ਸ਼ਾਮ ਲਾਲ ਵਰਮਾ ਨੇ ਚਾਂਦੀ ਤੇ ਤਾਂਬੇ ਦਾ ਤਗਮਾ ਜਿੱਤਿਆ
ਬਰਨਾਲਾ, 27 ਨਵੰਬਰ (ਅਸ਼ੋਕ ਭਾਰਤੀ)-ਬਰਨਾਲਾ ਦੇ ਸ਼ਾਮ ਲਾਲ ਵਰਮਾ ਠੁੱਲੀਵਾਲ ਨੇ ਮਸਤੂਆਣਾ ਸਾਹਿਬ ਵਿਖੇ ਕਰਵਾਈ 47ਵੀਂ ਪੰਜਾਬ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ 5 ਹਜ਼ਾਰ ਕਿੱਲੋਮੀਟਰ ਵਾਕ ’ਚ ਤਾਂਬੇ ਅਤੇ 300 ਮੀਟਰ ਅੜਿੱਕਾ ਦੌੜ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ । ਯਾਦ ਰਹੇ ਸ਼ਾਮ ਲਾਲ ਵਰਮਾ ਪਹਿਲਾਂ ਵੀ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ 800 ਮੀਟਰ ਦੌੜ ’ਚ ਸੋਨੇ ਅਤੇ 400 ਮੀਟਰ ਦੌੜ ’ਚ ਚਾਂਦੀ ਦਾ ਤਗਮਾ ਜਿੱਤ ਚੁੱਕੇ ਹਨ।
ਅਜੀਤ ਡੈਸਕ
28-11-2026