03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਿਛਲੀਆਂ ਸਰਕਾਰਾਂ ਦੇ ਪ੍ਰਾਜੈਕਟਾਂ ਨੂੰ ਰੋਕ ਕੇ ਸੱਤਾਧਾਰੀ ਧਿਰ ਨੇ ਬਰਨਾਲਾ ਦੇ ਵਿਕਾਸ ਨੂੰ ਪਿੱਛੇ ਧੱਕਿਆ-ਬਰਾੜ, ਰਾਜੂ ਚੌਧਰੀ

ਬਰਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਹਲਕਾ ਬਰਨਾਲਾ ਅੰਦਰ ਕੋਈ ਵੱਡਾ ਨਵਾਂ ਪ੍ਰਾਜੈਕਟ ਲਿਆਉਣ ਦੀ ਥਾਂ ਪਿਛਲੀਆਂ ਸਰਕਾਰਾਂ ਵਲੋਂ ਮਨਜ਼ੂਰ ਕਰਵਾਏ ਗਏ ਪ੍ਰਾਜੈਕਟਾਂ ਨੂੰ ਵੀ ਅੱਗੇ ਵਧਾਉਣ ਵਿਚ ਅੜਿੱਕੇ ਪਾਏ ਜਾਣ ਕਾਰਨ ਸ਼ਹਿਰ ਦੇ ਵਿਕਾਸ ਨੂੰ ਵੱਡਾ ਝਟਕਾ ਲੱਗਿਆ ਹੈ। ਜਿਸ ਦੀ ਸਭ ਤੋਂ ਵੱਡੀ ਉਦਾਹਰਨ ਹੰਡਿਆਇਆ ਵਿਖੇ ਬਣਨ ਵਾਲਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਹੈ।

ਗੱਲਬਾਤ ਕਰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਬਰਾੜ ਅਤੇ ਕੌਂਸਲਰ ਰਾਜੂ ਚੌਧਰੀ। ਤਸਵੀਰ : ਰਿੰਪੀ ਸਟੂਡੀਓ 03-10-2026
ਬਰਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਹਲਕਾ ਬਰਨਾਲਾ ਅੰਦਰ ਕੋਈ ਵੱਡਾ ਨਵਾਂ ਪ੍ਰਾਜੈਕਟ ਲਿਆਉਣ ਦੀ ਥਾਂ ਪਿਛਲੀਆਂ ਸਰਕਾਰਾਂ ਵਲੋਂ ਮਨਜ਼ੂਰ ਕਰਵਾਏ ਗਏ ਪ੍ਰਾਜੈਕਟਾਂ ਨੂੰ ਵੀ ਅੱਗੇ ਵਧਾਉਣ ਵਿਚ ਅੜਿੱਕੇ ਪਾਏ ਜਾਣ ਕਾਰਨ ਸ਼ਹਿਰ ਦੇ ਵਿਕਾਸ ਨੂੰ ਵੱਡਾ ਝਟਕਾ ਲੱਗਿਆ ਹੈ। ਜਿਸ ਦੀ ਸਭ ਤੋਂ ਵੱਡੀ ਉਦਾਹਰਨ ਹੰਡਿਆਇਆ ਵਿਖੇ ਬਣਨ ਵਾਲਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਬਰਾੜ ਅਤੇ ਕੌਂਸਲਰ ਰਾਜੂ ਚੌਧਰੀ ਨੇ ਕਿਹਾ ਕਿ ਸ: ਕੇਵਲ ਸਿੰਘ ਢਿੱਲੋਂ ਵਲੋਂ ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਸੂਬੇ ਦੇ ਵੱਡੇ ਹਸਪਤਾਲਾਂ ਦੇ ਬਰਾਬਰ ਹੰਡਿਆਇਆ ਵਿਖੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਪਾਸ ਕਰਵਾਇਆ ਗਿਆ ਸੀ ਅਤੇ ਬਕਾਇਦਾ ਨਗਰ ਕੌਂਸਲ ਬਰਨਾਲਾ ਵਲੋਂ ਹਸਪਤਾਲ ਲਈ ਜਗ੍ਹਾ ਨੂੰ ਸਿਹਤ ਵਿਭਾਗ ਦੇ ਨਾਮ ਤਬਦੀਲ ਵੀ ਕਰਵਾ ਦਿੱਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੱਤਾਧਿਰ ਦੇ ਆਗੂਆਂ ਵਲੋਂ ਇੱਥੇ ਹਸਪਤਾਲ ਬਣਾਉਣ ਦੀ ਥਾਂ ਨਗਰ ਕੌਂਸਲ ਬਰਨਾਲਾ ਵਿਚ ਸਿਹਤ ਵਿਭਾਗ ਤੋਂ ਜਗ੍ਹਾ ਵਾਪਸ ਲੈਣ ਦਾ ਇਹ ਕਹਿ ਕੇ ਮਤਾ ਪੁਆ ਦਿੱਤਾ ਗਿਆ ਕਿ ਇਸ ਜਗ੍ਹਾ ਉੱਪਰ ਸਟੇਡੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਸਮੇਂ ਕੁੱਝ ਕੌਂਸਲਰਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਕਿ ਸਟੇਡੀਅਮ ਤਾਂ ਕਿਸੇ ਹੋਰ ਜਗ੍ਹਾ ਉੱਪਰ ਵੀ ਬਣ ਸਕਦਾ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਜ਼ਿਆਦਾ ਲੋੜ ਹੈ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹਸਪਤਾਲ ਬਣਨ ਨਾਲ ਇਲਾਕੇ ਦੇ ਹੋਣ ਵਾਲੇ ਵੱਡੇ ਵਿਕਾਸ ਵੱਲ ਕੋਈ ਤਰਜੀਹ ਨਹੀਂ ਦਿੱਤੀ। ਸ: ਬਰਾੜ ਅਤੇ ਰਾਜੂ ਚੌਧਰੀ ਨੇ ਕਿਹਾ ਕਿ ਇਸੇ ਤਰ੍ਹਾਂ ਸ਼ਹਿਰ ਵਿਚ ਟਰੈਫ਼ਿਕ ਦੇ ਹੱਲ ਲਈ ਗੱਡਾਖਾਨਾ ਵਾਲੀ ਜਗ੍ਹਾ ਮਾਰਕੀਟ ਕਮੇਟੀ ਵਲੋਂ ਵਾਹਨਾਂ ਦੀ ਪਾਰਕਿੰਗ ਲਈ ਠੇਕੇ ਉੱਪਰ ਦਿੱਤੀ ਗਈ ਸੀ ਤਾਂ ਜੋ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਟਰੈਫ਼ਿਕ ਦੀ ਸਮੱਸਿਆ ਦਾ ਹੱਲ ਹੋ ਸਕੇ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਇਹ ਪਾਰਕਿੰਗ ਨਹੀਂ ਚੱਲਣ ਦਿੱਤੀ ਗਈ ਕਿਉਂਕਿ ਠੇਕੇਦਾਰ ਵਲੋਂ ਸੱਤਾਧਾਰੀ ਧਿਰ ਦੇ ਵੱਡੇ ਆਗੂ ਤੋਂ ਇਸ ਦਾ ਉਦਘਾਟਨ ਨਹੀਂ ਸੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹਲਕੇ ਵਿਚ ਵੱਡੀ ਪੱਧਰ ’ਤੇ ਵਿਕਾਸ ਕਰਵਾਏ ਜਾਣ ਦੇ ਦਾਅਵੇ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਵਰਗੇ ਮਹੱਤਵਪੂਰਨ ਪ੍ਰਾਜੈਕਟ ਨੂੰ ਅੱਗੇ ਵਧਾਉਣ ਦੀ ਬਜਾਏ ਜਗ੍ਹਾ ਵਾਪਸ ਲੈਣਾ ਬਰਨਾਲਾ ਦੀ ਤਰੱਕੀ ਪ੍ਰਤੀ ਸੱਤਾਧਾਰੀ ਧਿਰ ਦੀ ਗੰਭੀਰਤਾ ਦਾ ਬਾਖੂਬੀ ਪ੍ਰਗਟਾਵਾ ਕਰਦੀ ਹੈ।
ਪਿਛਲੀ ਖ਼ਬਰ ਅਗਰਵਾਲ ਸੰਮੇਲਨ ਵਲੋਂ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਜਨਮ ਸ਼ਤਾਬਦੀ ਮਨਾਈ ਅਗਲੀ ਖ਼ਬਰ ਪੰਜਾਬ ਪੱਧਰੀ ਕਰਾਟੇ ਮੁਕਾਬਲਿਆਂ ’ਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।