30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮੁੱਕੇਬਾਜ਼ੀ: ਨਰਿੰਦਰ ਨੂੰ ਕਾਂਸੀ ਦਾ ਤਗਮਾ

ਮੁੱਕੇਬਾਜ਼ੀ : ਨਰਿੰਦਰ ਨੂੰ ਕਾਂਸੀ ਦਾ ਤਗਮਾ ਨਾਗੋਆ, 29 ਸਤੰਬਰ (ਏਜੰਸੀ)-ਭਾਰਤੀ ਮੁੱਕੇਬਾਜ਼ ਨਰਿੰਦਰ ਬੇਰਵਾਲ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੇ +90 ਕਿੱਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ। ਸੈਮੀਫਾਈਨਲ ਵਿਚ ਉਸ ਨੂੰ ਕਜ਼ਾਕਿਸਤਾਨ ਦੇ ਮੌਜੂਦਾ ਵਿਸ਼ਵ ਚੈਂਪੀਅਨ ਆਈਬੇਕ ਓਰਲਬੇ ਤੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਅਜੀਤ ਡੈਸਕ 30-09-2026

ਮੁੱਕੇਬਾਜ਼ੀ : ਨਰਿੰਦਰ ਨੂੰ ਕਾਂਸੀ ਦਾ ਤਗਮਾ ਨਾਗੋਆ, 29 ਸਤੰਬਰ (ਏਜੰਸੀ)-ਭਾਰਤੀ ਮੁੱਕੇਬਾਜ਼ ਨਰਿੰਦਰ ਬੇਰਵਾਲ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੇ +90 ਕਿੱਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ। ਸੈਮੀਫਾਈਨਲ ਵਿਚ ਉਸ ਨੂੰ ਕਜ਼ਾਕਿਸਤਾਨ ਦੇ ਮੌਜੂਦਾ ਵਿਸ਼ਵ ਚੈਂਪੀਅਨ ਆਈਬੇਕ ਓਰਲਬੇ ਤੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਇਹ ਨਰਿੰਦਰ ਬੇਰਵਾਲ ਦਾ ਏਸ਼ੀਆਈ ਖੇਡਾਂ ਵਿਚ ਲਗਾਤਾਰ ਦੂਜਾ ਕਾਂਸੀ ਦਾ ਤਗਮਾ ਸੀ। ਉਹ ਹਾਂਗਜ਼ੂ 2023 ਵਿਚ ਵੀ ਪੁਰਸ਼ਾਂ ਦੇ +92 ਕਿਲੋਗ੍ਰਾਮ ਵਰਗ ਵਿਚ ਤੀਜੇ ਸਥਾਨ ‘ਤੇ ਰਹੇ ਸਨ। ਮੁਕਾਬਲੇ ਵਿਚ ਜ਼ਿਆਦਾਤਰ ਸਮਾਂ ਓਰਲਬੇ ਦਾ ਦਬਦਬਾ ਰਿਹਾ, ਜਦਕਿ ਨਰਿੰਦਰ ਨੇ ਦੂਰੀ ਘਟਾਉਣ ਅਤੇ ਹਮਲੇ ਦੇ ਮੌਕੇ ਲੱਭਣ ਦੀ ਕੋਸ਼ਿਸ਼ ਕੀਤੀ। ਆਖਰੀ ਦੌਰ ਵਿਚ ਭਾਰਤੀ ਮੁੱਕੇਬਾਜ਼ ਨੂੰ ‘ਸਟੈਂਡਿੰਗ ਕਾਊਂਟ’ (ਰੈਫਰੀ ਵਲੋਂ ਗਿਣਤੀ) ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਕਜ਼ਾਕ ਮੁੱਕੇਬਾਜ਼ ਨੇ ਸਰਬਸੰਮਤੀ ਨਾਲ ਜਿੱਤ ਦਰਜ ਕੀਤੀ।ਜਿਥੇ ਨਰਿੰਦਰ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ, ਉਥੇ ਹੀ ਪਰਵੀਨ ਹੁੱਡਾ ਅਤੇ ਅੰਕੁਸ਼ ਪੰਘਾਲ ਆਪੋ-ਆਪਣੇ ਸੋਨ ਤਗਮੇ ਦੇ ਮੁਕਾਬਲਿਆਂ (ਫਾਈਨਲ) ਵਿਚ ਪਹੁੰਚ ਗਏ।ਦੂਜੇ ਪਾਸੇ, ਅੰਕੁਸ਼ ਨੇ ਪੁਰਸ਼ਾਂ ਦੇ 80 ਕਿੱਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿਚ ਵੱਡਾ ਉਲਟਫੇਰ ਕਰਦਿਆਂ ਉਜ਼ਬੇਕਿਸਤਾਨ ਦੇ ਮੌਜੂਦਾ 75 ਕਿੱਲੋਗ੍ਰਾਮ ਵਰਗ ਦੇ ਵਿਸ਼ਵ ਚੈਂਪੀਅਨ ਫਜ਼ਲੀਦੀਨ ਏਰਕਿਨਬੋਏਵ ਨੂੰ 4-1 ਨਾਲ ਹਰਾਇਆ।

ਪਿਛਲੀ ਖ਼ਬਰ ਪੈਰਿਸ ਫ਼ੈਸ਼ਨ ਵੀਕ ਦੌਰਾਨ ਐਸ਼ਵਰਿਆ ਰਾਏ ਬੱਚਨ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਲਾਏ ਕੈਂਪ ’ਵਿਚ 100 ਤੋਂ ਵੱਧ ਅਪਹਾਜ ਤੇ ਲੋੜਵੰਦਾਂ ਨੂੰ ਵੰਡਿਆ ਜੀਵਨ ਸਹਾਇਕ ਸਮਾਨ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।