31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਆਓ ਜਾਣੀਏ

ਆਓ ਜਾਣੀਏ

ਅਜੀਤ ਡੈਸਕ 31-10-2026

 

• ਸਰਦੀ ਦੀ ਰੁੱਤ ਦੀ ਮੁਕਾਬਲੇ ਵਿਚ ਗਰਮੀ ਦੀ ਰੁੱਤ ਵਿਚ ਦਿਨ ਵੱਡੇ ਕਿਉਂ ਹੁੰਦੇ ਹਨ?
-ਗਰਮੀ ਦੀ ਰੁੱਤ ਵਿਚ ਧਰਤੀ ਸੂਰਜ ਵੱਲ ਝੁਕੀ ਹੁੰਦੀ ਹੈ | ਇਸ ਕਰਕੇ ਜਦੋਂ ਧਰਤੀ ਆਪਣੀ ਧੁਰੀ 'ਤੇ ਦੈਨਿਕ ਗਤੀ ਅਨੁਸਾਰ ਘੁੰਮਦੀ ਹੈ ਤਾਂ ਧਰਤੀ ਦਾ ਵਧੇਰੇ ਭਾਗ ਵਧੇਰੇ ਸਮੇਂ ਤੱਕ ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ ਹੁੰਦਾ ਹੈ, ਜਿਸ ਕਾਰਨ ਦਿਨ ਵੱਡਾ ਹੁੰਦਾ ਹੈ, ਪੰ੍ਰਤੂ ਇਸ ਦੇ ਉਲਟ ਸਰਦੀ ਦੀ ਰੁੱਤ ਵਿਚ ਪਿ੍ਥਵੀ ਸੂਰਜ ਤੋਂ ਵਧੇਰੇ ਦੂਰ ਚਲੀ ਜਾਂਦੀ ਹੈ, ਜਿਸ ਕਾਰਨ ਧਰਤੀ 'ਤੇ ਸੂਰਜ ਦਾ ਪ੍ਰਕਾਸ਼ ਘੱਟ ਸਮੇਂ ਤੱਕ ਰਹਿੰਦਾ ਹੈ, ਇਸ ਲਈ ਦਿਨ ਛੋਟਾ ਹੁੰਦਾ ਹੈ |
• ਕੀ ਕਾਰਨ ਹੈ ਕਿ ਪੂਨੇ ਵਿਚ ਮੁੰਬਈ ਦੇ ਮੁਕਾਬਲੇ ਵਰਖਾ ਘੱਟ ਹੁੰਦੀ ਹੈ, ਜਦੋਂਕਿ ਪੂਨਾ ਮੁੰਬਈ ਤੋਂ ਥੋੜ੍ਹੀ ਦੂਰੀ 'ਤੇ ਹੈ?
-ਅਰਬ ਸਾਗਰ ਤੋਂ ਵਾਪਸ ਆਉਣ ਵਾਲੀਆਂ ਮੌਨਸੂਨ ਪੌਣਾਂ ਉੱਤਰ ਪੂਰਬ ਵੱਲ ਚਲਦੀਆਂ ਹੋਈਆਂ ਪੱਛਮੀ ਘਾਟਾਂ ਨਾਲ ਟਕਰਾਅ ਕੇ ਤੱਟਵਰਤੀ ਮੈਦਾਨਾਂ ਵਿਚ ਬਹੁਤ ਹੀ ਵਰਖਾ ਕਰਦੀਆਂ ਹਨ ਪਰ ਇਹ ਘਾਟਾਂ ਦੇ ਪਾਰ ਪੂਰਬ ਵੱਲ ਨਹੀਂ ਵਧ ਸਕਦੀਆਂ | ਇਸ ਲਈ ਮੁੰਬਈ ਜੋ ਘਾਟਾਂ ਦੀ ਪੱਛਮੀ ਢਾਲ ਵੱਲ ਸਥਿਤ ਹੈ, ਉਥੇ ਵਧੇਰੇ ਵਰਖਾ ਹੁੰਦੀ ਹੈ | ਇਸ ਦੇ ਉਲਟ ਪੂਨਾ ਪੱਛਮੀ ਘਾਟਾਂ ਦੇ ਪੂਰਬ ਵੱਲ ਸਥਿਤ ਹੈ, ਜਿਸ ਕਾਰਨ ਉਥੇ ਮੁੰਬਈ ਦੇ ਮੁਕਾਬਲੇ ਬਹੁਤ ਘੱਟ ਵਰਖਾ ਹੁੰਦੀ ਹੈ |
• ਰੁੱਖ ਤੇ ਘੋੜੇ ਦੀ ਉਮਰ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ?
ਰੁੱਖ ਦੇ ਤਣੇ ਵਿਚ ਹਰ ਸਾਲ ਇਕ ਛੱਲਾ ਬਣ ਜਾਂਦਾ ਹੈ | ਜਦੋਂ ਰੁੱਖ ਦੇ ਤਣੇ ਨੂੰ  ਦੋ ਪਾਸਿਆਂ ਤੋਂ ਕੱਟਿਆ ਜਾਂਦਾ ਹੈ ਤਾਂ ਇਸ ਵਿਚ ਛੱਲਿਆਂ ਦੀ ਗਿਣਤੀ ਤੋਂ ਰੁੱਖ ਦੀ ਉਮਰ ਸਾਲਾਂ ਵਿਚ ਪਤਾ ਲੱਗ ਜਾਂਦੀ ਹੈ | ਭਾਵ ਜੇਕਰ ਉਸ ਵਿਚ 50 ਛੱਲੇ ਹੋਣਗੇ ਤਾਂ ਉਸ ਦੀ ਉਮਰ 50 ਸਾਲ ਦੀ ਹੋਵੇਗੀ, ਘੋੜੇ ਦੀ ਉਮਰ ਦਾ ਅੰਦਾਜ਼ਾ ਉਸ ਦੇ ਦੰਦਾਂ ਦੀ ਹਾਲਤ ਵੇਖ ਕੇ ਤੁਰੰਤ ਲਗਾਇਆ ਜਾਂਦਾ ਹੈ |
• ਦਿਨ ਵਿਚ ਆਕਾਸ਼ ਨੀਲਾ ਕਿਉਂ ਦਿਖਾਈ ਦਿੰਦਾ ਹੈ?
ਸੂਰਜ ਵਿਚ ਪ੍ਰਕਾਸ਼ ਦੇ ਸਭ ਰੰਗ ਹੁੰਦੇ ਹਨ | ਉਸ ਵਿਚ ਨੀਲੇ ਰੰਗ ਦੀ ਤਰੰਗ ਲੰਬਾਈ ਸਭ ਤੋਂ ਘੱਟ ਹੈ | ਇਸ ਲਈ ਨੀਲੇ ਰੰਗ ਦਾ ਪ੍ਰਕੀਰਣਨ ਵਧੇਰੇ ਹੁੰਦਾ ਹੈ | ਇਸ ਕਰਕੇ ਪ੍ਰਕਾਸ਼ ਵਿਚ ਆਕਾਸ਼ ਨੀਲੇ ਰੰਗ ਦਾ ਦਿਖਾਈ ਦਿੰਦਾ ਹੈ |
-ਤਿਲਕ ਨਗਰ, ਗਿੱਦੜਬਾਹਾ |
ਮੋਬਾਈਲ: 98140-97917

ਪਿਛਲੀ ਖ਼ਬਰ ਉੱਠ ਪੁੱਤ, ਉੱਠ ਪੁੱਤ ਮੰਮੀ ਵਾਜਾਂ ਮਾਰਦੀ ਅਗਲੀ ਖ਼ਬਰ ਨਕਲੀ ਮਿਲਕ ਕੇਕ ਦੀ ਸਪਲਾਈ ਰੋਕਣ ਲਈ ਤੜਕੇ ਸੜਕਾਂ ’ਤੇ ਉਤਰਿਆ ਸਿਹਤ ਵਿਭਾਗ, ਜਗਰਾਉਂ ’ਚ ਨਾਕਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।