ਸਵਾਲ : 841. 'ਰੂਪ ਬਸੰਤ ਤੇ ਪੂਰਨ ਭਗਤ' ਦੀਆਂ ਕਹਾਣੀਆਂ ਵਿਚ ਮਤ੍ਰੇਈਆਂ ਦਾ ਕੀ ਕਿਰਦਾਰ ਹੈ?

842. 'ਅਮਰ ਵੇਲ' ਜਾਂ 'ਅਕਾਸ਼ ਵੇਲ' ਕਿਥੇ ਉੱਗਦੀ ਹੈ?
843. 'ਸਤਮਾਹਾ ਬੱਚਾ' ਕਿਹੜਾ ਹੁੰਦਾ ਹੈ?
844. ਸੰਗ੍ਰਹਿਣੀ ਰੋਗ' ਕਿਹੜੀ ਬਿਮਾਰੀ ਹੈ?
845. 'ਵਾਈਖੋਰਾ ਜੁੱਸਾ' ਕਿਸ ਨੂੰ ਆਖਿਆ ਜਾਂਦਾ ਹੈ |
846. 'ਗਦੂਦਾਂ' ਵੱਧ ਜਾਣੀਆਂ ਕਿਹੜਾ ਰੋਗ ਹੈ?
847. 'ਚਿੱਟਾ ਮੋਤੀਆ' ਕਿਹੜੇ ਅੰਗ ਦੀ ਬਿਮਾਰੀ ਹੈ?
848. 'ਉੱਲਾਂ ਉੱਠਣ' ਤੋਂ ਕੀ ਭਾਵ ਹੈ?
849. 'ਮਿਰਗੀ' ਕਿਸ ਕਿਸਮ ਦੀ ਬਿਮਾਰੀ ਹੈ?
850. 'ਸ਼ੱਕਰ ਰੋਗ' ਤੋਂ ਕੀ ਸਮਝਦੇ ਹੋ?
ਜਵਾਬ : 841. ਬਸੰਤ ਨੂੰ ਦੇਸ਼ ਨਿਕਾਲਾ ਤੇ ਪੂਰਨ ਨੂੰ ਖੂਹ ਵਿਚ ਸੁਟਵਾਉਣ ਲਈ ਝੂਠੇ ਦੋਸ਼ ਲਾਉਣ ਦੀ ਸਾਂਝ |
842. ਬੇਰੀ ਜਾਂ ਹੋਰ ਰੁੱਖਾਂ ਉਤੇ ਹਵਾਈ ਜੜ੍ਹਾਂ ਦੇ ਆਸਰੇ |
843. ਜਿਹੜਾ ਸਮੇਂ ਤੋਂ ਪਹਿਲਾਂ ਸੱਤਵੇਂ ਮਹੀਨੇ ਜਨਮ ਲੈਂਦਾ ਹੈ |
844. ਵਾਰ-ਵਾਰ ਟੱਟੀ ਆਉਣੀ, ਵੱਡੀ ਅੰਤੜੀ ਦੀ ਸੋਜ਼ |
845. ਮੰੂਹ 'ਚੋਂ ਪਾਣੀ, ਜਿਸਮ 'ਚ ਦਰਦਾਂ ਤੇ ਸੁਸਤੀ ਵਾਲਾ |
846. ਮਰਦਾਂ ਵਿਚ ਵੱਡੀ ਉਮਰ 'ਚ ਵਾਰ-ਵਾਰ ਪਿਸ਼ਾਬ ਆਉਣ ਦੀ ਮਸਾਣੇ ਦੇ ਮੰੂਹ ਕੋਲ ਮਾਸ ਫੁੱਲ ਜਾਂਦਾ ਹੈ |
847. ਅੱਖਾਂ ਦੀ, ਬੁਢਾਪੇ 'ਚ ਨਜ਼ਰ ਘਟਣ ਦੀ |
848. ਕਾਲੇ ਮੋਤੀਏ ਕਾਰਨ ਪੁੜਪੁੜੀ 'ਚ ਦਰਦ ਹੋਣਾ |
849. ਦੌਰੇ ਪੈਣ ਦੀ ਦਿਮਾਗੀ ਬਿਮਾਰੀ |
850. ਖ਼ੂਨ ਅਤੇ ਪਿਸ਼ਾਬ ਵਿਚ ਗੁਲੂਕੋਜ਼ ਜਾਂ ਮਿਠਾਸ ਦੀ ਮਿਕਦਾਰ ਵਧ ਜਾਣੀ |
-ਮੋਬਾਈਲ : +1-647-403-1299