23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਵਾਲਮੀਕਿ ਸਮਾਜ ਦੀ ਧੀ ਦੀਪਾਂਸ਼ੀ ਬਣੀ ਵਕੀਲ

ਤਪਾ ਮੰਡੀ, 22 ਸਤੰਬਰ (ਵਿਜੇ ਸ਼ਰਮਾ)-ਤਪਾ ਸ਼ਹਿਰ ਲਈ ਮਾਣ ਅਤੇ ਖ਼ੁਸ਼ੀ ਦੀ ਖ਼ਬਰ ਹੈ ਕਿ ਵਾਲਮੀਕਿ ਸਮਾਜ ਨਾਲ ਸੰਬੰਧਿਤ ਦੀਪਾਂਸ਼ੀ ਪੁੱਤਰੀ ਵਿਨੋਦ ਕੁਮਾਰ ਕਾਲਾ ਸਾਬਕਾ ਕੌਂਸਲਰ ਨੇ ਕਾਨੂੰਨ ਦੀ ਪੜ੍ਹਾਈ ਪੂਰੀ ਕਰ ਕੇ ਐਡਵੋਕੇਟ ਬਣਨ ਦਾ ਮਾਣ ਹਾਸਿਲ ਕੀਤਾ ਹੈ । ਦੀਪਾਸ਼ੀ ਦੀ ਇਸ ਪ੍ਰਾਪਤੀ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਵਾਲਮੀਕਿ ਸਮਾਜ ਵਿਚ ਖ਼ੁਸ਼ੀ ਦਾ ਮਾਹੌਲ ਹੈ।

ਅਜੀਤ ਡੈਸਕ 23-09-2026
ਤਪਾ ਮੰਡੀ, 22 ਸਤੰਬਰ (ਵਿਜੇ ਸ਼ਰਮਾ)-ਤਪਾ ਸ਼ਹਿਰ ਲਈ ਮਾਣ ਅਤੇ ਖ਼ੁਸ਼ੀ ਦੀ ਖ਼ਬਰ ਹੈ ਕਿ ਵਾਲਮੀਕਿ ਸਮਾਜ ਨਾਲ ਸੰਬੰਧਿਤ ਦੀਪਾਂਸ਼ੀ ਪੁੱਤਰੀ ਵਿਨੋਦ ਕੁਮਾਰ ਕਾਲਾ ਸਾਬਕਾ ਕੌਂਸਲਰ ਨੇ ਕਾਨੂੰਨ ਦੀ ਪੜ੍ਹਾਈ ਪੂਰੀ ਕਰ ਕੇ ਐਡਵੋਕੇਟ ਬਣਨ ਦਾ ਮਾਣ ਹਾਸਿਲ ਕੀਤਾ ਹੈ । ਦੀਪਾਸ਼ੀ ਦੀ ਇਸ ਪ੍ਰਾਪਤੀ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਵਾਲਮੀਕਿ ਸਮਾਜ ਵਿਚ ਖ਼ੁਸ਼ੀ ਦਾ ਮਾਹੌਲ ਹੈ। ਦੀਪਾਸ਼ੀ ਨੇ ਆਪਣੀ ਮਿਹਨਤ, ਲਗਨ ਅਤੇ ਪੜ੍ਹਾਈ ਪ੍ਰਤੀ ਸਮਰਪਣ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ। ਉਸ ਦੀ ਇਸ ਉਪਲਬਧੀ ਨੇ ਸਾਬਤ ਕੀਤਾ ਹੈ ਕਿ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ। ਪਿਤਾ ਵਿਨੋਦ ਕੁਮਾਰ ਕਾਲਾ ਸਾਬਕਾ ਕੌਂਸਲਰ ਲਈ ਇਹ ਪਲ ਵਿਸ਼ੇਸ਼ ਮਾਣ ਅਤੇ ਖ਼ੁਸ਼ੀ ਵਾਲਾ ਹੈ। ਦੀਪਾਸ਼ੀ ਨੇ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਮੇਰੇ ਮਾਤਾ ਤੇ ਪਿਤਾ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਮੈਂ ਲੋੜਵੰਦਾਂ ਵੀ ਸੇਵਾ ਕਰਾਂਗੀ ਅਤੇ ਪੂਰੀ ਇਮਾਨਦਾਰੀ ਤਨਦੇਹੀ ਨਾਲ ਆਪਣਾ ਕੰਮ ਕਰਾਂਗੇ। ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਰਾਹੀ, ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ, ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ, ਸਰਪੰਚ ਕੁਲਵਿੰਦਰ ਸਿੰਘ ਕਿੰਦੀ, ਮੀਤ ਪ੍ਰਧਾਨ ਮਨੀਸ਼ ਕੁਮਾਰ ਗਰਗ, ਰਾਹੁਲ ਭਾਗਾਂ ਵਾਲਾ, ਨਰਿੰਦਰ ਕੁਮਾਰ ਨਿੰਦੀ, ਡਾਕਟਰ ਬਾਲ ਚੰਦ ਬਾਂਸਲ ,ਆਸ਼ੂ ਭੂਤ, ਹੇਮਰਾਜ ਸ਼ੰਟੀ ਮੌੜ, ਜੋਨੀ ਕੁਮਾਰ, ਧਰਮਪਾਲ ਬਾਂਸਲ, ਰਘਵੀਰ ਚੰਦ ਅਗਰਵਾਲ, ਸੁਰੇਸ਼ ਕੁਮਾਰ ਪੱਖੋ, ਪਰਮਜੀਤ ਸਿੰਘ ਪੰਮਾ ਤਾਜੋਕੇ, ਬਲਤੇਜ ਸਿੰਘ ਬੋਘਾ, ਗੁਰਜੰਟ ਸਿੰਘ ਧਾਲੀਵਾਲ, ਬਾਬਾ ਬੂਟਾ ਸਿੰਘ ਤਾਜੋਕੇ ਵਲੋਂ ਵਧਾਈਆਂ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਭਦੌੜ ਦੇ ਪਬਲਿਕ ਸਟੇਡੀਅਮ ਪ੍ਰਤੀ ‘ਆਪ’ ਸਰਕਾਰ ਦੀ ਅਣਦੇਖੀ ਖਿਡਾਰੀਆਂ ਲਈ ਬਣੀ ਚਿੰਤਾ ਦਾ ਵਿਸ਼ਾ ਅਗਲੀ ਖ਼ਬਰ ‘ਆਪ’ ਨੇ ਸ਼੍ਰੇਣੀ ਪੱਧਰ ਤੋਂ ਉੱਪਰ ਉੱਠ ਕੇ ਸਵੈਮਾਣ ਨਾਲ ਲੋਕਾਂ ਦੇ ਹੱਕ ਅਦਾ ਕੀਤੇ- ਮੀਤ ਹੇਅਰ ਬਰਸਾਤੀ ਲਾਈਨ ਅਤੇ ਹੌਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।