09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕਾਂਗਰਸ ਐਸ.ਸੀ ਵਿਭਾਗ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਬਰਨਾਲਾ, 8 ਅਕਤੂਬਰ (ਰਾਜ ਪਨੇਸਰ)-ਸਥਾਨਕ ਜੰਡਾਂ ਵਾਲਾ ਰੋਡ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਚੌਂਕ ਨਜ਼ਦੀਕ ਕਾਂਗਰਸ ਐਸ. ਸੀ.

ਅਜੀਤ ਡੈਸਕ 09-10-2026
ਬਰਨਾਲਾ, 8 ਅਕਤੂਬਰ (ਰਾਜ ਪਨੇਸਰ)-ਸਥਾਨਕ ਜੰਡਾਂ ਵਾਲਾ ਰੋਡ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਚੌਂਕ ਨਜ਼ਦੀਕ ਕਾਂਗਰਸ ਐਸ.ਸੀ. ਵਿਭਾਗ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਦੀ ਅਗਵਾਈ ਵਿਚ ਆਗੂਆਂ ਤੇ ਵਰਕਰਾਂ ਵਲੋ. ਕੇਂਦਰ ਸਰਕਾਰ ਖਿਲਾਫ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਲੱਕੀ ਪੱਖੋ ਨੇ ਕਿਹਾ ਕਿ ਕੇਂਦਰ ਵਿਚ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਹਰੇਕ ਵਰਗ ਦਾ ਵਿਅਕਤੀ ਤੰਗ ਹੋ ਚੁੱਕਿਆ ਹੈ। ਕਿਸੇ ਨੂੰ ਵੀ ਇਨ੍ਹਾਂ ਖਿਲਾਫ ਬੋਲਣ ਦੀ ਇਜਾਜ਼ਤ ਨਹੀਂ ਹੈ। ਜੇਕਰ ਆਪਣੀਆਂ ਹੱਕੀ ਮੰਗਾਂ ਬਾਰੇ ਕੋਈ ਚਾਰ ਸ਼ਬਦ ਬੋਲਦਾ ਹੈ ਉਸ ਨੂੰ ਆਪਣੀ ਤਾਕਤ ਨਾਲ ਸਰੇ੍ਹਆਮ ਧੱਕਾ ਕਰ ਕੇ ਦਬਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ’ਤੇ ਵੋਟ ਚੋਰੀ ਦਾ ਦੋਸ਼ ਲੱਗਾ ਸੀ ਜਿਸ ਨੂੰ ਅਜੇ ਇਹ ਧੌਣ ਦੀ ਕੋਸ਼ਿਸ਼ ਹੀ ਕਰ ਰਹੇ ਸੀ। ਇਨ੍ਹਾਂ ਵਲੋਂ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਨਾਲ ਸਰੇ੍ਹਆਮ ਧੱਕਾ ਮੁੱਕੀ ਕਰ ਕੇ ਜ਼ਬਰਦਸਤੀ ਪ੍ਰੇਸ਼ਾਨ ਕੀਤਾ ਗਿਆ। ਜਿਸ ਦੇ ਸਬੰਧ ਵਿਚ ਅੱਜ ਕਾਂਗਰਸ ਐਸ.ਸੀ. ਵਿਭਾਗ ਵਲੋਂ ਕੇਂਦਰ ਸਰਕਾਰ ਖਿਲਾਫ ਕਾਲੀਆਂ ਝੰਡੀਆਂ ਲਗਾ ਕੇ ਰੋਸ ਜ਼ਾਹਰ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਹੁਣ ਗੁੰਮਰਾਹ ਨਹੀਂ ਹੋਵੇਗੀ ਅਤੇ ਜਲਦੀ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਾਵੇਗੀ। ਜਿਸ ਦੀ ਸ਼ੁਰੂਆਤ ਪੰਜਾਬ ਵਿਚ 2027 ਦੀਆਂ ਚੋਣਾਂ ਤੋਂ ਹੋਣ ਜਾ ਰਹੀ ਹੈ। ਇਸ ਮੌਕੇ ਐਸ.ਸੀ. ਵਿਭਾਗ ਦੇ ਜਨਰਲ ਸੈਕਟਰੀ ਪੰਜਾਬ ਜਸਮੇਲ ਸਿੰਘ ਡੇਰੀਵਾਲਾ, ਜਸਵਿੰਦਰ ਸਿੰਘ ਟੀਲੂ, ਗੁਰਮੇਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਸ.ਸੀ ਭਾਈਚਾਰੇ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕੁੜਮ ਜਥੇਦਾਰ ਸੁਰਜੀਤ ਸਿੰਘ ਮਿੱਠੇਵਾਲ ਨੂੰ ਸ਼ਰਧਾ... ਅਗਲੀ ਖ਼ਬਰ ਜੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਗਰੀਨ ਡੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।