ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੀ ਤਾਨੀਆ ਚੌਧਰੀ ਨੇ ਇਥੇ ਇੰਡੀਅਨ ਐਥਲੈਟਿਕਸ ਸੀਰੀਜ਼ ਫਾਈਨਲ ਵਿਚ ਮਹਿਲਾ ਹੈਮਰ ਥ੍ਰੋਅ ਦਾ ਰਾਸ਼ਟਰੀ ਰਿਕਾਰਡ ਤੋੜ ਕੇ ਸਭ ਨੂੰ ਹੈਰਾਨ ਕਰ ਦਿੱਤਾ।ਤਾਨੀਆ ਨੇ ਹੈਮਰ ਨੂੰ 68.35 ਮੀਟਰ ਦੀ ਦੂਰੀ ਤੱਕ ਸੁੱਟ ਕੇ ਆਪਣੇ ਹੀ ਸੂਬੇ ਦੀ ਅਨੁਸ਼ਕਾ ਯਾਦਵ ਵਲੋਂ ਜੂਨ ਵਿਚ ਬਣਾਏ ਗਏ 67.02 ਮੀਟਰ ਦੇ ਪਿਛਲੇ ਰਾਸ਼ਟਰੀ ਰਿਕਾਰਡ ਨੂੰ ਤੋੜ ਦਿੱਤਾ।