07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਅਗਰਵਾਲ ਸਭਾ ਬਰਨਾਲਾ ਦੀ ਮੀਟਿੰਗ

ਬਰਨਾਲਾ, 6 ਅਕਤੂਬਰ (ਨਰਿੰਦਰ ਅਰੋੜਾ)-ਅਗਰਵਾਲ ਸਭਾ ਰਜਿ: ਬਰਨਾਲਾ ਦੀ ਮੀਟਿੰਗ ਸ਼ਾਂਤੀ ਹਾਲ ਵਿਖੇ ਪ੍ਰਧਾਨ ਦੀਪਕ ਸੋਨੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮਹਾਰਾਜਾ ਅਗਰਸੈਨ ਜੈਅੰਤੀ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਅਗਰਵਾਲ ਸਭਾ ਬਰਨਾਲਾ ਦੀ ਮੀਟਿੰਗ ਮਹਾਰਾਜਾ ਅਗਰਸੈਨ ਜੈਅੰਤੀ ਮਨਾਉਣ ਸਬੰਧੀ ਕਾਰਡ ਜਾਰੀ ਕਰਦੇ ਹੋਏ ਅਗਰਵਾਲ ਸਭਾ ਦੇ ਅਹੁਦੇਦਾਰ। 07-10-2026
ਬਰਨਾਲਾ, 6 ਅਕਤੂਬਰ (ਨਰਿੰਦਰ ਅਰੋੜਾ)-ਅਗਰਵਾਲ ਸਭਾ ਰਜਿ: ਬਰਨਾਲਾ ਦੀ ਮੀਟਿੰਗ ਸ਼ਾਂਤੀ ਹਾਲ ਵਿਖੇ ਪ੍ਰਧਾਨ ਦੀਪਕ ਸੋਨੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮਹਾਰਾਜਾ ਅਗਰਸੈਨ ਜੈਅੰਤੀ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮੇਂ ਮਹਾਰਾਜਾ ਅਗਰਸੈਨ ਜੈਅੰਤੀ ਮਿਤੀ 12 ਅਕਤੂਬਰ ਨੂੰ ਮਨਾਉਣ ਸਬੰਧੀ ਕਾਰਡ ਜਾਰੀ ਕੀਤਾ ਗਿਆ ਅਤੇ ਯੂਥ ਅਗਰਵਾਲ ਸਭਾ ਦੀਆਂ ਦੋ ਯੂਨਿਟ ਸ਼ਹਿਣਾ ਅਤੇ ਹੰਡਿਆਇਆ ਤਿਆਰ ਕੀਤੀਆਂ ਗਈਆਂ। ਜਿਨ੍ਹਾਂ ਵਿਚ ਸ਼ਹਿਣਾ ਯੂਨਿਟ ਦਾ ਪ੍ਰਧਾਨ ਕਪਿਲ ਮਿੱਤਲ ਨੂੰ ਲਾਇਆ ਗਿਆ ਅਤੇ ਹੰਡਿਆਇਆ ਯੂਨਿਟ ਦਾ ਮੋਹਿਤ ਗਰਗ ਨੂੰ ਪ੍ਰਧਾਨ ਥਾਪਿਆ ਗਿਆ। ਯੂਥ ਅਗਰਵਾਲ ਸਭਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਮੋਹਿਤ ਗਰਗ ਬਰਨਾਲਾ ਦੀ ਅਗਵਾਈ ਵਿਚ 50 ਮੈਂਬਰੀ ਕਮੇਟੀ ਬਣਾਈ ਗਈ ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਸ਼ੋਕ ਗਰਗ, ਪ੍ਰਦੀਪ ਗੋਇਲ ਐਡਵੋਕੇਟ, ਰਾਮਪਾਲ ਸਿੰਗਲਾ, ਰਾਜ ਕੁਮਾਰ, ਹੇਮ ਰਾਜ ਐਮ.ਸੀ., ਧੀਰਜ ਕੁਮਾਰ ਦੱਧਾਹੂਰ, ਪਿਆਰਾ ਲਾਲ ਰਾਏਸਰੀਆ, ਭਗਵਾਨ ਦਾਸ, ਵੀਰਬਲ ਠੇਕੇਦਾਰ, ਮਹੇਸ਼ ਕੁਮਾਰ ਲੋਟਾ, ਵਿਪਨ ਕੁਮਾਰ, ਅਖਿਲੇਸ਼ ਕੁਮਾਰ, ਅਰੁਣ ਕੁਮਾਰ, ਪਵਨ ਕੁਮਾਰ, ਮਹਿਲਾ ਵਿੰਗ ਦੀ ਪ੍ਰਧਾਨ ਡਿੰਪਲ ਗੁਪਤਾ, ਬਬੀਤਾ ਜਿੰਦਲ, ਸੁਨੀਲ ਕੁਮਾਰ, ਪ੍ਰਦੀਪ ਗਰਗ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਰਵਿਦਾਸ ਧਰਮਸ਼ਾਲਾ ਜੋਧਪੁਰ ਵਿਖੇ 8 ਲੱਖ ਦੀ ਲਾਗਤ ਨਾਲ ਬਣੇ ਸ਼ੈੱਡ ਦਾ ਉਦਘਾਟਨ ਅਗਲੀ ਖ਼ਬਰ ਇੰਡੀਆ ਗਠਜੋੜ ਵਲੋਂ ਮੁੱਖ ਚੋਣ ਕਮਿਸ਼ਨਰ ਅਤੇ ਮੋਦੀ ਸਰਕਾਰ ਦੇ 9 ਨੂੰ ਫੂਕੇ ਜਾਣਗੇ ਪੁਤਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।