‘ਆਪ’ ਵਲੋਂ ਅਰੁਣ ਕੁਮਾਰ ਬਾਂਸਲ ਨੂੰ ਸਨਾਤਨ ਸੇਵਾ ਸਮਿਤੀ ਦਾ ਹਲਕਾ ਕੋਆਰਡੀਨੇਟਰ ਨਿਯੁਕਤ
ਹਲਕੇ ਦੇ ਆਗੂਆਂ ਤੇ ਵਰਕਰਾਂ ਵਲੋਂ ਬਾਂਸਲ ਦੀ ਨਿਯੁਕਤੀ ਦਾ ਸਵਾਗਤ
ਮਹਿਲ ਕਲਾਂ, 3 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਆਮ ਆਦਮੀ ਪਾਰਟੀ (ਆਪ) ਵਲੋਂ ਜ਼ਮੀਨੀ ਪੱਧਰ ’ਤੇ ਪਾਰਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਨਿਯੁਕਤੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਪਾਰਟੀ ਨੇ ਮਹਿਲ ਕਲਾਂ ਹਲਕੇ ਵਿਚ ਇਕ ਅਹਿਮ ਫੈਸਲਾ ਲੈਂਦਿਆਂ ਪਾਰਟੀ ਦੇ ਮਿਹਨਤੀ ਅਤੇ ਸਰਗਰਮ ਯੂਥ ਆਗੂ ਅਰੁਣ ਕੁਮਾਰ ਬਾਂਸਲ ਨੂੰ ਆਮ ਆਦਮੀ ਪਾਰਟੀ ‘ਸਨਾਤਨ ਸੇਵਾ ਸਮਿਤੀ’ ਦਾ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।
ਅ
ਅਰੁਣ ਕੁਮਾਰ ਬਾਂਸਲ, ਹਲਕਾ ਕੋਆਰਡੀਨੇਟਰ
04-11-2026
ਮਹਿਲ ਕਲਾਂ, 3 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਆਮ ਆਦਮੀ ਪਾਰਟੀ (ਆਪ) ਵਲੋਂ ਜ਼ਮੀਨੀ ਪੱਧਰ ’ਤੇ ਪਾਰਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਨਿਯੁਕਤੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਪਾਰਟੀ ਨੇ ਮਹਿਲ ਕਲਾਂ ਹਲਕੇ ਵਿਚ ਇਕ ਅਹਿਮ ਫੈਸਲਾ ਲੈਂਦਿਆਂ ਪਾਰਟੀ ਦੇ ਮਿਹਨਤੀ ਅਤੇ ਸਰਗਰਮ ਯੂਥ ਆਗੂ ਅਰੁਣ ਕੁਮਾਰ ਬਾਂਸਲ ਨੂੰ ਆਮ ਆਦਮੀ ਪਾਰਟੀ ‘ਸਨਾਤਨ ਸੇਵਾ ਸਮਿਤੀ’ ਦਾ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਇਸ ਨਵੀਂ ਜ਼ਿੰਮੇਵਾਰੀ ਨਾਲ ਹਲਕੇ ਦੇ ਨੌਜਵਾਨਾਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਰੁਣ ਕੁਮਾਰ ਬਾਂਸਲ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਇਕ ਸਰਗਰਮ ਯੂਥ ਆਗੂ ਵਜੋਂ ਹਲਕੇ ਵਿਚ ਵਿਚਰ ਰਹੇ ਹਨ। ਉਨ੍ਹਾਂ ਨੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਇਸੇ ਮਿਹਨਤ, ਲਗਨ ਅਤੇ ਧਾਰਮਿਕ-ਸਮਾਜਿਕ ਕੰਮਾਂ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦੇਖਦਿਆਂ ਪਾਰਟੀ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਸਨਾਤਨ ਸੇਵਾ ਸਮਿਤੀ ਦੀ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਨਿਯੁਕਤੀ ’ਤੇ ਚੇਅਰਮੈਨ ਗੁਰੀ ਔਲਖ, ਚੇਅਰਮੈਨ ਸੁਖਵਿੰਦਰ ਦਾਸ, ਚੇਅਰਮੈਨ ਪੁਨੀਤ ਮਾਨ, ਮਾ: ਹਰਮਨਜੀਤ ਸਿੰਘ ਕੁਤਬਾ, ਮਨਜੀਤ ਸਿੰਘ ਸਹਿਜੜਾ, ਮੋਹਿਤ ਕੁਮਾਰ ਗਰਗ, ਰਾਜਵਿੰਦਰ ਸਿੰਘ ਕਾਲਾ ਠੁੱਲੀਵਾਲ, ਸਰਬ-ਧਰਮ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਵਿਜੈ ਕੁਮਾਰ ਬਾਂਸਲ, ਹਰਕਮਲ ਸਿੰਘ ਹੈਰੀ, ਯਾਦਵਿੰਦਰ ਸਿੰਘ ਛਾਪਾ, ਹਰੀ ਸਿੰਘ ਕਟੈਹਰੀਆ, ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ, ਸਰਪੰਚ ਲਖਵੀਰ ਸਿੰਘ ਮੂੰਮ, ਸਰਪੰਚ ਬਲਵਿੰਦਰ ਸਿੰਘ ਬਾਜਵਾ, ਸਰਪੰਚ ਰਣਜੀਤ ਸਿੰਘ ਕਲਾਲਾ, ਜੌਨੀ ਪੰਡੋਰੀ, ਜਗਮੋਹਣ ਸ਼ਾਹ ਰਾਏਸਰ ਸਮੇਤ ਕਈ ਹੋਰ ਆਗੂਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਪਾਰਟੀ ਹਾਈਕਮਾਂਡ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਆਗੂਆਂ ਨੇ ਦਾਅਵਾ ਕੀਤਾ ਕਿ ਅਰੁਣ ਕੁਮਾਰ ਬਾਂਸਲ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਹਲਕੇ ਵਿਚ ਪਾਰਟੀ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਣਗੇ।