ਬਰਿਕਸ ਦੁਨੀਆ ਦੇ ਉੱਭਰ ਰਹੇ ਅਰਥਚਾਰਿਆਂ ਅਤੇ ਵਿਕਾਸਸ਼ੀਲ ਦੇਸ਼ਾਂ ਦਾ ਕੌਮਾਂਤਰੀ ਸੰਗਠਨ ਹੈ | ਬਰਿਕਸ ਦੀ ਸ਼ੁਰੂਆਤ ਸੰਨ 2006 ਵਿਚ ਹੋਈ |

ਬਰਿਕਸ ਸਮੂਹ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ 'ਤੇ ਮੈਂਬਰ ਦੇਸ਼ਾਂ ਦਰਮਿਆਨ ਗੱਲਬਾਤ ਅਤੇ ਸਹਿਯੋਗ ਵਧਾਉਣਾ ਹੈ | ਸ਼ੁਰੂਆਤ ਸਮੇਂ ਇਸ ਸੰਗਠਨ ਦੇ 4 ਮੈਂਬਰ ਦੇਸ਼ ਸਨ ਜਿਨ੍ਹਾਂ ਵਿਚ ਬ੍ਰਾਜ਼ੀਲ, ਰੂਸ, ਭਾਰਤ ਤੇ ਚੀਨ ਸ਼ਾਮਿਲ ਸਨ | 'ਬਰਿਕ' (2R93) ਸ਼ਬਦ ਬਿ੍ਟਿਸ਼ ਅਰਥਸ਼ਾਸਤਰੀ ਜਿਮ ਓ'ਨੀਲ ਨੇ ਸੰਨ 2001 ਵਿਚ ਦਿੱਤਾ ਸੀ | ਪਹਿਲਾ ਬਰਿਕ ਸਿਖਰ ਸੰਮੇਲਨ 2009 'ਚ ਯੇਕਾਟੇਰਿਨਬਰਗ (ਰੂਸ) ਵਿਚ ਹੋਇਆ | ਸਾਲ 2010 'ਚ ਦੱਖਣੀ ਅਫਰੀਕਾ ਦੇਸ਼ ਦੇ ਇਸ ਸੰਗਠਨ ਨਾਲ ਜੁੜਨ ਨਾਲ ਇਹ ਬਰਿਕ ਤੋਂ ਬਰਿਕਸ (2R93S) ਬਣ ਗਿਆ | ਜਨਵਰੀ 2004 ਵਿਚ ਮਿਸਰ, ਸੰਯੁਕਤ ਅਰਬ ਅਮੀਰਾਤ, ਈਥੋਪੀਆ ਅਤੇ ਈਰਾਨ ਮੈਂਬਰ ਦੇਸ਼ਾਂ ਵਜੋਂ ਸ਼ਾਮਿਲ ਹੋਣ ਨਾਲ ਬਰਿਕਸ ਦਾ ਵਿਸਥਾਰ ਹੋਇਆ | ਜਨਵਰੀ 2025 'ਚ ਇੰਡੋਨੇਸ਼ੀਆ ਵੀ ਬਰਿਕਸ ਦਾ ਮੈਂਬਰ ਬਣ ਗਿਆ | ਸਾਲ 2025 'ਚ ਬੇਲਾਰੂਸ, ਬੋਲਵੀਆ, ਕਿਊਬਾ, ਕਜ਼ਾਕਿਸਤਾਨ, ਮਲੇਸ਼ੀਆ, ਨਾਈਜ਼ੀਰੀਆ, ਥਾਈਲੈਂਡ, ਯੁਗਾਂਡਾ, ਉਜ਼ਬੇਕਿਸਤਾਨ ਅਤੇ ਵੀਅਤਨਾਮ ਬਰਿਕਸ ਦੇ ਭਾਈਵਾਲ ਦੇਸ਼ਾਂ ਦੇ ਤੌਰ 'ਤੇ ਸ਼ਾਮਿਲ ਹੋਏ | ਇਸ ਸਮੇਂ ਬਰਿਕਸ ਸੰਗਠਨ ਵਿਚ 11 ਮੈਂਬਰ ਦੇਸ਼ ਅਤੇ 10 ਭਾਈਵਾਲ ਦੇਸ਼ ਸ਼ਾਮਿਲ ਹਨ | ਮੈਂਬਰ ਅਤੇ ਭਾਈਵਾਲ ਦੇਸ਼ਾਂ ਨੂੰ ਮਿਲਾ ਕੇ ਬਰਿਕਸ ਸਮੂਹ ਵਿਚ ਕੁੱਲ 21 ਦੇਸ਼ਾ ਸ਼ਾਮਿਲ ਹਨ | ਦੁਨੀਆ ਦੀ ਲਗਭਗ 50 ਫੀਸਦੀ ਯਾਨੀ ਅੱਧੀ ਆਬਾਦੀ ਬਰਿਕਸ ਦੇਸ਼ਾਂ ਵਿਚ ਰਹਿੰਦੀ ਹੈ, ਜੋ ਦੁਨੀਆ ਦਾ 40 ਫ਼ੀਸਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਹੈ ਅਤੇ 25 ਫ਼ੀਸਦੀ ਤੋਂ ਵੱਧ ਆਲਮੀ ਵਪਾਰ ਦਾ ਹਿੱਸਾ ਹੈ | ਸਾਲ 2012 ਵਿਚ ਨਵੀਂ ਦਿੱਲੀ 2016 ਵਿਚ ਗੋਆ ਵਿਖੇ ਅਤੇ 2021 ਨਵੀਂ ਦਿੱਲੀ ਤੋਂ ਵਰਚੂਅਲ ਰੂਪ ਵਿਚ ਅਤੇ 2026 ਵਿਚ ਨਵੀਂ ਦਿੱਲੀ ਵਿਖੇ ਭਾਰਤ ਦੀ ਮੇਜ਼ਬਾਨੀ ਹੇਠ ਬਰਿਕਸ ਸਿਖਰ ਸੰਮੇਲਨ ਹੋਏ |
-ਮਕਾਨ ਨੰ 548, ਗਲੀ ਨੰ 7, ਅਹਾਤਾ ਬਦਨ ਸਿੰਘ,ਮੋਗਾ (ਪੰਜਾਬ)-142001
ਮੋਬਾਈਲ : 98145-92534