25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

5 ਦਿਨਾਂ ਦੀ ਬੈਂਕਿੰਗ ਦੀ ਮੰਗ ਨੂੰ ਲੈ ਕੇ 28, 29 ਤੇ 30 ਸਤੰਬਰ ਨੂੰ ਦੇਸ਼ਵਿਆਪੀ ਬੈਂਕ ਹੜਤਾਲ ਬਰਨਾਲਾ ’ਚ ਵੀ ਰਹਿਣਗੇ ਬੈਂਕ ਬੰਦ

ਬਰਨਾਲਾ, 24 ਸਤੰਬਰ (ਨਰਿੰਦਰ ਅਰੋੜਾ)-5 ਦਿਨਾਂ ਦੀ ਬੈਂਕਿੰਗ ਦੀ ਮੰਗ ਨੂੰ ਲੈ ਕੇ ਬੈਂਕ ਕਰਮਚਾਰੀਆਂ ਨੇ ਇਕ ਵਾਰ ਫਿਰ ਵੱਡਾ ਐਲਾਨ ਕੀਤਾ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵਲੋਂ 28, 29 ਅਤੇ 30 ਸਤੰਬਰ 2026 ਨੂੰ ਤਿੰਨ ਦਿਨਾਂ ਦੀ ਦੇਸ਼ਵਿਆਪੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।

ਅਜੀਤ ਡੈਸਕ 25-09-2026
ਬਰਨਾਲਾ, 24 ਸਤੰਬਰ (ਨਰਿੰਦਰ ਅਰੋੜਾ)-5 ਦਿਨਾਂ ਦੀ ਬੈਂਕਿੰਗ ਦੀ ਮੰਗ ਨੂੰ ਲੈ ਕੇ ਬੈਂਕ ਕਰਮਚਾਰੀਆਂ ਨੇ ਇਕ ਵਾਰ ਫਿਰ ਵੱਡਾ ਐਲਾਨ ਕੀਤਾ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵਲੋਂ 28, 29 ਅਤੇ 30 ਸਤੰਬਰ 2026 ਨੂੰ ਤਿੰਨ ਦਿਨਾਂ ਦੀ ਦੇਸ਼ਵਿਆਪੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਹੜਤਾਲ ਕਾਰਨ ਦੇਸ਼ ਭਰ ਦੇ ਨਾਲ-ਨਾਲ ਬਰਨਾਲਾ ਜ਼ਿਲ੍ਹੇ ਦੇ ਵੀ ਸਾਰੇ ਸਰਕਾਰੀ ਬੈਂਕ ਬੰਦ ਰਹਿਣ ਦੀ ਸੰਭਾਵਨਾ ਹੈ। ਜਾਣਕਾਰੀ ਦਿੰਦਿਆਂ ਹਨੀ ਗੋਇਲ, ਵਰਿੰਦਰਜੀਤ ਸਿੰਘ, ਸੰਦੀਪ ਸਿੰਘ ਅਤੇ ਜਗਦੀਪ ਸਿੰਘ ਨੇ ਦੱਸਿਆ ਕਿ 5 ਦਿਨਾਂ ਦੀ ਬੈਂਕਿੰਗ ਨੂੰ ਲਾਗੂ ਕਰਨ ਦੀ ਮੰਗ ਲੰਬੇ ਸਮੇਂ ਤੋਂ ਲਟਕੀ ਹੋਈ ਹੈ। ਗੱਲਬਾਤ ਰਾਹੀਂ ਮਸਲੇ ਦੇ ਹੱਲ ਦੀ ਕੋਸ਼ਿਸ਼ ਦੇ ਬਾਵਜੂਦ ਕੇਂਦਰ ਸਰਕਾਰ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਵਲੋਂ ਇਸ ਸਬੰਧੀ ਕੋਈ ਠੋਸ ਪ੍ਰਗਤੀ ਨਹੀਂ ਕੀਤੀ ਗਈ, ਜਿਸ ਦੇ ਚੱਲਦਿਆਂ ਹੜਤਾਲ ਦਾ ਪ੍ਰੋਗਰਾਮ ਜਾਰੀ ਰੱਖਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬੈਂਕ ਕਰਮਚਾਰੀ ਭਾਰੀ ਕੰਮ ਦੇ ਦਬਾਅ ਹੇਠ ਕੰਮ ਕਰ ਰਹੇ ਹਨ। ਰੋਜ਼ਾਨਾ ਬੈਂਕਿੰਗ ਕੰਮਕਾਜ ਤੋਂ ਇਲਾਵਾ ਸਰਕਾਰ ਦੀਆਂ ਅਨੇਕਾਂ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਮੁਦਰਾ ਯੋਜਨਾ, ਅਟਲ ਪੈਨਸ਼ਨ ਯੋਜਨਾ ਅਤੇ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਸਾਰੀ ਜ਼ਿੰਮੇਵਾਰੀ ਬੈਂਕ ਕਰਮਚਾਰੀਆਂ ’ਤੇ ਹੈ। ਲਗਾਤਾਰ ਟਾਰਗੈਟ, ਲੰਬੇ ਕੰਮ ਦੇ ਘੰਟੇ ਅਤੇ ਵਧ ਰਹੇ ਕੰਮ ਦੇ ਬੋਝ ਕਾਰਨ ਬੈਂਕ ਕਰਮਚਾਰੀਆਂ ਦਾ ਵਰਕ ਲਾਈਫ਼ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ। ਮਾਨਸਿਕ ਤਣਾਅ ਅਤੇ ਪਰਿਵਾਰਕ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਜਦੋਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਦਫ਼ਤਰਾਂ, ਐਲ.ਆਈ.ਸੀ., ਆਰ.ਬੀ.ਆਈ. ਅਤੇ ਹੋਰ ਵਿੱਤੀ ਸੰਸਥਾਵਾਂ ਵਿਚ 5 ਦਿਨਾਂ ਦਾ ਕੰਮਕਾਜ ਸੰਭਵ ਹੈ, ਤਾਂ ਬੈਂਕਾਂ ਵਿਚ ਕਿਉਂ ਨਹੀਂ? ਇਸ ਮੌਕੇ ਐਸ.ਬੀ.ਆਈ. ਯੂਨੀਅਨ ਦੇ ਆਗੂ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਹ ਹੜਤਾਲ ਸਿਰਫ਼ ਛੁੱਟੀ ਦੀ ਮੰਗ ਨਹੀਂ, ਸਗੋਂ ਬੈਂਕ ਕਰਮਚਾਰੀਆਂ ਦੇ ਸਨਮਾਨਜਨਕ ਜੀਵਨ, ਕੰਮਕਾਜੀ ਹਾਲਾਤਾਂ ਅਤੇ ਪਰਿਵਾਰਕ ਜੀਵਨ ਨਾਲ ਜੁੜੀ ਹੋਈ ਮੰਗ ਹੈ। ਬੈਂਕ ਕਰਮਚਾਰੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ 5 ਦਿਨਾਂ ਦੀ ਬੈਂਕਿੰਗ ਨੂੰ ਜਲਦ ਤੋਂ ਜਲਦ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 28, 29 ਅਤੇ 30 ਸਤੰਬਰ ਦੀ ਇਸ ਹੜਤਾਲ ਰਾਹੀਂ ਬੈਂਕ ਕਰਮਚਾਰੀ ਆਪਣੀ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ 5 ਦਿਨਾਂ ਦੀ ਬੈਂਕਿੰਗ ਦੀ ਮੰਗ ਨੂੰ ਮਜ਼ਬੂਤੀ ਨਾਲ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ।
ਪਿਛਲੀ ਖ਼ਬਰ ਪਵਨ ਸੇਵਾ ਸਮਿਤੀ ਸਕੂਲ ’ਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਡਰੋਨ ਸ਼ੋਅ 26 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।