ਸਿਵਲ ਡਿਫੈਂਸ ਨੇ ਬਲੈਕ-ਆਊਟ ਅਤੇ ਰੈਸਕਿਊ ਮੌਕ ਅਭਿਆਸ ਕਰਵਾਏ
ਬਰਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਅਭਿਜੀਤ ਕਪਲਿਸ਼ ਅਤੇ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਸੰਗਰੂਰ-ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਦੀ ਰਹਿਨੁਮਾਈ ਹੇਠ ਬੀਤੀ ਰਾਤ ਜ਼ਿਲ੍ਹਾ ਬਰਨਾਲਾ ਵਿਚ ਸਿਵਲ ਡਿਫੈਂਸ ਦੇ ਮੌਕ ਅਭਿਆਸ ਕਰਵਾਏ ਗਏ। ਇਹ ਅਭਿਆਸ ਜ਼ਿਲ੍ਹਾ ਬਰਨਾਲਾ ਵਿਚ ਰਾਤ 8:00 ਵਜੇ ਤੋਂ 8:15 ਵਜੇ ਤੱਕ ਕੀਤੇ ਗਏ।
ਬਰਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਅਭਿਜੀਤ ਕਪਲਿਸ਼ ਅਤੇ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਸੰਗਰੂਰ-ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਦੀ ਰਹਿਨੁਮਾਈ ਹੇਠ ਬੀਤੀ ਰਾਤ ਜ਼ਿਲ੍ਹਾ ਬਰਨਾਲਾ ਵਿਚ ਸਿਵਲ ਡਿਫੈਂਸ ਦੇ ਮੌਕ ਅਭਿਆਸ ਕਰਵਾਏ ਗਏ। ਇਹ ਅਭਿਆਸ ਜ਼ਿਲ੍ਹਾ ਬਰਨਾਲਾ ਵਿਚ ਰਾਤ 8:00 ਵਜੇ ਤੋਂ 8:15 ਵਜੇ ਤੱਕ ਕੀਤੇ ਗਏ। ਇਨ੍ਹਾਂ ਅਭਿਆਸਾਂ ਦੀ ਸ਼ੁਰੂਆਤ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਲੱਗੇ ਸਾਇਰਨਾਂ ਰਾਹੀਂ ਖ਼ਤਰੇ ਦਾ ਸੰਕੇਤ ਦੇ ਕੇ ਕੀਤੀ ਗਈ। ਮੌਕ ਅਭਿਆਸ ਦੌਰਾਨ ਸ਼ਹਿਰ ਵਿਚ ਬਲੈਕ-ਆਊਟ ਕਰਵਾਇਆ ਗਿਆ ਅਤੇ ਅਰੁਣ ਮੈਮੋਰੀਅਲ ਹਾਲ, ਟਰਾਈਡੈਂਟ ਬਰਨਾਲਾ ਵਿਚ ਸਿਵਲ ਡਿਫੈਂਸ ਬਰਨਾਲਾ ਦੀਆਂ ਟੀਮਾਂ ਵਲੋਂ ਰੈਸਕਿਊ ਅਭਿਆਸ ਕੀਤੇ ਗਏ। ਇਸ ਤੋਂ ਇਲਾਵਾ ਬਲੈਕ-ਆਊਟ ਸਮੇਂ ਦੌਰਾਨ ਸਿਵਲ ਡਿਫੈਂਸ ਵਲੰਟੀਅਰਾਂ ਵਲੋਂ ਸਥਾਨਕ ਸ਼ਹਿਰ ਵਾਸੀਆਂ ਨੂੰ ਆਪੋ-ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਨ ਲਈ ਕਿਹਾ ਗਿਆ ਅਤੇ ਮੌਕ ਅਭਿਆਸ ਕਰਵਾਏ ਜਾਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਖ਼ਤਰਾ ਟਲਣ ਸਬੰਧੀ ਦੁਬਾਰਾ ਸਾਇਰਨ ਸੰਕੇਤ ਦਿੱਤੇ ਜਾਣ ਉਪਰੰਤ ਇਹ ਅਭਿਆਸ ਸਮਾਪਤ ਕੀਤੇ ਗਏ। ਇਨ੍ਹਾਂ ਅਭਿਆਸਾਂ ਵਿਚ ਲਗਭਗ 60 ਸਿਵਲ ਡਿਫੈਂਸ ਵਲੰਟੀਅਰਾਂ ਅਤੇ 12 ਪੰਜਾਬ ਹੋਮ ਗਾਰਡ ਜਵਾਨਾਂ ਸਮੇਤ ਦਫ਼ਤਰ ਸਿਵਲ ਡਿਫੈਂਸ ਬਰਨਾਲਾ ਦੇ ਮੌਜੂਦਾ ਸਟਾਫ਼ ਨੋਡਲ ਅਫ਼ਸਰ ਕੁਲਦੀਪ ਸਿੰਘ (ਕੰਪਨੀ ਕਮਾਂਡਰ), ਸੀ.ਡੀ.ਆਈ. ਜਤਿੰਦਰ ਕੁਮਾਰ ਅਤੇ ਸਾਰਜੈਂਟ ਕੁਲਵੀਰ ਸ਼ਰਮਾ (ਆਰ.ਡਬਲਿਊ.ਓ.) ਵਲੋਂ ਅਹਿਮ ਭੂਮਿਕਾ ਨਿਭਾਈ ਗਈ।