14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬੀਬੜੀਆਂ ਮਾਈਆਂ ਮੰਦਰ ਵਿਖੇ ਝੰਡੇ ਦੀ ਰਸਮ ਅਦਾ ਕੀਤੀ

ਮਹਿਲ ਕਲਾਂ, 13 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਦਫ਼ਤਰ ਪੰਚਾਇਤ ਸੰਮਤੀ ਮਹਿਲ ਕਲਾਂ ਵਿਖੇ ਸੰਮਤੀ ਦੀ ਮਾਲਕੀ ਵਾਲੀ ਇਕ ਖ਼ਾਲੀ ਦੁਕਾਨ ਦੀ ਹੋਈ ਖੁੱਲ੍ਹੀ ਬੋਲੀ ਨੇ ਇਲਾਕੇ ’ਚ ਵਿੱਤੀ ਅਤੇ ਵਪਾਰਕ ਪੱਧਰ ’ਤੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। 12 & 25 ਫੁੱਟ ਆਕਾਰ ਵਾਲੀ ਇਸ ਦੁਕਾਨ ਦੀ ਨਿਲਾਮੀ ਦੌਰਾਨ ਲੱਗੀ ਬੋਲੀ 49,700 ਰੁਪਏ ਪ੍ਰਤੀ ਮਹੀਨਾ ਕਿਰਾਏ ਦੇ ਰਿਕਾਰਡ ਤੋੜ ਅੰਕੜੇ ’ਤੇ ਜਾ ਕੇ ਖ਼ਤਮ ਹੋਈ।

ਅਜੀਤ ਡੈਸਕ 14-10-2026
ਮਹਿਲ ਕਲਾਂ, 13 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਦਫ਼ਤਰ ਪੰਚਾਇਤ ਸੰਮਤੀ ਮਹਿਲ ਕਲਾਂ ਵਿਖੇ ਸੰਮਤੀ ਦੀ ਮਾਲਕੀ ਵਾਲੀ ਇਕ ਖ਼ਾਲੀ ਦੁਕਾਨ ਦੀ ਹੋਈ ਖੁੱਲ੍ਹੀ ਬੋਲੀ ਨੇ ਇਲਾਕੇ ’ਚ ਵਿੱਤੀ ਅਤੇ ਵਪਾਰਕ ਪੱਧਰ ’ਤੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। 12 & 25 ਫੁੱਟ ਆਕਾਰ ਵਾਲੀ ਇਸ ਦੁਕਾਨ ਦੀ ਨਿਲਾਮੀ ਦੌਰਾਨ ਲੱਗੀ ਬੋਲੀ 49,700 ਰੁਪਏ ਪ੍ਰਤੀ ਮਹੀਨਾ ਕਿਰਾਏ ਦੇ ਰਿਕਾਰਡ ਤੋੜ ਅੰਕੜੇ ’ਤੇ ਜਾ ਕੇ ਖ਼ਤਮ ਹੋਈ। ਮਹਿਲ ਕਲਾਂ ਅਤੇ ਆਸ-ਪਾਸ ਦੇ ਖੇਤਰ ਦੇ ਇਤਿਹਾਸ ਵਿਚ ਇਹ ਹੁਣ ਤੱਕ ਕਿਸੇ ਵੀ ਸਰਕਾਰੀ ਜਾਂ ਪੰਚਾਇਤੀ ਦੁਕਾਨ ਦਾ ਸਭ ਤੋਂ ਵੱਧ ਮਹੀਨਾਵਾਰ ਕਿਰਾਇਆ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਖੁੱਲ੍ਹੀ ਬੋਲੀ ਪੰਚਾਇਤ ਸੰਮਤੀ ਦਫ਼ਤਰ ਵਿਖੇ ਨਿਰਧਾਰਿਤ ਨਿਯਮਾਂ ਅਤੇ ਪੂਰਨ ਸ਼ਰਤਾਂ ਅਧੀਨ ਅਮਲ ’ਚ ਲਿਆਂਦੀ ਗਈ। ਬੋਲੀ ਦੀ ਸ਼ੁਰੂਆਤ ਤੋਂ ਹੀ ਬੋਲੀਕਾਰਾਂ ਵਿਚਾਲੇ ਭਾਰੀ ਮੁਕਾਬਲੇਬਾਜ਼ੀ ਦੇਖਣ ਨੂੰ ਮਿਲੀ। ਲਗਾਤਾਰ ਵਧਦੀ ਗਈ ਰਕਮ ਤੋਂ ਬਾਅਦ ਅਖ਼ੀਰ ਇਹ ਦੁਕਾਨ ਜਗਜੀਤ ਸਿੰਘ ਧਾਲੀਵਾਲ ਵਾਸੀ ਪਿੰਡ ਛੀਨੀਵਾਲ ਕਲਾਂ ਦੇ ਨਾਂ ’ਤੇ 49,700 ਰੁਪਏ ਪ੍ਰਤੀ ਮਹੀਨਾ ਵਿਚ ਛੁੱਟੀ। ਇਸ ਮੁਕਾਬਲੇ ਦੌਰਾਨ ਬਰਨਾਲਾ ਵਾਸੀ ਵਿਸ਼ਵਾਸ਼ ਕੁਮਾਰ ਦੂਜੇ ਸਥਾਨ ’ਤੇ ਰਹੇ। ਸਮੁੱਚੀ ਨਿਲਾਮੀ ਪ੍ਰਕਿਰਿਆ ਚੇਅਰਮੈਨ ਲੀਜ਼ ਕਮੇਟੀ-ਕਮ-ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਮਹਿਲ ਕਲਾਂ ਬੇਅੰਤ ਸਿੰਘ ਸਿੱਧੂ, ਚੇਅਰਮੈਨ ਪੰਚਾਇਤ ਸੰਮਤੀ ਕਰਮਜੀਤ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਰਜਿੰਦਰ ਸਿੰਘ ਦੀ ਸਿੱਧੀ ਦੇਖ-ਰੇਖ ਹੇਠ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ। ਜ਼ਿਕਰਯੋਗ ਹੈ ਕਿ ਇਸੇ ਥਾਂ ’ਤੇ ਪਹਿਲਾਂ ਬੋਲੀ ਰਾਹੀਂ ਕਿਰਾਏ ’ਤੇ ਦਿੱਤੀਆਂ ਗਈਆਂ ਹੋਰ ਦੁਕਾਨਾਂ ਦਾ ਕਿਰਾਇਆ ਵੱਧ ਤੋਂ ਵੱਧ ਮਹਿਜ਼ 6000 ਰੁਪਏ ਪ੍ਰਤੀ ਮਹੀਨਾ ਚੱਲ ਰਿਹਾ ਹੈ। ਇਲਜ਼ਾਮ ਲੱਗ ਰਹੇ ਹਨ ਕਿ ਉਸ ਵੇਲੇ ਕਈ ਨਵੇਂ ਵਿਅਕਤੀਆਂ ਨੂੰ ਕਥਿਤ ਮਿਲੀਭੁਗਤ ਨਾਲ ਦੁਕਾਨਾਂ ਸਿਰਫ਼ 2,000 ਤੋਂ 2,500 ਰੁਪਏ ਪ੍ਰਤੀ ਮਹੀਨਾ ਦੇ ਮਾਮੂਲੀ ਕਿਰਾਏ ’ਤੇ ਅਲਾਟ ਕਰ ਦਿੱਤੀਆਂ ਗਈਆਂ ਸਨ। ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਚਾਇਤ ਵਲੋਂ ਪਿਛਲੇ ਸਮੇਂ ਦੌਰਾਨ ਆਪਣੇ ਚਹੇਤਿਆਂ ਨੂੰ ਨਿਯਮ ਛਿੱਕੇ ਟੰਗ ਕੇ ਕੌਡੀਆਂ ਦੇ ਭਾਅ ਵੰਡੀਆਂ ਗਈਆਂ ਪੰਚਾਇਤੀ ਦੁਕਾਨਾਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਪਿਛਲੀ ਖ਼ਬਰ ਟਰੇਡ ਅਤੇ ਇੰਡਸਟਰੀ ਵਿੰਗ ਅਕਾਲੀ ਦਲ (ਬ) ਦੇ ਪੰਜਾਬ ਪ੍ਰਧਾਨ ਐਨ.ਕੇ. ਸ਼ਰਮਾ ਪਹੁੰਚੇ ਬਰਨਾਲਾ ਅਗਲੀ ਖ਼ਬਰ ਚੀਮਾ ਵਿਖੇ ਭਾਕਿਯੂ ਡਕੌਂਦਾ ਵਲੋਂ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 16ਵੀਂ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।