ਖੂਨਦਾਨ ਕੈਂਪ 29 ਨੂੰ
ਮਲੇਰਕੋਟਲਾ, 24 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਮਲੇਰਕੋਟਲਾ ਵਲੋਂ 29 ਨਵੰਬਰ, ਦਿਨ ਐਤਵਾਰ ਨੂੰ ਮੁਫ਼ਤ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਚੌੜਾ ਮੁਹੱਲਾ, ਕਿਲ੍ਹਾ ਰਹਿਮਤਗੜ੍ਹ, ਮਲੇਰਕੋਟਲਾ ਵਿਖੇ ਲਗਾਇਆ ਜਾਵੇਗਾ।
ਮਲੇਰਕੋਟਲਾ, 24 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਮਲੇਰਕੋਟਲਾ ਵਲੋਂ 29 ਨਵੰਬਰ, ਦਿਨ ਐਤਵਾਰ ਨੂੰ ਮੁਫ਼ਤ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਚੌੜਾ ਮੁਹੱਲਾ, ਕਿਲ੍ਹਾ ਰਹਿਮਤਗੜ੍ਹ, ਮਲੇਰਕੋਟਲਾ ਵਿਖੇ ਲਗਾਇਆ ਜਾਵੇਗਾ। ਮੁਹੰਮਦ ਇਦਰੀਸ ਨੇ ਦੱਸਿਆ ਕਿ ਕੈਂਪ ‘ਚ ਮੁਫ਼ਤ ਸਲਾਹ-ਮਸ਼ਵਰਾ, ਬਲੱਡ ਪ੍ਰੈਸ਼ਰ, ਸ਼ੂਗਰ ਦੀ ਜਾਂਚ ਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਮੁਫ਼ਤ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਕੈਂਪ ‘ਚ ਡਾ. ਰਾਜੇਸ਼ ਯਾਦਵ, ਡਾ. ਰਾਫੀਆ ਬੱਤੇ, ਡਾ. ਇਮਰਾਨ ਖਾਨ ਤੇ ਡਾ. ਰਜਨੀ ਮਰੀਜ਼ਾਂ ਦੀ ਜਾਂਚ ਕਰਨਗੇ। ਇਸ ਕੈਂਪ ਵਿਚ ਐਪੈਕਸ ਲੈਬ, ਫਰੈਂਡਜ਼ ਹੈਂਡੀਕੈਪ ਵੈਲਫੇਅਰ ਅਤੇ ਆਹਿਲ ਮੈਡੀਕਲ ਹਾਲ ਸੰਸਥਾਵਾਂ ਵਲੋਂ ਸਪੋਂਸਰ ਕੀਤਾ ਜਾ ਰਿਹਾ ਹੈ।