05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦਿਵਿਆਂਗ ਵਿਅਕਤੀਆਂ ਲਈ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ ਕਰਵਾਇਆ

ਬਰਨਾਲਾ, 4 ਅਕਤੂਬਰ (ਨਰਿੰਦਰ ਅਰੋੜਾ)-ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਸ੍ਰੀ ਬਾਲਾ ਜੀ ਟਰੱਸਟ ਬਰਨਾਲਾ ਦੇ ਸਹਿਯੋਗ ਨਾਲ ਸਥਾਨਕ ਪ੍ਰਾਥਨਾਂ ਹਾਲ ਵਿਖੇ ਦਿਵਿਆਂਗ ਵਿਅਕਤੀਆਂ ਲਈ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਕਾਲੇਕੇ, ਸੰਜੀਵ ਢੰਡ ਬਿੱਟੂ, ਰਜਿੰਦਰ ਕੁਮਾਰ ਅਤੇ ਵਿਸ਼ਾਲ ਜੈਨ ਨੇ ਦੱਸਿਆ ਕਿ ਇਹ ਸਮਾਰੋਹ ਰੁਦਰਾ ਆਸਰਾ ਸੈਂਟਰ ਬਠਿੰਡਾ ਰਾਹੀਂ ਭਾਰਤ ਸਰਕਾਰ ਦੀ ਈ.

ਅਜੀਤ ਡੈਸਕ 05-10-2026
ਬਰਨਾਲਾ, 4 ਅਕਤੂਬਰ (ਨਰਿੰਦਰ ਅਰੋੜਾ)-ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਸ੍ਰੀ ਬਾਲਾ ਜੀ ਟਰੱਸਟ ਬਰਨਾਲਾ ਦੇ ਸਹਿਯੋਗ ਨਾਲ ਸਥਾਨਕ ਪ੍ਰਾਥਨਾਂ ਹਾਲ ਵਿਖੇ ਦਿਵਿਆਂਗ ਵਿਅਕਤੀਆਂ ਲਈ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਕਾਲੇਕੇ, ਸੰਜੀਵ ਢੰਡ ਬਿੱਟੂ, ਰਜਿੰਦਰ ਕੁਮਾਰ ਅਤੇ ਵਿਸ਼ਾਲ ਜੈਨ ਨੇ ਦੱਸਿਆ ਕਿ ਇਹ ਸਮਾਰੋਹ ਰੁਦਰਾ ਆਸਰਾ ਸੈਂਟਰ ਬਠਿੰਡਾ ਰਾਹੀਂ ਭਾਰਤ ਸਰਕਾਰ ਦੀ ਈ.ਡੀ.ਪੀ. ਯੋਜਨਾ ਅਧੀਨ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਐਮ.ਡੀ. ਅਗਰਵਾਲ ਕਾਲੋਨੀ ਰਵੀ ਪ੍ਰਕਾਸ਼ ਗਰਗ ਅਤੇ ਸਾਹਿਲ ਬਾਂਸਲ ਵਲੋਂ ਸ਼ਿਰਕਤ ਕੀਤੀ ਗਈ ਅਤੇ ਆਪਣੇ ਹੱਥਾਂ ਨਾਲ 82 ਦਿਵਿਆਂਗ ਨੂੰ ਜ਼ਰੂਰਤ ਵਾਲੀਆਂ 350 ਆਈਟਮਾਂ ਵੰਡੀਆਂ ਗਈਆਂ। ਇਸ ਮੌਕੇ ਸਤੀਸ਼ ਕੁਮਾਰ, ਸਿਵਾਂਸ਼ੂ ਦੁਆ, ਅਸ਼ਵਨੀ ਕੁਮਾਰ, ਗਿਆਨ ਚੰਦ, ਅੰਮ੍ਰਿਤ ਲਾਲ, ਬਰਜਿੰਦਰ ਕੁਮਾਰ, ਵਿੱਕੀ ਮੰਗਲਾ, ਮਿੰਟੂ, ਵੀਨੂੰ ਸਿੰਗਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਾਰਾਣਸੀ-ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਮੁੜ ਹੋਈ ਸ਼ੁਰੂ ਅਗਲੀ ਖ਼ਬਰ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਵਿਖੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।