19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੱਖੋ ਕੈਂਚੀਆਂ ਪੁਲਿਸ ਨੇ ਨਸ਼ੀਲੇ ਪਦਾਰਥ ਤੋਂ ਇਲਾਵਾ ਚੋਰੀ ਦੀ ਗੱਡੀ ਅਤੇ ਮੋਟਰਸਾਈਕਲ ਸਮੇਤ ਤਿੰਨ ਦਬੋਚੇ

ਟੱਲੇਵਾਲ, 19 ਨਵੰਬਰ (ਸੋਨੀ ਚੀਮਾ)-ਪੁਲਿਸ ਚੌਂਕੀ ਪੱਖੋ ਕੈਂਚੀਆਂ ਦੀ ਪੁਲਿਸ ਪਾਰਟੀ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਇਕ ਤਿੰਨ ਨੌਜਵਾਨਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਦੀ ਹੈਡ ਕਾਂਸਟੇਬਲ ਨਵਦੀਪ ਕੌਰ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਚੀਮਾ ਤੋਂ ਪੱਖੋ ਕੇ ਕੱਚੇ ਰਸਤੇ ਤੇ ਕੁੱਝ ਨੌਜਵਾਨ ਸੱਕੀ ਹਨ, ਜਿਨ੍ਹਾਂ ਤੋਂ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਹੈ।

ਅਜੀਤ ਡੈਸਕ 20-11-2026
ਟੱਲੇਵਾਲ, 19 ਨਵੰਬਰ (ਸੋਨੀ ਚੀਮਾ)-ਪੁਲਿਸ ਚੌਂਕੀ ਪੱਖੋ ਕੈਂਚੀਆਂ ਦੀ ਪੁਲਿਸ ਪਾਰਟੀ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਇਕ ਤਿੰਨ ਨੌਜਵਾਨਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਦੀ ਹੈਡ ਕਾਂਸਟੇਬਲ ਨਵਦੀਪ ਕੌਰ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਚੀਮਾ ਤੋਂ ਪੱਖੋ ਕੇ ਕੱਚੇ ਰਸਤੇ ਤੇ ਕੁੱਝ ਨੌਜਵਾਨ ਸੱਕੀ ਹਨ, ਜਿਨ੍ਹਾਂ ਤੋਂ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਹੈ। ਜਿਸ ਉਪਰੰਤ ਪੁਲਿਸ ਪਾਰਟੀ ਨੇ ਰੇਡ ਕਰ ਕੇ ਜਿੱਥੇ ਉਕਤ ਤਿੰਨ ਨੌਜਵਾਨ ਜਿਨ੍ਹਾਂ ਦੀ ਪਹਿਚਾਣ ਬਾਬਾ ਉਰਫ਼ ਆਗਿਆਪਾਲ, ਮਨਪ੍ਰੀਤ ਸਿੰਘ ਉਰਫ਼ ਆਲੂ ਅਤੇ ਲਖਵੀਰ ਸਿੰਘ ਖੀਰੂ ਵਾਸੀਅਨ ਪੱਖੋਕੇ ਵਜੋਂ ਹੋਈ, ਜਿਨ੍ਹਾਂ ਕੋਲੇ 15 ਗ੍ਰਾਮ ਨਸ਼ੀਲਾ ਬਰਾਊਨ ਰੰਗ ਦਾ ਪਦਾਰਥ ਮਿਲਿਆ ਅਤੇ ਉਕਤ ਨੌਜਵਾਨਾਂ ਦੇ ਲਏ ਰਿਮਾਂਡ ਉਪਰੰਤ ਇਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਕ ਚਿੱਟੇ ਰੰਗ ਦੀ ਬਲੈਰੋ ਗੱਡੀ ਪਿੰਡ ਪੱਖੋਕੇ ਤੋਂ ਹੀ ਚੋਰੀ ਕੀਤੀ ਅਤੇ ਇਕ ਮੋਟਰਸਾਈਕਲ ਬਰਨਾਲੇ ਤੋਂ ਚੋਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੱਖੋਕੇ ਦੇ ਡੇਰੇ ਤੋਂ ਗੋਲਕ ਦੀ ਵੀ ਚੋਰੀ ਕੀਤੀ ਗਈ ਸੀ, ਜਿਨ੍ਹਾਂ ਨੂੰ ਬਰਾਮਦ ਕਰਵਾ ਲਿਆ ਗਿਆ ਅਤੇ ਪੁਲਿਸ ਵਲੋਂ ਉਕਤ ਤਿੰਨੇ ਨੌਜਵਾਨਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਏ.ਐਸ.ਆਈ ਗੁਰਪਿਆਰ ਸਿੰਘ, ਏ.ਐਸ.ਆਈ ਹਰਦੀਪ ਸਿੰਘ, ਸਿਮਰਜੀਤ ਕੌਰ ਮੁਨਸ਼ੀ, ਗੁਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜੁਲਾਈ ਵਿਚ ਮੁਕੰਮਲ ਹੋਵੇਗਾ ਫਲਾਈਓਵਰ ਦਾ ਕੰਮ- ਐਸ.ਡੀ.ਐਮ ਗਗਨਦੀਪ ਸਿੰਘ ਅਗਲੀ ਖ਼ਬਰ ਸ੍ਰੀ ਖਾਟੂ ਸ਼ਿਆਮ ਦੇ ਜਨਮ ਦਿਹਾੜੇ ’ਤੇ ਸਾਲਾਨਾ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।