ਸੁਸਰੀ ਤੋਂ ਸਤਾਏ ਇਲਾਕੇ ਦੇ ਲੋਕਾਂ ਨੇ ਗੁਦਾਮਾਂ ’ਚ ਕੰਪਨੀ ਦੇ ਅਧਿਕਾਰੀਆਂ ਦਾ ਘਿਰਾਓ ਕਰ ਕੇ ਕੀਤੀ ਨਾਅਰੇਬਾਜ਼ੀ
ਰੂੜੇਕੇ ਕਲਾਂ, 8 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਵਿਖੇ ਬਣੇ ਗੁਦਾਮਾਂ ਤੋਂ ਪਿਛਲੇ ਕਈ ਮਹੀਨਿਆਂ ਤੋਂ ਵੱਡੀ ਮਾਤਰਾਂ ਵਿਚ ਪੈਦਾ ਹੋਈ ਸੁਸਰੀ ਦੇ ਸਤਾਏ ਇਲਾਕੇ ਦੇ ਪਿੰਡ ਫ਼ਤਿਹਪੁਰ ਧੌਲਾ, ਬਿਲਾਸਪੁਰ ਧੌਲਾ, ਧੌਲਾ, ਨਾਨਕਪੁਰ ਧੌਲਾ, ਖੁੱਡੀ ਪੱਤੀ ਧੌਲਾ ਤੇ ਮਹਿਤਾ ਦੇ ਵਸਨੀਕਾਂ ਨੇ ਇਕੱਤਰ ਹੋ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਕ੍ਰਾਂਤੀਕਾਰੀ ਤੇ ਡਕੌਦਾ ਦੇ ਆਗੂਆਂ ਦੀ ਅਗਵਾਈ ਵਿਚ ਗੁਦਾਮਾਂ ਦਾ ਪ੍ਰਬੰਧ ਚਲਾ ਰਹੀ ਕੰਪਨੀ ਦੇ ਪੰਜ ਅਧਿਕਾਰੀਆਂ ਦਾ ਘਿਰਾਓ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਸਾਨ ਆਗੂ ਬਲਜਿੰਦਰ ਸਿੰਘ ਧੌਲਾ, ਮੇਜਰ ਸਿੰਘ, ਗਾਂਧੀ ਸਿੰਘ, ਨਿੰਮਾ ਸਿੰਘ, ਜੈਲਾ ਸਿੰਘ, ਕਰਨੈਲ ਸਿੰਘ, ਰੇਸ਼ਮ ਸਿੰਘ, ਡਾ: ਅਵਤਾਰ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਮਜ਼ਦੂਰ ਆਗੂ ਰੌਸ਼ਨ ਸਿੰਘ, ਵਕੀਲ ਗੁਰਚਰਨ ਸਿੰਘ, ਦਰਸ਼ਨ ਸਿੰਘ ਕੁਲਾਰ, ਗੁਰਦੇਵ ਸਿੰਘ, ਲੀਲਾ ਸਿੰਘ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਗੁਦਾਮਾਂ ਵਿਚੋਂ ਵੱਡੀ ਮਾਤਰਾ ਵਿਚ ਪੈਦਾ ਹੋ ਚੁੱਕੀ ਸੁਸਰੀ ਇਲਾਕਾ ਨਿਵਾਸੀਆਂ ਦੇ ਘਰਾਂ ਵਿਚ ਆ ਰਹੀ ਹੈ।
ਪ
ਪਿੰਡ ਧੌਲਾ ਵਿਖੇ ਗੁਦਾਮਾਂ ਦੀ ਪ੍ਰਬੰਧਕ ਕੰਪਨੀ ਦੇ ਅਧਿਕਾਰੀਆਂ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਇਲਾਕਾ ਨਿਵਾਸੀ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ
09-10-2026
