17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕ੍ਰਿਤੀ ਸੈਨਨ ਧੀਆਂ ਬਾਰੇ ਚਿੰਤਾ

ਕ੍ਰਿਤੀ ਸੈਨਨ ਧੀਆਂ ਬਾਰੇ ਚਿੰਤਾ

ਅਜੀਤ ਡੈਸਕ 18-11-2026

ਅਭਿਨੇਤਰੀ ਕ੍ਰਿਤੀ ਸੈਨਨ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ ਛਾ ਰਿਹਾ ਹੈ ਤੇ ਕ੍ਰਿਤੀ ਸੈਨਨ ਨੇ ਅੰਤਰਰਾਸ਼ਟਰੀ ਪੱਧਰ ਦੀ ਫ਼ਿਲਮ 'ਆਬਸੈਸ਼ਨ' ਲਈ ਆਪਣੀ ਹਿੰਦੀ 'ਚ ਆਵਾਜ਼ ਡੱਬ ਕੀਤੀ ਹੈ | ਇਸ ਦੇ ਨਾਲ ਹੀ ਕ੍ਰਿਤੀ ਨੇ ਬੀਤੇ ਦਿਨੀਂ ਨਿਰਦੇਸ਼ਕ ਅਮਰ ਕੌਸ਼ਿਕ ਤੇ ਅਭਿਨੇਤਾ ਵਰੁਣ ਧਵਨ ਨਾਲ ਅਗਲੀ ਫ਼ਿਲਮ ਲਈ ਸਲਾਹ-ਮਸ਼ਵਰਾ ਵੀ ਕੀਤਾ | ਕ੍ਰਿਤੀ ਸੈਨਨ ਨੇ ਆਪਣੇ ਨਾਂਅ, ਚਿਹਰੇ, ਆਵਾਜ਼ ਤੇ ਤਸਵੀਰਾਂ ਦਾ ਏ.ਆਈ. ਤੇ ਹੋਰ ਤਰੀਕਿਆਂ ਨਾਲ ਗ਼ਲਤ ਇਸਤੇਮਾਲ ਕਰਨ ਤੋਂ ਰੋਕਣ ਲਈ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਹੈ | ਉਧਰ ਕ੍ਰਿਤੀ ਨੇ ਸਪੱਸ਼ਟ ਕੀਤਾ ਹੈ ਕਿ ਜਿਥੇ ਉਸ ਨੂੰ  ਗੱਲ ਚੰਗੀ ਨਾ ਲੱਗੇ ਉਹ ਨਿਰਮਾਤਾ/ਨਿਰਦੇਸ਼ਕ ਤੇ ਕੰਪਨੀ ਨੂੰ  ਸਾਫ਼ ਆਖ ਦਿੰਦੀ ਹੈ ਕਿ ਇਹ ਵਾਪਸ ਲਿਆ ਜਾਵੇ | ਦਰਅਸਲ 'ਰੱਖੜੀ' 'ਤੇ ਇਕ 'ਮਸ਼ਹੂਰੀ' 'ਚ ਜਿਸ 'ਚ ਕ੍ਰਿਤੀ ਸੈਨਨ ਦੀ ਆਲੋਚਨਾ ਹੋਈ ਤੇ ਕੰਪਨੀ ਨੇ ਕ੍ਰਿਤੀ ਦੇ ਕਹਿਣ 'ਤੇ ਇਹ ਮਸ਼ਹੂਰੀ ਵਾਪਸ ਕਰ ਲਈ ਸੀ ਅਤੇ ਕਿਹਾ ਸੀ ਕਿ ਅਗਲੀ ਰੱਖੜੀ 'ਤੇ ਕ੍ਰਿਤੀ ਨਾਲ ਹੀ ਇਹ ਮਸ਼ਹੂਰੀ ਨਵੇਂ ਸਿਰੇ ਤੋਂ ਫ਼ਿਲਮਾਈ ਜਾਵੇਗੀ | ਫਿਟਨੈੱਸ ਦੇ ਮਾਮਲੇ 'ਚ ਉਹ ਕਈ ਲੋਕਾਂ ਲਈ ਪ੍ਰੇਰਨਾ ਹੈ ਤੇ ਉਸ ਨੇ ਪਿਛਲੇ ਦਿਨੀਂ ਟੀ.