30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮਿੱਟੀ ਦੀਆਂ ਰੋਟੀਆਂ ਵੀ ਖਾਂਦੇ ਨੇ ਲੋਕ

ਮਿੱਟੀ ਦੀਆਂ ਰੋਟੀਆਂ ਵੀ ਖਾਂਦੇ ਨੇ ਲੋਕ

ਅਜੀਤ ਡੈਸਕ 30-08-2026

ਹੈਤੀ (8aiti) ਹਿਸਪਾਨੀਓਲਾ ਦੇ ਪੱਛਮ ਵਿਚ ਤੀਜੇ ਹਿੱਸੇ ਤੇ ਕਾਬਜ਼ ਪਹਾੜੀ ਕੈਰੇਬੀਅਨ ਮੁਲਕ ਹੈ ਜੋ ਡੋਮਿਨਿਕਨ ਰਿਪਬਲਿਕ ਨਾਲ 360 ਕਿ. ਮੀ. ਦੀ ਸਰਹੱਦ ਸਾਂਝੀ ਕਰਦਾ ਹੈ | ਇੱਥੋਂ ਦਾ ਜਲਵਾਯੂ ਤਪਤ ਖੰਡੀ ਹੈ | ਇੱਥੇ ਕਈ ਮਹੀਨੇ ਮੀਂਹ ਪੈਂਦੇ ਰਹਿੰਦੇ ਹਨ | ਹੈਤੀ ਜੰਗਲਾਂ ਦੇ ਕੱਟਣ ਕਰਕੇ ਹੜ੍ਹਾਂ, ਤੂਫ਼ਾਨਾਂ ਅਤੇ ਭੁਚਾਲ਼ਾਂ ਲਈ ਕਮਜ਼ੋਰ ਮੁਲਕ ਬਣ ਗਿਆ ਹੈ | ਸੀਮਤ ਇਲਾਕਿਆਂ ਵਿਚ ਖੇਤੀਬਾੜੀ ਕੀਤੀ ਜਾਂਦੀ ਹੈ | ਇਸ ਦੇ ਕੇਂਦਰੀ ਖੇਤਰ ਵਿਚੋਂ ਦੀ ਲੰਘਦੀ ਸਭ ਤੋਂ ਲੰਬੀ ਨਦੀ 'ਆਰਟੀਬੋਨਾਈਟ' ਇੱਥੋਂ ਦਾ ਮੁੱਖ ਜਲਸ੍ਰੋਤ ਹੈ | 
ਕੁਦਰਤੀ ਆਫਤਾਂ, ਰਾਜਨੀਤਕ ਉਥਲ-ਪੁਥਲ ਅਤੇ ਗੈਂਗਵਾਰ ਹਿੰਸਾ ਕਾਰਨ ਹੈਤੀ ਦੇ ਘੱਟ ਪੜ੍ਹੇ ਲਿਖੇ ਲੋਕ ਹੱਦ ਦਰਜੇ ਦੀ ਗਰੀਬੀ ਅਤੇ ਤੀਬਰ ਭੁੱਖਮਰੀ ਦਾ ਸ਼ਿਕਾਰ ਹਨ | ਹੈਤੀ ਦੇ ਕਈ ਖੇਤਰਾਂ ਵਿਚ ਖ਼ਾਸਕਰ ਸੀਟੇ ਸੋਲੀਲ ਇਲਾਕਿਆਂ ਵਿਚ, ਲੋਕ ਆਪਣੇ ਆਪ ਨੂੰ  ਜਿਊਾਦੇ ਰੱਖਣ ਲਈ 'ਬੋਨ ਬੋਨ ਟੀ' (ਜਿਨ੍ਹਾ ਨੂੰ  ਮਿੱਟੀ ਦੇ ਬਿਸਕੁਟ, ਕੇਕ ਜਾਂ ਪੈਟੀ ਵੀ ਕਹਿ ਸਕਦੇ ਹਾਂ | ) ਖਾਣ ਲਈ ਮਜਬੂਰ ਹਨ | ਇਹ ਬਿਸਕੁਟ ਮਿੱਟੀ, ਨਮਕ,ਤੇਲ ਅਤੇ ਸਬਜ਼ੀਆਂ ਨੂੰ  ਗੁੰਨ੍ਹ ਕੇ ਛੋਟੀਆਂ ਛੋਟੀਆਂ ਟਿੱਕੀਆਂ( ਰੋਟੀਆਂ) ਬਣਾ ਕੇ ਧੁੱਪ ਵਿਚ ਸੁੱਕਾ ਕੇ ਲਈਆਂ ਜਾਂਦੀਆਂ ਹਨ | ਇਹ ਮਿੱਟੀ ਦੇ ਬਿਸਕੁਟ ਜਾਂ ਰੋਟੀਆਂ ਲੋਕ ਆਪਣੀ ਭੁੱਖ ਨੂੰ  ਸ਼ਾਂਤ ਕਰਨ ਲਈ ਖਾਂਦੇ ਹਨ | ਉਨ੍ਹਾਂ ਨੂੰ  ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਇਹ ਰੋਟੀਆਂ ਵਿਚ ਕੋਈ ਪੌਸ਼ਟਿਕ ਤੱਤ ਹੁੰਦਾ ਹੈ ਜਾਂ ਨਹੀਂ | ਬਿਨਾਂ ਸ਼ੱਕ ਇਹ ਭੋਜਨ ਇਹ ਸਿਹਤ ਲਈ ਘਾਤਕ ਵੀ ਹੋ ਸਕਦਾ ਹੈ | 
