ਸਲਾਇਟ ਵਲੋਂ ਸਾਬਕਾ ਵਿਦਿਆਰਥੀ-ਉਦਯੋਗ ਸੰਵਾਦ ਸੰਮੇਲਨ ਕਰਵਾਇਆ
ਲੌਂਗੋਵਾਲ, 25 ਨਵੰਬਰ (ਵਿਨੋਦ, ਖੰਨਾ)- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ), ਲੌਂਗੋਵਾਲ ਵੱਲੋਂ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ਵਿਖੇ ਸਾਬਕਾ ਵਿਦਿਆਰਥੀ–ਉਦਯੋਗ ਸੰਵਾਦ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦੇ ਵੇਰਵੇ ਸਾਂਝੇ ਕਰਦਿਆਂ ਡੀਨ ਸਾਬਕਾ ਵਿਦਿਆਰਥੀ ਅਤੇ ਉਦਯੋਗਿਕ ਸਬੰਧ ਪ੍ਰੋ.
ਵ
ਵਿਦਿਆਰਥੀ-ਉਦਯੋਗ ਸੰਵਾਦ ਸੰਮੇਲਨ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਮੁੱਖ ਅਹੁਦੇਦਾਰ। ਤਸਵੀਰ - ਵਿਨੋਦ
26-11-2026
ਲੌਂਗੋਵਾਲ, 25 ਨਵੰਬਰ (ਵਿਨੋਦ, ਖੰਨਾ)- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ), ਲੌਂਗੋਵਾਲ ਵੱਲੋਂ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ਵਿਖੇ ਸਾਬਕਾ ਵਿਦਿਆਰਥੀ–ਉਦਯੋਗ ਸੰਵਾਦ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦੇ ਵੇਰਵੇ ਸਾਂਝੇ ਕਰਦਿਆਂ ਡੀਨ ਸਾਬਕਾ ਵਿਦਿਆਰਥੀ ਅਤੇ ਉਦਯੋਗਿਕ ਸਬੰਧ ਪ੍ਰੋ. ਆਰ. ਕੇ. ਮਿਸ਼ਰਾ ਨ ਦੱਸਿਆ ਕਿ ਇਸ ਸੰਮੇਲਨ ਵਿੱਚ 25 ਤੋਂ ਵੱਧ ਸਾਬਕਾ ਵਿਦਿਆਰਥੀਆਂ, ਉੱਦਮੀਆਂ ਅਤੇ ਉਦਯੋਗਿਕ ਮਾਹਿਰਾਂ ਨੇ ਭਾਗ ਲਿਆ। ਸੰਮੇਲਨ ਵਿੱਚ ਵਿਦਿਆਰਥੀਆਂ ਲਈ ਰੁਜ਼ਗਾਰ, ਉਦਯੋਗਿਕ ਸਿਖਲਾਈ, ਇੰਟਰਨਸ਼ਿਪ ਅਤੇ ਸਵੈ-ਰੁਜ਼ਗਾਰ ਦੇ ਮੌਕੇ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਸਲਾਇਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਕਿਹਾ ਕਿ ਸਾਬਕਾ ਵਿਦਿਆਰਥੀ ਸੰਸਥਾ ਦੀ ਅਹਿਮ ਪੂੰਜੀ ਹਨ ਅਤੇ ਉਨ੍ਹਾਂ ਦੇ ਤਜਰਬੇ ਤੇ ਉਦਯੋਗਿਕ ਸੰਪਰਕ ਮੌਜੂਦਾ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ। ਸਾਬਕਾ ਵਿਦਿਆਰਥੀ ਸੰਘ ਦੇ ਪ੍ਰਧਾਨ ਪ੍ਰੋ. ਕੇ.ਐੱਸ. ਮਾਨ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘ ਦੇ ਸੱਤ ਚੈਪਟਰ ਸਰਗਰਮ ਹਨ ਅਤੇ ਲਖਨਊ, ਬੰਗਲੌਰ ਤੇ ਗੋਰਖਪੁਰ ਵਿੱਚ ਵੀ ਨਵੇਂ ਚੈਪਟਰ ਸਥਾਪਤ ਕਰਨ ਦੀ ਯੋਜਨਾ ਹੈ। ਸੰਘ ਦੇ ਚੇਅਰਮੈਨ ਪ੍ਰੋ. (ਡਾ.) ਰਵੀਕਾਂਤ ਮਿਸ਼ਰਾ ਨੇ ਉਦਯੋਗਿਕ ਅਦਾਰਿਆਂ ਨੂੰ ਕੈਂਪਸ ਪਲੇਸਮੈਂਟ, ਸਿਖਲਾਈ ਅਤੇ ਇੰਟਰਨਸ਼ਿਪ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਲੁਧਿਆਣਾ ਚੈਪਟਰ ਦੀ ਨਵੀਂ ਟੀਮ ਵਿੱਚ ਇੰਜ. ਰਾਜੀਵ ਮਦਾਨ ਨੂੰ ਪ੍ਰਧਾਨ, ਇੰਜੀ. ਰਾਜਦੀਪ ਅਰੋੜਾ ਨੂੰ ਮੀਤ ਪ੍ਰਧਾਨ ਅਤੇ ਹੀਰੋ ਮੋਟੋਕਾਰਪ ਦੇ ਪਲਾਂਟ ਮੁਖੀ ਸੁਭਾਸ਼ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਸੰਮੇਲਨ ਦੌਰਾਨ ਸਾਬਕਾ ਵਿਦਿਆਰਥੀਆਂ ਨੂੰ 30 ਅਤੇ 31 ਜਨਵਰੀ ਨੂੰ ਸਲਾਇਟ ਲੌਂਗੋਵਾਲ ਵਿਖੇ ਹੋਣ ਵਾਲੇ ਦੋ ਰੋਜ਼ਾ ਸਾਬਕਾ ਵਿਦਿਆਰਥੀ ਮਹਾਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ। ਇਸ ਦੌਰਾਨ 2001 ਬੈਚ ਦੀ ਸਿਲਵਰ ਜੁਬਲੀ ਅਤੇ 1991 ਤੋਂ 2025 ਤੱਕ ਦੇ ਬੈਚਾਂ ਦਾ ਮਿਲਣ ਸਮਾਗਮ ਕਰਵਾਇਆ ਜਾਵੇਗਾ।