ਵੀ. ਚੈਨਲਾਂ 'ਤੇ ਆਪਣੇ ਸੋਸ਼ਲ ਮੀਡੀਆ 'ਤੇ ਔਰਤਾਂ ਲਈ ਕੁਝ ਖਾਸ ਗੱਲਾਂ ਆਖੀਆਂ | ਕ੍ਰਿਤੀ ਨੇ ਵਧਦੀ ਉਮਰ ਦੀਆਂ ਔਰਤਾਂ ਨੂੰ  ਕਿਹਾ ਕਿ ਮਾਨਸਿਕਤਾ ਸਹੀ ਰਹੇ ਇਸ ਲਈ ਅਧਖੜ ਔਰਤਾਂ ਲਈ ਫਿਟਨੈੱਸ ਬਹੁਤ ਜ਼ਰੂਰੀ ਹੈ | ਕ੍ਰਿਤੀ ਨੇ 'ਬੇਟੀ ਦਿਵਸ' ਮਨਾਉਣ 'ਤੇ ਕੁਝ ਸਵਾਲ ਖੜ੍ਹੇ ਕੀਤੇ ਹਨ | ਉਸ ਨੇ ਕਿਹਾ ਕਿ ਜਦ ਤੱਕ ਤੁਹਾਡੀ ਧੀ ਸੁਰੱਖਿਅਤ ਨਹੀਂ, ਧੀਆਂ ਸੁਰੱਖਿਅਤ ਨਹੀਂ, ਇਸ ਦਿਨ ਨੂੰ  ਮਨਾਉਣ ਦਾ ਕੋਈ ਮਹੱਤਵ ਨਹੀਂ ਹੈ | ਬੇਟੀ ਕਹਿ ਰਹੀ ਹੋਵੇ ਕਿ ਉਸ ਦਾ ਕੁਝ ਲੋਕ ਪਿੱਛਾ ਕਰ ਰਹੇ ਹਨ, ਫਿਰ ਫੋਨ ਬੰਦ ਹੋ ਜਾਂਦਾ ਹੈ ਤੇ ਚਿੰਤਾ ਵਧ ਜਾਂਦੀ ਹੈ, ਤਾਂ ਅਜਿਹੇ ਹਾਲਾਤ 'ਚ 'ਧੀਆਂ ਦਾ ਦਿਨ' ਮਨਾਉਣ ਦਾ ਕੀ ਲਾਭ? ਜਿਸ ਦਿਨ ਬੇਟੀਆਂ ਸੁਰੱਖਿਅਤ ਹੋਣਗੀਆਂ, ਉਸ ਦਿਨ ਅਸਲੀ 'ਧੀਆਂ ਦਾ ਦਿਨ' ਮਨਾਉਣ ਦਾ ਫਾਇਦਾ ਹੋਵੇਗਾ | ਕਿ੍ਤੀ ਹੋਣਹਾਰ ਪੜ੍ਹਾਕੂ ਰਹੀ ਹੈ ਤੇ ਉਸ ਦੇ 93 ਫ਼ੀਸਦੀ ਨੰਬਰ ਆਉਂਦੇ ਰਹੇ ਹਨ | ਜੰਕ ਫੂਡ ਦੀ ਉਹ ਸ਼ੌਕੀਨ ਹੈ ਤੇ ਕਦੀ-ਕਦੀ ਉਹ ਕਵਿਤਾ ਵੀ ਲਿਖਦੀ ਹੈ | ਫਿਲਹਾਲ ਉਹ ਨਵੇਂ ਸਾਲ 'ਚ ਨਵੀਆਂ ਫ਼ਿਲਮਾਂ ਕਰਨ ਦੀ ਗੱਲ ਆਖਦੀ ਹੈ | ਘਰੇਲੂ ਹਿੰਸਾ ਦੇ ਖਿਲਾਫ਼ ਬਣੀ ਸੰਸਥਾ 'ਸੁਨੇਹਾ' ਨਾਲ ਉਹ ਜੁੜੀ ਹੋਈ ਹੈ, ਪਰ ਪਤਨੀਆਂ ਵੀ ਪਤੀ ਨਾਲ ਬੁਰਾ ਵਿਵਹਾਰ ਨਾ ਕਰਿਆ ਕਰਨ, ਇਹ ਗੱਲ ਵੀ ਉਹ ਆਖਦੀ ਹੈ | ਉਂਜ ਤਾਂ ਕ੍ਰਿਤੀ ਨੇ ਬਹੁਤ ਵਿਗਿਆਪਨ ਕੀਤੇ ਹਨ ਪਰ 'ਅਮੂਲ' ਤੇ 'ਕਲੋਜਅੱਪ ਦੇ ਵਿਗਿਆਪਨਾਂ' 'ਚ ਕੰਮ ਕਰਕੇ ਉਸ ਨੂੰ  ਅਨੰਦ ਆਇਆ ਤੇ ਉਸ ਦੇ ਚਿਹਰੇ ਦੀ ਪਛਾਣ ਵੀ ਵਧੀ |

-ਸੁਖਜੀਤ ਕੌਰ

ਪਿਛਲੀ ਖ਼ਬਰ ਨੌਜਵਾਨ ਪ੍ਰਸੰਸਕਾਂ ਦੀ ਪਹਿਲੀ ਪਸੰਦ ਹੈ ਅਦਾਕਾਰਾ ਮਿਰਨਾ ਮੈਨਨ ਅਗਲੀ ਖ਼ਬਰ 'ਸ਼ੀਸ਼ਾ ਹੋ ਯਾ ਦਿਲ, ਆਖਿਰ ਟੂਟ ਜਾਤਾ ਹੈ'...!!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।