ਰੂੜੇਕੇ ਕਲਾਂ, 8 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਵਿਖੇ ਬਣੇ ਗੁਦਾਮਾਂ ਤੋਂ ਪਿਛਲੇ ਕਈ ਮਹੀਨਿਆਂ ਤੋਂ ਵੱਡੀ ਮਾਤਰਾਂ ਵਿਚ ਪੈਦਾ ਹੋਈ ਸੁਸਰੀ ਦੇ ਸਤਾਏ ਇਲਾਕੇ ਦੇ ਪਿੰਡ ਫ਼ਤਿਹਪੁਰ ਧੌਲਾ, ਬਿਲਾਸਪੁਰ ਧੌਲਾ, ਧੌਲਾ, ਨਾਨਕਪੁਰ ਧੌਲਾ, ਖੁੱਡੀ ਪੱਤੀ ਧੌਲਾ ਤੇ ਮਹਿਤਾ ਦੇ ਵਸਨੀਕਾਂ ਨੇ ਇਕੱਤਰ ਹੋ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਕ੍ਰਾਂਤੀਕਾਰੀ ਤੇ ਡਕੌਦਾ ਦੇ ਆਗੂਆਂ ਦੀ ਅਗਵਾਈ ਵਿਚ ਗੁਦਾਮਾਂ ਦਾ ਪ੍ਰਬੰਧ ਚਲਾ ਰਹੀ ਕੰਪਨੀ ਦੇ ਪੰਜ ਅਧਿਕਾਰੀਆਂ ਦਾ ਘਿਰਾਓ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਸਾਨ ਆਗੂ ਬਲਜਿੰਦਰ ਸਿੰਘ ਧੌਲਾ, ਮੇਜਰ ਸਿੰਘ, ਗਾਂਧੀ ਸਿੰਘ, ਨਿੰਮਾ ਸਿੰਘ, ਜੈਲਾ ਸਿੰਘ, ਕਰਨੈਲ ਸਿੰਘ, ਰੇਸ਼ਮ ਸਿੰਘ, ਡਾ: ਅਵਤਾਰ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਮਜ਼ਦੂਰ ਆਗੂ ਰੌਸ਼ਨ ਸਿੰਘ, ਵਕੀਲ ਗੁਰਚਰਨ ਸਿੰਘ, ਦਰਸ਼ਨ ਸਿੰਘ ਕੁਲਾਰ, ਗੁਰਦੇਵ ਸਿੰਘ, ਲੀਲਾ ਸਿੰਘ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਗੁਦਾਮਾਂ ਵਿਚੋਂ ਵੱਡੀ ਮਾਤਰਾ ਵਿਚ ਪੈਦਾ ਹੋ ਚੁੱਕੀ ਸੁਸਰੀ ਇਲਾਕਾ ਨਿਵਾਸੀਆਂ ਦੇ ਘਰਾਂ ਵਿਚ ਆ ਰਹੀ ਹੈ। ਗ਼ਰੀਬ ਪਰਿਵਾਰਾਂ ਦੇ ਬੱਚੇ, ਬਜ਼ੁਰਗ ਤੇ ਔਰਤਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਹਨ। ਮਜਬੂਰੀ ਵੱਸ ਇਲਾਕਾ ਨਿਵਾਸੀਆਂ ਤੇ ਕਿਸਾਨਾਂ ਨੂੰ ਸੁਸਰੀ ਆਪਣੇ ਭੋਜਨ ਵਿਚ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਈ ਬੱਚਿਆਂ ਦੇ ਕੰਨਾਂ ਵਿਚ ਸੁਸਰੀ ਪੈਣ ਕਰ ਕੇ ਮਹਿੰਗਾ ਡਾਕਟਰੀ ਇ ਲਾਜ ਕਰਵਾਉਣਾ ਪਿਆ ਹੈ। ਸਾਰੀ ਰਾਤ ਚੈਨ ਦੀ ਨੀਂਦ ਨਹੀਂ ਆਉਂਦੀ ਸੁਸਰੀ ਲੜਦੀ ਰਹਿੰਦੀ ਹੈ। ਪਿਛਲੇ 6 ਮਹੀਨਿਆਂ ਤੋਂ ਲੈ ਕੇ ਇਲਾਕਾ ਨਿਵਾਸੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਬੰਧਿਤ ਕੰਪਨੀ ਦੇ ਅਧਿਕਾਰੀਆਂ ਨੂੰ ਸੁਸਰੀ ਦੀ ਸਮੱਸਿਆ ਦਾ ਹੱਲ ਕਰਨ ਲਈ ਬੇਨਤੀਆਂ ਕਰ ਰਹੇ ਹਨ। ਪ੍ਰੰਤੂ ਪੀੜ੍ਹਤ ਇਲਾਕਾ ਨਿਵਾਸੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਦਿਨੋਂ ਦਿਨ ਸੁਸਰੀ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਜਿਸ ਕਰ ਕੇ ਅੱਜ ਮਜਬੂਰ ਹੋ ਕੇ ਇਲਾਕਾ ਨਿਵਾਸੀਆਂ ਨੇ ਗੁਦਾਮਾਂ ਵਿਚ ਪ੍ਰਬੰਧ ਚਲਾ ਰਹੀ ਕੰਪਨੀ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਹੈ। ਜਦੋਂ ਤੱਕ ਸੁਸਰੀ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਉਨ੍ਹਾਂ ਸਮਾਂ ਅਧਿਕਾਰੀਆਂ ਨੂੰ ਗੁਦਾਮਾਂ ਵਿਚ ਹੀ ਘੇਰ ਕੇ ਰੱਖਿਆ ਜਾਵੇਗਾ। ਅਗਲੇ ਦਿਨਾਂ ਦੌਰਾਨ ਸੰਘਰਸ਼ ਨੂੰ ਤੇਜ਼ ਕਰਦਿਆਂ ਘਰਾਂ ਵਿਚ ਆ ਰਹੀ ਸੁਸਰੀ ਇਕੱਠੀ ਕਰ ਕੇ ਲਿਫ਼ਾਫ਼ੇ ਭਰ ਕੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਸੁਸਰੀ ਦੇ ਲਿਫ਼ਾਫ਼ੇ ਖੋਲ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਇਸ ਮੌਕੇ ਗੁਰਜੰਟ ਸਿੰਘ, ਮੱਖਣ ਸਿੰਘ, ਕਾਕਾ ਸਿੰਘ, ਬੂਟਾ ਸਿੰਘ, ਜੀਤਾ ਸਿੰਘ, ਪ੍ਰਦੀਪ ਸਿੰਘ, ਗੁਰਜੰਟ ਸਿੰਘ, ਬਲਜਿੰਦਰ ਸਿੰਘ, ਬੂਟਾ ਸਿੰਘ ਮਹਿਤਾ, ਬਲਕਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਅਧਿਕਾਰੀਆਂ ਦਾ ਘਿਰਾਓ ਜਾਰੀ ਸੀ। ਕੀ ਕਹਿਣਾ ਹੈ ਅਧਿਕਾਰੀਆਂ ਦਾ ਜਦੋਂ ਇਸ ਸਬੰਧੀ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲ ਮੈਡਮ ਰੂਪਪ੍ਰੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੁਸਰੀ ਦੀ ਸਮੱਸਿਆ ਦਾ ਹੱਲ ਕਰਨ ਲਈ ਪ੍ਰਬੰਧਕ ਗਲੋਪਸ ਕੰਪਨੀ ਨੂੰ ਲਿਖਿਆ ਗਿਆ ਸੀ। ਸਾਡੇ ਵਿਭਾਗ ਦੇ ਅਧਿਕਾਰੀ ਧਰਨਾਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਜਲਦ ਹੀ ਸੁਸਰੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।