ਪਿੰਡ ਚੀਮਾ ਵਿਖੇ ਨਸ਼ੇੜੀਆਂ ਦੇ ਅੱਡਿਆਂ ’ਤੇ ਪੱਖੋਂ ਕੈਂਚੀਆਂ ਪੁਲਿਸ ਵਲੋਂ ਛਾਪੇਮਾਰੀ
ਟੱਲੇਵਾਲ, 30 ਅਕਤੂਬਰ (ਸੋਨੀ ਚੀਮਾ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੱਖੋਂ ਕੈਂਚੀਆਂ ਦੀ ਪੁਲਿਸ ਪਾਰਟੀ ਵਲੋਂ ਪਿੰਡ ਚੀਮਾ ਵਿਖੇ ਨਸ਼ੇੜੀਆਂ ਦਾ ਅੱਡਾ ਬਣ ਚੁੱਕੀਆਂ ਕਈ ਸ਼ੱਕੀ ਅਤੇ ਹਾਟ-ਸਪੌਟ ਥਾਵਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਪੁਲਿਸ ਦੀ ਇਸ ਮੁਸਤੈਦੀ ਦੌਰਾਨ ਮੌਕੇ ’ਤੋਂ ਕੋਈ ਵੀ ਨਸ਼ੇੜੀ ਜਾਂ ਸ਼ੱਕੀ ਵਿਅਕਤੀ ਕਾਬੂ ਨਹੀਂ ਆਇਆ।
ਪ
ਪਿੰਡ ਚੀਮਾ ਵਿਖੇ ਪੱਖੋਂ ਕੈਂਚੀਆਂ ਚੌਕੀ ਇੰਚਾਰਜ ਕਰਮਜੀਤ ਸਿੰਘ ਨਸ਼ੇੜੀਆਂ ਦੇ ਅੱਡਿਆਂ ’ਤੇ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਕਰਨ ਸਮੇਂ। ਤਸਵੀਰ : ਸੋਨੀ ਚੀਮਾ
31-10-2026
ਟੱਲੇਵਾਲ, 30 ਅਕਤੂਬਰ (ਸੋਨੀ ਚੀਮਾ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੱਖੋਂ ਕੈਂਚੀਆਂ ਦੀ ਪੁਲਿਸ ਪਾਰਟੀ ਵਲੋਂ ਪਿੰਡ ਚੀਮਾ ਵਿਖੇ ਨਸ਼ੇੜੀਆਂ ਦਾ ਅੱਡਾ ਬਣ ਚੁੱਕੀਆਂ ਕਈ ਸ਼ੱਕੀ ਅਤੇ ਹਾਟ-ਸਪੌਟ ਥਾਵਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਪੁਲਿਸ ਦੀ ਇਸ ਮੁਸਤੈਦੀ ਦੌਰਾਨ ਮੌਕੇ ’ਤੋਂ ਕੋਈ ਵੀ ਨਸ਼ੇੜੀ ਜਾਂ ਸ਼ੱਕੀ ਵਿਅਕਤੀ ਕਾਬੂ ਨਹੀਂ ਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਦੀਆਂ ਕੁਝ ਥਾਵਾਂ ’ਤੇ ਨਸ਼ੇੜੀਆਂ ਦੇ ਇਕੱਠੇ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਆਧਾਰ ’ਤੇ ਅੱਜ ਫਿਰ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਭਾਵੇਂ ਛਾਪੇਮਾਰੀ ਦੌਰਾਨ ਕੋਈ ਵਿਅਕਤੀ ਮੌਕੇ ’ਤੇ ਮੌਜੂਦ ਨਹੀਂ ਮਿਲਿਆ ਪਰ ਪੁਲਿਸ ਵਲੋਂ ਅਜਿਹੀਆਂ ਥਾਵਾਂ ਦੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਦੂਜੇ ਪਾਸੇ, ਪਿੰਡ ਵਾਸੀਆਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ। ਪਿੰਡ ਦੇ ਮੋਹਤਬਰਾਂ ਨੇ ਚੌਂਕੀ ਇੰਚਾਰਜ ਕਰਮਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਦੀ ਸਖ਼ਤੀ ਅਤੇ ਲਗਾਤਾਰ ਗਸ਼ਤ ਕਾਰਨ ਪਿੰਡ ਦੇ ਹਾਲਾਤ ਵਿਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਆਇਆ ਹੈ ਅਤੇ ਹੁਣ ਅਜਿਹੇ ਅੱਡਿਆਂ ’ਤੇ ਨਸ਼ੇੜੀਆਂ ਦੀਆਂ ਗਤੀਵਿਧੀਆਂ ਕਾਫ਼ੀ ਘੱਟ ਗਈਆਂ ਹਨ। ਚੌਂਕੀ ਇੰਚਾਰਜ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ ਤਾਂ ਜੋ ਇਲਾਕੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾ ਸਕੇ। ਇਸ ਮੌਕੇ ਹਰਦੀਪ ਸਿੰਘ ਥਾਣੇਦਾਰ, ਗੁਰਵਿੰਦਰ ਸਿੰਘ ਹੌਲਦਾਰ, ਗੁਰਮੇਲ ਸਿੰਘ ਪੰਚ, ਸੁਖਜਿੰਦਰ ਸਿੰਘ ਪੰਚ ਤੋਂ ਇਲ ਾਵਾ ਹੋਰ ਵੀ ਆਗੂ ਹਾਜਰ ਸਨ।