤਬਰ ਵਿਅਕਤੀ ‘ਤੇ ਉਸ ਦੀ ਕੁੱਟਮਾਰ ਦੇ ਦੋਸ਼ ਲਗਾਏ ਹਨ ਅਤੇ ਜੱਗਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਚੀਮਾ ਦੀ ਪੁਲਿਸ ਨੇ ਪਿੰਡ ਨਮੋਲ ਤੋਂ ਮੌਜੂਦਾ ਬਲਾਕ ਸੰਮਤੀ ਮੈਂਬਰ ਸਮੇਤ ਕੁੱਝ ਹੋਰਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਦੂਜੇ ਪਾਸੇ ਇਸ ਮਾਮਲੇ ’ਚ ਪਿੰਡ ਨਮੋਲ ਦੀ ਪੰਚਾਇਤ ਅਤੇ ਹੋਰਨਾਂ ਮੁਹਤਬਰ ਵਿਅਕਤੀਆਂ ਨੇ ਆਪਣਾ ਪੱਖ ਵੱਖਰਾ ਰੱਖਿਆ ਹੈ ।
ਪ
ਪਿੰਡ ਨਮੋਲ ’ਚ ਨਸ਼ਾ ਤਸਕਰੀ ਨੂੰ ਲੈ ਕੇ ਹੰਗਾਮਾ
22-09-2026
ਚੀਮਾ ਮੰਡੀ, 21 ਸਤੰਬਰ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ । ਨਮੋਲ ਪਿੰਡ ਦੇ ਹੀ ਰਹਿਣ ਵਾਲੇ ਜੱਗਾ ਸਿੰਘ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਿਆਂ ਪਿੰਡ ਦੇ ਕੁੱਝ ਮੁਹਤਬਰ ਵਿਅਕਤੀ ‘ਤੇ ਉਸ ਦੀ ਕੁੱਟਮਾਰ ਦੇ ਦੋਸ਼ ਲਗਾਏ ਹਨ ਅਤੇ ਜੱਗਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਚੀਮਾ ਦੀ ਪੁਲਿਸ ਨੇ ਪਿੰਡ ਨਮੋਲ ਤੋਂ ਮੌਜੂਦਾ ਬਲਾਕ ਸੰਮਤੀ ਮੈਂਬਰ ਸਮੇਤ ਕੁੱਝ ਹੋਰਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਦੂਜੇ ਪਾਸੇ ਇਸ ਮਾਮਲੇ ’ਚ ਪਿੰਡ ਨਮੋਲ ਦੀ ਪੰਚਾਇਤ ਅਤੇ ਹੋਰਨਾਂ ਮੁਹਤਬਰ ਵਿਅਕਤੀਆਂ ਨੇ ਆਪਣਾ ਪੱਖ ਵੱਖਰਾ ਰੱਖਿਆ ਹੈ । ਅੱਜ ਨਮੋਲ ਪਿੰਡ ਦੀ ਪੰਚਾਇਤ ਵਲੋਂ ਸਰਪੰਚ ਦੀ ਅਗਵਾਈ ਹੇਠ ਥਾਣਾ ਚੀਮਾ ਦੇ ਬਾਹਰ ਰੋਸ ਧਰਨਾ ਦੇ ਕੇ ਮੰਗ ਕੀਤੀ ਗਈ ਕਿ ਉਨ੍ਹਾਂ ’ਤੇ ਦਰਜ ਪਰਚਾ ਰਾਜਨੀਤੀ ਤੋਂ ਪ੍ਰੇਰਿਤ ਹੈ ਕਿਉਂਕਿ ਜੱਗਾ ਸਿੰਘ ਉਰਫ਼ ਜੱਗੂ ਬਲੈਕੀਆ ਖ਼ੁਦ ਨਸ਼ਾ ਤਸਕਰ ਹੈ ਅਤੇ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਹੀ ਕਈ ਮੁਕੱਦਮੇ ਦਰਜ ਹਨ। ਪੰਚਾਇਤ ਨੇ ਪਿੰਡ ’ਚ ਨਸ਼ਾ ਖ਼ਤਮ ਕਰਨ ਲਈ ਇੱਕ ਮਤਾ ਪਾਇਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚੇਗਾ ਜਾਂ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੰਚਾਇਤ ਨੇ ਦੋਸ਼ ਲਗਾਇਆ ਕਿ ਇਸੇ ਮਤੇ ਤੋਂ ਖਫਾ ਹੋ ਕੇ ਜੱਗਾ ਸਿੰਘ ਨੇ ਪੰਚਾਇਤ ਨੂੰ ਬਦਨਾਮ ਕਰਨ ਲਈ ਖ਼ੁਦਕੁਸ਼ੀ ਦਾ ਢੌਂਗ ਰਚਿਆ ਅਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਸੱਚ ਸਾਹਮਣੇ ਲਿਆਂਦਾ ਜਾਵੇ । ਮੌਕੇ ’ਤੇ ਪੁੱਜੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਉਕਤ ਮੁਹਤਬਰ ਵਿਅਕਤੀਆਂ ’ਤੇ ਪਰਚਾ ਦਰਜ ਕਰਕੇ ਪੁਲਿਸ ਨੇ ਧੱਕਾ ਕੀਤਾ ਹੈ। ਇਸ ਸੰਬੰਧੀ ਥਾਣਾ ਮੁਖੀ ਚੀਮਾ ਦੇ ਮੁਖੀ ਸਬ ਇੰਸਪੈਕਟਰ ਯੋਗੋਸ ਗਰਗ ਨੇ ਦੱਸਿਆ ਕਿ ਪਿੰਡ ਨਮੋਲ ਦੀ ਪੰਚਾਇਤ ਅਤੇ ਮੁਹਤਬਰ ਵਿਅਕਤੀਆਂ ਦੀ ਮੰਗ ‘ਤੇ ਇਹ ਮਸਲਾ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਜਾ ਚੁੱਕਾ ਹੈ ਅਤੇ ਇਸ ਦੀ ਮੁੜ ਤੋਂ ਡੂੰਘਾਈ ਨਾਲ ਜਾਚ ਕੀਤੀ ਜਾਵੇਗੀ । ਇਸ ਮੌਕੇ ਨਮੋਲ ਪਿੰਡ ਦੇ ਸਰਪੰਚ ਗੁਰਮੀਤ ਕੌਰ, ਗੁਰਜੰਟ ਸਿੰਘ ਨਮੋਲ, ਪਿੰਡ ਸ਼ੇਰੋ ਦੇ ਸਰਪੰਚ ਸਤਿਗੁਰ ਸਿੰਘ, ਯੂਨੀਅਨ ਆਗੂ ਧਰਮਪਾਲ ਤੋਂ ਇਲਾਵਾ ਪਿੰਡ ਨਮੋਲ ਦੀ ਪੰਚਾਇਤ ਅਤੇ ਹੋਰ ਮੁਹਤਬਰ ਵਿਅਕਤੀ ਮੌਜੂਦ ਸਨ ।