22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਚੀਮਾ-ਜੋਧਪੁਰ ਦੇ ਵਿਦਿਆਰਥੀਆਂ ਦਾ ਸੱਤ ਰੋਜ਼ਾ ਵਿੱਦਿਅਕ ਟੂਰ ਰਾਜਸਥਾਨ ਲਈ ਰਵਾਨਾ

ਟੱਲੇਵਾਲ, 22 ਅਕਤੂਬਰ (ਸੋਨੀ ਚੀਮਾ)-ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਦੇ ਵਿਦਿਆਰਥੀਆਂ ਦਾ ਸੱਤ ਰੋਜ਼ਾ ਅੰਤਰਰਾਜੀ ਵਿੱਦਿਅਕ ਟੂਰ ਰਾਜਸਥਾਨ ਲਈ ਰਵਾਨਾ ਹੋਇਆ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਦੇ ਅਧਿਆਪਕ ਅਤੇ ਵਿਦਿਆਰਥੀ ਟੂਰ ਲਈ ਰਵਾਨਾ ਹੋਣ ਸਮੇਂ। ਤਸਵੀਰ : ਸੋਨੀ ਚੀਮਾ 23-10-2026
ਟੱਲੇਵਾਲ, 22 ਅਕਤੂਬਰ (ਸੋਨੀ ਚੀਮਾ)-ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਦੇ ਵਿਦਿਆਰਥੀਆਂ ਦਾ ਸੱਤ ਰੋਜ਼ਾ ਅੰਤਰਰਾਜੀ ਵਿੱਦਿਅਕ ਟੂਰ ਰਾਜਸਥਾਨ ਲਈ ਰਵਾਨਾ ਹੋਇਆ। ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਟੂਰ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਵਿਦਿਆਰਥੀ ਇਤਿਹਾਸਕ ਇਮਾਰਤਾਂ, ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਅਤੇ ਕੁਦਰਤੀ ਨਜ਼ਾਰਿਆਂ ਨੂੰ ਆਪਣੀ ਅੱਖੀਂ ਦੇਖਦੇ ਹਨ ਤਾਂ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਅਤੇ ਪੜ੍ਹਾਈ ਦੌਰਾਨ ਸਿੱਖੀਆਂ ਗੱਲਾਂ ਨੂੰ ਅਮਲੀ ਰੂਪ ਵਿਚ ਸਮਝਣ ਵਿਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਦਿਅਕ ਟੂਰ ਵਿਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਕੁੱਲ 50 ਵਿਦਿਆਰਥੀ ਸ਼ਾਮਿਲ ਹੋਏ ਹਨ। ਇਸ ਸੱਤ ਰੋਜ਼ਾ ਵਿੱਦਿਅਕ ਯਾਤਰਾ ਦੌਰਾਨ ਵਿਦਿਆਰਥੀ ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਉਦੇਪੁਰ, ਮਾਊਂਟ ਆਬੂ ਅਤੇ ਜੋਧਪੁਰ ਦਾ ਦੌਰਾ ਕਰਨਗੇ। ਇਸ ਮੌਕੇ ਸਕੂਲ ਦੇ ਕੈਂਪਸ ਮੈਨੇਜਰ ਲਖਵਿੰਦਰ ਸਿੰਘ, ਪਾਇਲ ਗਰਗ, ਮਨਜੀਤ ਕੌਰ, ਡਾ: ਜਤਿੰਦਰ ਜੋਸ਼ੀ, ਲੈਕਚਰਾਰ ਯੁਵਰਾਜ ਅਤੇ ਸਕੂਲ ਦੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮਾਤਾ ਦੀ ਚੌਂਕੀ ਦਾ ਆਯੋਜਨ ਅਗਲੀ ਖ਼ਬਰ ਅਰਮਾਨ ਸਿੰਘ ਅਤੇ ਓਪਕਰਨ ਸਿੰਘ ਦੀ ਦੇਸ਼ ਪੱਧਰੀ ਬਾਕਸਿੰਗ ਮੁਕਾਬਲਿਆਂ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।