07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੀਵਾਲੀ ਤੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ

ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲੀਆਂ। ਸ਼ਹਿਰ ਵਾਸੀਆਂ ਵਲੋਂ ਦੀਵਾਲੀ ਨੂੰ ਲੈ ਕੇ ਬਾਜ਼ਾਰਾਂ ਵਿਚ ਸਜੀਆਂ ਦੁਕਾਨਾਂ ਤੋਂ ਲੋੜੀਂਦੇ ਸਮਾਨ ਦੀ ਖ਼ਰੀਦਦਾਰੀ ਕਰਨ ਸਬੰਧੀ ਭੀੜ ਉਮੜਨ ਲੱਗੀ।

ਅਜੀਤ ਡੈਸਕ 07-11-2026
ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲੀਆਂ। ਸ਼ਹਿਰ ਵਾਸੀਆਂ ਵਲੋਂ ਦੀਵਾਲੀ ਨੂੰ ਲੈ ਕੇ ਬਾਜ਼ਾਰਾਂ ਵਿਚ ਸਜੀਆਂ ਦੁਕਾਨਾਂ ਤੋਂ ਲੋੜੀਂਦੇ ਸਮਾਨ ਦੀ ਖ਼ਰੀਦਦਾਰੀ ਕਰਨ ਸਬੰਧੀ ਭੀੜ ਉਮੜਨ ਲੱਗੀ। ਸ਼ਹਿਰ ਦੇ ਸਦਰ ਬਾਜ਼ਾਰ, ਸਕੂਲ ਰੋਡ, ਅੰਦਰਲਾ ਬੱਸ ਸਟੈਂਡ, ਵਾਲਮੀਕ ਚੌਂਕ, ਢਿਲਵਾਂ ਰੋਡ ਆਦਿ ਬਾਜ਼ਾਰਾਂ ਵਿਚ ਲੋਕਾਂ ਭੀੜ ਦਿੱਖਣ ਲੱਗ ਗਈ ਹੈ। ਖ਼ਾਸਕਰ ਮਿਠਾਈਆਂ ਵਾਲੀਆਂ ਦੁਕਾਨਾਂ ਦੇ ਲੋਕਾਂ ਦੀ ਭਾਰੀ ਰੌਣਕ ਦਿੱਖ ਰਹੀ ਹੈ। ਜਿੱਥੇ ਸ਼ਹਿਰ ਵਾਸੀਆਂ ਵਲੋਂ ਮਠਿਆਈਆਂ ਖ਼ਰੀਦੀਆਂ ਗਈਆਂ। ਉੱਥੇ ਹੀ ਨਵੇਂ ਕੱਪੜੇ, ਗਹਿਣੇ, ਦੀਵੇ, ਮੋਮਬਤੀਆਂ ਫਲ ਆਦਿ ਵੀ ਖ਼ਰੀਦੇ ਗਏ। ਸ਼ਹਿਰ ਵਿਚ ਇੱਕਾ ਦੁੱਕਾ ਲੱਗੀਆਂ ਪਟਾਕਿਆਂ ਦੀਆਂ ਦੁਕਾਨਾਂ ’ਤੇ ਵੀ ਪਟਾਕੇ ਖ਼ਰੀਦਣ ਸੰਬੰਧੀ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਾਸੀਆਂ ਵਲੋਂ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਵੀ ਰੰਗ ਬਰੰਗੀਆਂ ਦੀਪਮਾਲਾ ਲਾ ਕੇ ਦੀਵਾਲੀ ਦੇ ਤਿਉਹਾਰ ਨੂੰ ਹੋਰ ਵੀ ਸੁੰਦਰ ਬਣਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਦੀਵਾ, ਕੈਂਡਲ ਸਜਾਉਣ ਤੇ ਰੰਗੋਲੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੁਤੰਤਰਤਾ ਸੰਗਰਾਮੀ ਤਾਰਾ ਸਿੰਘ ਪ੍ਰਾਇਮਰੀ ਸਕੂਲ ਟੱਲੇਵਾਲ ਦੀ ਸ਼ਤਰੰਜ ਟੀਮ ਲਗਾਤਾਰ ਦੂਸਰੀ ਵਾਰ ਜ਼ਿਲ੍ਹਾ ਚੈਂਪੀਅਨ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।