01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਦਰ ਬਾਜ਼ਾਰ ’ਚ ਖੜ੍ਹਦੇ ਬੇਤਰਤੀਬੇ ਵਾਹਨ ਰਾਹਗੀਰਾਂ ਲਈ ਬਣੇ ਸਿਰਦਰਦੀ

ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)- ਇਲਾਕੇ ਦੇ ਸਦਰ ਬਾਜ਼ਾਰ ’ਚ ਖੜਦੇ ਬੇਤਰਤੀਬੇ ਵਾਹਨ ਆਉਣ ਜਾਣ ਵਾਲੇ ਰਾਹਗੀਰਾਂ ਲਈ ਸਿਰਦਰਦੀ ਬਣੇ ਹੋਏ ਹਨ ਅਤੇ ਇਹ ਸਮੱਸਿਆ ਦਿਨ ਬ ਦਿਨ ਵਿਕਰਾਲ ਰੂਪ ਧਾਰਨ ਕਰਦੀ ਆ ਰਹੀ ਹੈ। ਜਿਸ ਵੱਲ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ।

ਇਲਾਕੇ ਦੇ ਸਦਰ ਬਾਜ਼ਾਰ ’ਚ ਖੜ੍ਹੇ ਹੋਏ ਬੇਤਰਤੀਬੇ ਵਾਹਨ। ਤਸਵੀਰ : ਪ੍ਰਵੀਨ ਗਰਗ 01-10-2026
ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)- ਇਲਾਕੇ ਦੇ ਸਦਰ ਬਾਜ਼ਾਰ ’ਚ ਖੜਦੇ ਬੇਤਰਤੀਬੇ ਵਾਹਨ ਆਉਣ ਜਾਣ ਵਾਲੇ ਰਾਹਗੀਰਾਂ ਲਈ ਸਿਰਦਰਦੀ ਬਣੇ ਹੋਏ ਹਨ ਅਤੇ ਇਹ ਸਮੱਸਿਆ ਦਿਨ ਬ ਦਿਨ ਵਿਕਰਾਲ ਰੂਪ ਧਾਰਨ ਕਰਦੀ ਆ ਰਹੀ ਹੈ। ਜਿਸ ਵੱਲ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ। ਜਦ ਇਸ ਸਬੰਧੀ ਦੁਕਾਨਦਾਰਾਂ ਅਤੇ ਰਾਹਗੀਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੁਕਾਨਾਂ, ਬੈਂਕਾਂ ਤੇ ਸ਼ੋਅ ਰੂਮਾਂ ਅੱਗੇ ਪੜ੍ਹੇ ਲਿਖੇ ਲੋਕ ਆਪਣੇ ਵਾਹਨ ਸਾਈਡ ’ਤੇ ਲਾਉਣ ਦੀ ਬਜਾਏ ਬੇਤਰਤੀਬੇ ਢੰਗ ਨਾਲ ਖੜੇ ਕਰ ਕੇ ਚਲੇ ਜਾਂਦੇ ਹਨ, ਜੋ ਟਰੈਫ਼ਿਕ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਜਿਨ੍ਹਾਂ ਕਾਰਨ ਦੂਰ-ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਜਾਣ ਲਈ ਘੰਟਿਆਂ ਬੱਧੀ ਸਮਾਂ ਬਰਬਾਦ ਹੋ ਜਾਂਦਾ ਹੈ ਤੇ ਕੁੱਝ ਵਾਹਨ ਚਾਲਕ ਤਾਂ ਇਸ ਕਦਰ ਹਾਰਨ ’ਤੇ ਹੱਥ ਧਰ ਲੈਂਦੇ ਹਨ ਕਿ ਉਸ ਨੂੰ ਬੰਦ ਕਰਨ ਦਾ ਨਾਂਅ ਹੀ ਨਹੀਂ ਲੈਂਦੇ। ਜਦ ਕਿ ਅੱਜ ਕੱਲ੍ਹ ਦੇਖਣ ’ਚ ਆਉਂਦਾ ਹੈ ਕਿ ਜ਼ਿਆਦਾਤਰ ਵਾਹਨਾਂ ’ਤੇ ਪ੍ਰੈਸ਼ਰ ਹਾਰਨ ਹੀ ਲੱਗੇ ਹੋਏ ਹਨ, ਜੋ ਦਿਲ ਦੇ ਮਰੀਜ਼ਾਂ ਲਈ ਘਾਤਕ ਸਿੱਧ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਦਰ ਬਾਜ਼ਾਰ ’ਚ ਵੀ ਟਰੈਫ਼ਿਕ ਸਮੱਸਿਆ ਦਾ ਬੁਰਾ ਹਾਲ ਹੈ। ਜਦ ਕੋਈ ਵਿਅਕਤੀ ਆਪਣੇ ਚਾਰ ਪਹੀਆ ਵਾਹਨ ’ਤੇ ਬੈਂਕ ਦੇ ਕੰਮ ਸਬੰਧੀ ਆਉਂਦਾ ਹੈ ਤਾਂ ਉਹ ਆਪਣੇ ਵਾਹਨਾਂ ਨੂੰ ਸਾਈਡ ’ਤੇ ਲਗਾਉਣ ਦੀ ਬਜਾਏ ਸੜਕ ਉੱਪਰ ਲਾ ਕੇ ਹੀ ਚਲਾ ਜਾਂਦਾ ਹੈ, ਜਿਸ ਕਾਰਨ ਸੜਕ ’ਤੇ ਵੱਡੇ-ਵੱਡੇ ਜਾਮ ਲੱਗ ਜਾਂਦੇ ਹਨ, ਦਾ ਖਮਿਆਜ਼ਾ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭੋਗਣਾ ਪੈਂਦਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜਿੱਥੇ ਪੁਲਿਸ ਸਿਰਫ਼ ਇਕਾ-ਦੁੱਕਾ ਥਾਵਾਂ ’ਤੇ ਨਾਕੇ ਲਾ ਕੇ ਚਲਾਨ ਕਰਨ ਵਿਚ ਮਸਰੂਫ਼ ਰਹਿੰਦੀ ਹੈ, ਉੱਥੇ ਪੁਲਿਸ ਵਲੋਂ ਸ਼ਹਿਰ ਦੀ ਟਰੈਫ਼ਿਕ ਸਮੱਸਿਆ ਨੂੰ ਲੈ ਕੇ ਕੋਈ ਸੰਭਵ ਉਪਰਾਲੇ ਨਹੀਂ ਕੀਤੇ ਜਾ ਰਹੇ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ’ਚ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਕੋਈ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਪਿਛਲੀ ਖ਼ਬਰ ਤਪਾ ਦੀ ਅੰਦਰਲੀ ਅਨਾਜ ਮੰਡੀ ’ਚ ਪਰਮਲ ਕਿਸਮ ਦੇ ਝੋਨੇ ਦੀ ਆਮਦ ਸ਼ੁਰੂ ਅਗਲੀ ਖ਼ਬਰ ਐਸ.ਡੀ.ਐਮ. ਆਯੂਸ਼ ਗੋਇਲ ਵਲੋਂ ਖ਼ਰੀਦ ਕੇਂਦਰਾਂ ਅਤੇ ਸ਼ੈਲਰਾਂ ਦੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।