31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮੁਹਾਲੀ ਨੇ ਅੰਮ੍ਰਿਤਸਰ ਨੂੰ 5 ਵਿਕਟਾਂ ਨਾਲ ਹਰਾਇਆ

ਐੱਸ. ਏ.

ਕ੍ਰਿਕਟ ਲੀਗ ਦਾ ਉਦਘਾਟਨ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ, ਗੁਰਮੀਤ ਸਿੰਘ ਮੀਤ ਹੇਅਰ, ਅਮਰਜੀਤ ਸਿੰਘ ਅਤੇ ਦੀਪਕ ਬਾਲੀ। ਤਸਵੀਰ ਗੁਰਿੰਦਰ ਸਿੰਘ 31-08-2026

ਐੱਸ.ਏ.ਐੱਸ.ਨਗਰ, 30 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫ਼ੇਜ਼ 9 ਸਥਿਤ ਆਈ.ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ ’ਚ ਅੱਜ ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਮੁਹਾਲੀ ਕਿੰਗਜ਼ ਤੇ ਅੰਮ੍ਰਿਤਸਰ ਸੂਰਮੇ ਵਿਚਕਾਰ ਖੇਡੇ ਗਏ ਪਹਿਲੇ ਮੈਚ ਵਿਚ ਅਨਮੋਲਪ੍ਰੀਤ ਸਿੰਘ ਦੀ 133 ਦੌੜਾਂ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਮੁਹਾਲੀ ਕਿੰਗਜ਼ ਨੇ ਅੰਮ੍ਰਿਤਸਰ ਸੂਰਮਾ ਨੂੰ 5 ਵਿਕਟਾਂ ਨਾਲ ਹਰਾਇਆ| ਮੁਹਾਲੀ ਕਿੰਗਜ਼ ਨੇ ਟਾਸ ਜਿੱਤ ਕਿ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ| ਪਹਿਲਾ ਬੱਲੇਬਾਜ਼ੀ ਕਰਦਿਆਂ ਅੰਮ੍ਰਿਤਸਰ ਸੂਰਮੇ ਦੇ 10 ਵਿਕਟਾਂ ਦੇ ਨੁਕਸਾਨ ’ਤੇ ਨਿਰਧਾਰਿਤ 20 ਓਵਰਾਂ ਦੀ ਇਕ ਗੇਂਦ ਰਹਿੰਦੇ 258 ਦੌੜਾਂ ਬਣਾ ਕੇ ਮੁਹਾਲੀ ਕਿੰਗਜ਼ ਨੂੰ ਮੈਚ ਜਿੱਤਣ ਲਈ 259 ਦੌੜਾਂ ਦਾ ਟੀਚਾ ਦਿੱਤਾ| ਦਿੱਤੇ ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਉੱਤਰੀ ਮੁਹਾਲੀ ਕਿੰਗਜ਼ ਨੇ 19 ਓਵਰਾਂ 5 ਵਿਕਟਾਂ ਦੇ ਨੁਕਸਾਨ ਤੇ 262 ਦੌੜਾਂ ਬਣਾ ਕੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ| ਮੁਹਾਲੀ ਕਿੰਗਜ਼ ਦੀ ਸ਼ੁਰੂਆਤ ਮਾੜੀ ਰਹੀ ਪਰ ਉਸ ਤੋਂ ਬਾਅਦ ਅਨਮੋਲ ਪ੍ਰੀਤ ਸਿੰਘ ਤੇ ਰਮਨਦੀਪ ਸਿੰਘ ਨੇ ਪਾਰੀ ਨੂੰ ਸੰਭਾਲਿਆਂ ਤੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 151 ਦੌੜਾਂ ਦੀ ਸਾਂਝੇਦਾਰੀ ਕੀਤੀ| ਅਨਮੋਲਪ੍ਰੀਤ ਸਿੰਘ ਨੇ 51 ਗੇਂਦਾਂ ਵਿਚ 10 ਚੌਕਿਆਂ ਤੇ 12 ਛੱਕਿਆਂ ਦੀ ਮਦਦ ਨਾਲ 133 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਤੇ ਟੀਮ ਦੀ ਜਿੱਤ ਯਕੀਨੀ ਬਣਾਈ| ਕਪਤਾਨ ਰਮਨਦੀਪ ਸਿੰਘ ਨੇ 39 ਗੇਂਦਾਂ ’ਚ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਨਾਬਾਦ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਗੁਰਮਿਹਰ ਸਾਰਾਂ ਨੇ 26 ਦੌੜਾਂ, ਹਰਪ੍ਰੀਤ ਸਿੰਘ ਬਰਾੜ ਨੇ 23 ਦੌੜਾਂ ਬਣਾਈਆਂ| ਅੰਮ੍ਰਿਤਸਰ ਸੂਰਮੇ ਦੇ ਗੇਂਦਬਾਜ਼ ਅਭਿਸ਼ੇਕ ਸਰਮਾ, ਮਾਰਕੰਡੇ ਤੇ ਨਮਨ ਧੀਰ ਨੇ 1-1 ਵਿਕਟ ਤੇ ਆਕਾਸ ਪਾਂਡੇ ਨੇ 2 ਵਿਕਟਾਂ ਹਾਸਿਲ ਕੀਤੀਆਂ| ਇਸ ਤੋਂ ਪਹਿਲਾ ਅੰਮ੍ਰਿਤਸਰ ਸੂਰਮੇ ਦੇ ਕਪਤਾਨ ਅਭਿਸ਼ੇਕ ਸ਼ਰਮਾ ਨੇ 26 ਗੇਂਦਾਂ ’ਚ 6 ਚੌਕਿਆਂ ਤੇ 7 ਚੌਕਿਆਂ ਦੀ ਮਦਦ ਨਾਲ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਸਹਿਜ ਧਵਨ ਨੇ 18 ਗੇਂਦਾਂ ਵਿਚ 7 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 45 ਦੌੜਾਂ ਅਤੇ ਨਮਨ ਧੀਰ ਨੇ 22 ਗੇਂਦਾਂ ਵਿਚ 1 ਚੌਕੇ ਤੇ 5 ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ|

ਪਿਛਲੀ ਖ਼ਬਰ ਅੱਗ ਬੁਝਾਊ ਅਮਲੇ ਵਲੋਂ ਚੈਰਿਟੀ ਲਈ ਕਰਵਾਏ ਗਏ ਸਮਾਗਮ ’ਚ ਬੱਚਿਆਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ ਅਗਲੀ ਖ਼ਬਰ ਮੈਲਬੌਰਨ ’ਚ ਕਾਂਗਰਸ ਦੀ ਜਨਰਲ ਬਾਡੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।