21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਹਾਲੀਵੁੱਡ 'ਚ ਦਸਤਕ

ਹਾਲੀਵੁੱਡ 'ਚ ਦਸਤਕ

ਅਜੀਤ ਡੈਸਕ 21-10-2026

ਇਮਰਾਨ ਹਾਸ਼ਮੀ ਨਾਲ 'ਅਵਾਰਾਪਨ-2' ਦੀ ਕਾਮਯਾਬੀ ਨੇ ਦਿਸ਼ਾ ਪਟਾਨੀ ਦੇ ਦਿਲ ਨੂੰ  ਸਕੂਨ ਦਿੱਤਾ ਹੈ ਕਿ ਉਸ ਦੀ ਫ਼ਿਲਮੀ ਗੱਡੀ ਸਹੀ ਪਟੜੀ 'ਤੇ ਹਰੇ ਸਿਗਨਲ ਨਾਲ ਬੁਲੇਟ ਟਰੇਨ ਦੀ ਤਰ੍ਹਾਂ ਦੌੜ ਰਹੀ ਹੈ |

ਇਸ ਦੇ ਨਾਲ ਹੀ ਜਦ ਅੰਬਾਨੀ ਹੁਰਾਂ ਨੇ ਆਪਣੇ ਘਰੇ ਪਿਛਲੇ ਮਹੀਨੇ ਗਣੇਸ਼ ਪੂਜਾ 'ਤੇ ਦਿਸ਼ਾ ਨੂੰ  ਸੱਦਿਆ ਸੀ ਤਦ ਦਿਸ਼ਾ ਲਾਲ ਲਹਿੰਗਾ ਪਹਿਨ ਕੇ ਪਹੁੰਚੀ ਸੀ ਤੇ ਸਾਰੇ ਪ੍ਰਾਹੁਣਿਆਂ ਦੀ ਨਜ਼ਰ ਉਸ 'ਤੇ ਹੀ ਟਿਕੀ ਰਹੀ | ਉਧਰ ਦਿਸ਼ਾ ਨੂੰ  ਜਦ ਪੁੱਛਿਆ ਗਿਆ ਕਿ ਤੁਹਾਡੀ ਫੌਜਣ ਭੈਣ ਆਖਦੀ ਹੈ ਕਿ ਔਰਤਾਂ ਆਪਣੇ ਕੋਲ ਸਵੈ-ਰੱਖਿਆ ਲਈ ਸੀ-02 ਪਿਸਤੌਲ ਰੱਖਿਆ ਕਰਨ ਤਾਂ ਉਸ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਨੇ ਪਰ ਇਸ 'ਚ ਬੁਰਾਈ ਵੀ ਕੀ ਹੈ? ਇਸ ਸਾਲ ਦੀ ਦਿਸ਼ਾ ਜਿਸ ਪਾਸੇ ਪਿਆਰ ਦੀਆਂ ਰਾਹਾਂ 'ਤੇ ਚੱਲ ਰਹੀ ਹੈ, ਉਹ ਪਾਸਾ ਪੰਜਾਬੀ ਗਾਇਕ ਤਲਵਿੰਦਰ ਦੇ ਘਰ ਨੂੰ  ਜਾਂਦਾ ਹੈ | ਇਹ ਵੱਖਰੀ ਗੱਲ ਹੈ ਕਿ ਦਿਸ਼ਾ ਅਜੇ ਤੱਕ ਚੁੱਪ ਹੈ ਪਰ ਤਲਵਿੰਦਰ ਨੇ ਇਸ ਨੂੰ  ਕੋਰੀ ਅਫ਼ਵਾਹ ਕਿਹਾ ਹੈ | ਅਕਸ਼ੈ ਨਾਲ ਫ਼ਿਲਮ ਇਮਰਾਨ ਹਾਸ਼ਮੀ ਨਾਲ ਫ਼ਿਲਮ 'ਤੇ ਇਹ ਦੀਵਾਲੀ ਉਹ ਆਪ ਕਹਿੰਦੀ ਹੈ ਕਿ ਉਸ ਲਈ ਕਰਮਾਂਵਾਲੀ ਹੈ | 'ਦਾ ਪੋਰਟਲ ਆਫ਼ ਫੋਰਸ' ਹਾਲੀਵੁੱਡ ਫ਼ਿਲਮ ਦਿਸ਼ਾ ਨੂੰ  ਮਿਲੀ ਤਾਂ ਹੈ ਪਰ ਇਸ ਫ਼ਿਲਮ ਦਾ ਮਤਲਬ ਇਹ ਨਹੀਂ ਕਿ ਮੈਂ ਬਾਲੀਵੁੱਡ ਨੂੰ  ਮੰੂਹ ਚਿੜਾ ਕੇ ਦਿਖਾਵਾਂਗੀ ਤੇ ਹਾਂ ਕੇਵਿਨ ਨਾਲ ਹਾਲੀਵੁੱਡ ਦੀ ਇਹ ਫ਼ਿਲਮ ਕਰਕੇ ਦਿਸ਼ਾ ਪਟਾਨੀ ਖੂਬ ਖੁਸ਼ ਹੈ | ਦਿਸ਼ਾ ਨੇ ਕਿਹਾ ਕਿ ਭਾਰਤ 'ਚ ਰਹਿ ਕੇ ਹਾਲੀਵੁੱਡ ਫ਼ਿਲਮਾਂ ਕਰਨੀਆਂ ਮੁਸ਼ਕਿਲ ਕੰਮ ਹੈ ਪਰ ਉਸ 'ਤੇ ਗਣੇਸ਼ ਜੀ ਨੇ ਕਿਰਪਾ ਕੀਤੀ ਹੈ | ਹਾਲੀਵੁੱਡ ਨਿਰਦੇਸ਼ਕ ਕੇਵਿਨ ਆਪ ਅਭਿਨੇਤਾ ਹਨ, ਇਸ ਲਈ ਉਹ ਅਭਿਨੇਤਾ/ਅਭਿਨੇਤਰੀ ਦੀ ਭਾਵਨਾ ਚੰਗੀ ਤਰ੍ਹਾਂ ਸਮਝਦੇ ਹਨ | ਇਧਰ ਕਿਹਾ ਜਾ ਰਿਹਾ ਹੈ ਕਿ ਦਿਸ਼ਾ ਦੇ ਕਾਰਨ ਮੌਨੀ ਰਾਏ ਦਾ ਤਲਾਕ ਹੋਇਆ ਹੈ | ਦਰਅਸਲ ਦਿਸ਼ਾ ਦੀ ਮੌਨੀ ਰਾਏ ਨਾਲ ਦੋਸਤੀ ਮੁੰਡਿਆਂ ਵਾਲੀ ਸੀ | ਮੌਨੀ ਦੇ ਪਤੀ ਸੂਰਜ ਨਾਂਬੀਅਰ ਨੇ ਦਿਸ਼ਾ ਤੇ ਮੌਨੀ ਦੇ ਵੀਡੀਓ ਦੇਖ ਕੇ ਇਤਰਾਜ਼ ਪ੍ਰਗਟ ਕੀਤਾ ਪਰ ਦਿਸ਼ਾ ਨੇ ਹਟਣ ਦੀ ਥਾਂ ਮੌਨੀ ਰਾਏ ਨਾਲ ਹੋਰ ਨਜ਼ਦੀਕੀ ਵਾਲੇ ਵੀਡੀਓ ਸਾਂਝੇ ਕਰ ਦਿੱਤੇ | ਨਤੀਜਾ ਮੌਨੀ ਰਾਏ ਦਾ ਘਰ ਬਰਬਾਦ ਤੇ ਲੋਕ ਇਸ ਦਾ ਦੋਸ਼ ਦਿਸ਼ਾ ਪਟਾਨੀ ਸਿਰ ਮੜ੍ਹ ਰਹੇ ਹਨ | ਆਪ ਤਾਂ ਦਿਸ਼ਾ ਦੌ ਸੌ ਕਰੋੜੀ ਫ਼ਿਲਮਾਂ ਦੇ ਰਹੀ ਹੈ ਤੇ ਉਹ ਹਾਲੀਵੁੱਡ ਪਹੁੰਚ ਗਈ ਹੈ | ਅੰਬਾਨੀ ਪਰਿਵਾਰ ਦੀ ਖ਼ਾਸ ਬਣ ਗਈ ਹੈ ਤੇ ਮੌਨੀ ਰਾਏ ਦਾ ਘਰ ਘਰ ਵਸ ਜਾਵੇ, ਪਿਛੇ ਹਟਣ ਦੀ ਥਾਂ ਮੌਨੀ ਦੇ ਪਤੀ ਨੂੰ  ਹੋਰ ਸੜਨ-ਜਲਣ ਦਾ ਨੁਸਖਾ ਵਰਤ ਗਈ ਹੈ | ਸਾਰੇ ਇਹੀ ਆਖ ਰਹੇ ਨੇ ਕਿ ਦਿਸ਼ਾ ਪਟਾਨੀ ਬਹੁਤ ਚਲਾਕ ਹੈ ਤੇ ਸੂਰਜ 'ਤੇ ਉਸ ਦੀ ਵੀ ਮਾੜੀ ਨਜ਼ਰ ਹੋ ਸਕਦੀ ਹੈ |

ਪਿਛਲੀ ਖ਼ਬਰ ਸਰਕਾਰੀ ਸਿਹਤ ਸਹੂਲਤਾਂ ਨੂੰ ਸਮੇਂ ਦੀਆਂ ਹਾਣੀ ਬਣਾਓ ਅਗਲੀ ਖ਼ਬਰ ਬਾਲੀਵੁੱਡ ਦੇ ਵੱਡੇ ਪ੍ਰਾਜੈਕਟ 'ਸਮੁਕ' ਦਾ ਹਿੱਸਾ ਬਣੀ ਰੁਕਮਣੀ ਮੈਤਰਾ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।