ਹੈਤੀ ਦੇ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਮ੍ਹਣਾ ਕਰ ਰਹੇ ਹਨ | ਉਨ੍ਹਾਂ ਕੋਲ਼ ਪੌਸ਼ਟਿਕ ਭੋਜਨ ਦਾ ਪ੍ਰਬੰਧ ਕਰਨ ਜੋਗੇ ਪੈਸੇ ਨਹੀਂ | ਢਿੱਡ ਨੇ ਤਾਂ ਖਾਣ ਲਈ ਕੁਝ ਮੰਗਣਾ ਹੀ ਹੈ | ਸੋ ਲਾਚਾਰੀ, ਭੁੱਖਮਰੀ ਅਤੇ ਅਸਮਰੱਥਾ ਨੇ ਉਨ੍ਹਾਂ ਨੂੰ  ਇਸ ਸਥਿਤੀ ਵਿਚ ਧਕੇਲ ਦਿੱਤਾ ਕਿ ਉਹ ਮਿੱਟੀ ਦੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰ ਰਹੇ ਹਨ | 
ਇੱਥੇ ਬੱਚਿਆਂ ਵਿਚ ਕਬਜ਼, ਕੁਪੋਸ਼ਣ,ਦੰਦਾਂ ਦੇ ਰੋਗ ਆਮ ਹੀ ਪਾਏ ਜਾਂਦੇ ਹਨ | ਗਰਭਵਤੀ ਔਰਤਾਂ ਕੈਲਸ਼ੀਅਮ ਦੀ ਕਮੀ ਪੂਰਾ ਕਰਨ ਲਈ ਇਨ੍ਹਾਂ ਦਾ ਸੇਵਨ ਕਰਦੀਆਂ ਹਨ | ਘੋਰ ਗਰੀਬੀ ਕਾਰਨ ਇਹ ਰੁਝਾਨ ਪ੍ਰਚੱਲਤ ਹੈ | ਇਸ ਨੂੰ  ਕੋਈ ਸੱਭਿਆਚਾਰਕ ਪਰੰਪਰਾ ਨਹੀਂ ਕਿਹਾ ਜਾ ਸਕਦਾ | 
ਵਿਸ਼ਵ ਭਰ ਵਿਚ ਗੰਭੀਰ ਭੁੱਖਮਰੀ ,ਸਰੋਤਾਂ ਦੀ ਘਾਟ,ਲਾਚਾਰ ਲੋਕਾਂ ਦੀ ਦਰਦਨਾਕ ਸਥਿਤੀ ਦੀ ਇਹ ਕਹਾਣੀ ਸਾਨੂੰ ਉਸ ਸਮੇਂ ਬਹੁਤ ਸ਼ਰਮਸ਼ਾਰ ਕਰਦੀ ਹੈ,ਜਦੋਂ ਅਸੀਂ ਆਪਣੋ ਪਰਿਵਾਰ ਨਾਲ ਲਜ਼ੀਜ਼ ਖਾਣਾ ਖਾਣ ਲਈ ਡਾਈਨਿੰਗ ਟੇਬਲ 'ਤੇ ਜੁੜ ਬੈਠਦੇ ਹਾਂ | ਇਕ ਪ੍ਰਸ਼ਨ ਚਿੰਨ ਲਟਕ ਜਾਂਦਾ ਹੈ ਸਾਡੇ ਜ਼ਿਹਨ ਵਿਚ | 
-ਮੋਬਾ. 97806-67686

ਪਿਛਲੀ ਖ਼ਬਰ ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ ਅਗਲੀ ਖ਼ਬਰ ਸਿਹਤ ਅਤੇ ਸੁੰਦਰਤਾ ਦਾ ਸਾਥੀ-ਪਪੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।