ਵਿਸ਼ਵ ਕੱਪ ਦੇ ਨਾਂਅ ’ਤੇ ਨਕਲੀ ਸਾਮਾਨ ਦਾ ਵੱਡਾ ਕਾਰੋਬਾਰ
ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)- ਫੀਫਾ ਵਿਸ਼ਵ ਕੱਪ 2026 ਦੌਰਾਨ ਨਕਲੀ ਖੇਡ ਸਾਮਾਨ ਵੇਚ ਕੇ ਮੁਨਾਫ਼ਾ ਕਮਾਉਣ ਵਾਲਿਆਂ ਖ਼ਿਲਾਫ਼ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਵੱਡੀ ਕਾਰਵਾਈ ਕੀਤੀ ਹੈ। ਦੇਸ਼ ਦੇ ਵੱਖ-ਵੱਖ ਪ੍ਰਵੇਸ਼ ਕੇਂਦਰਾਂ ’ਤੇ ਕੀਤੀ ਜਾਂਚ ਦੌਰਾਨ 3 ਕਰੋੜ 31 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਕਰੀਬ 4 ਲੱਖ 77 ਹਜ਼ਾਰ ਨਕਲੀ ਵਸਤਾਂ ਜ਼ਬਤ ਕੀਤੀਆਂ ਗਈਆਂ।
ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)- ਫੀਫਾ ਵਿਸ਼ਵ ਕੱਪ 2026 ਦੌਰਾਨ ਨਕਲੀ ਖੇਡ ਸਾਮਾਨ ਵੇਚ ਕੇ ਮੁਨਾਫ਼ਾ ਕਮਾਉਣ ਵਾਲਿਆਂ ਖ਼ਿਲਾਫ਼ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਵੱਡੀ ਕਾਰਵਾਈ ਕੀਤੀ ਹੈ। ਦੇਸ਼ ਦੇ ਵੱਖ-ਵੱਖ ਪ੍ਰਵੇਸ਼ ਕੇਂਦਰਾਂ ’ਤੇ ਕੀਤੀ ਜਾਂਚ ਦੌਰਾਨ 3 ਕਰੋੜ 31 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਕਰੀਬ 4 ਲੱਖ 77 ਹਜ਼ਾਰ ਨਕਲੀ ਵਸਤਾਂ ਜ਼ਬਤ ਕੀਤੀਆਂ ਗਈਆਂ। ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਮੁਤਾਬਕ ਕੁੱਲ 2,246 ਸ਼ੱਕੀ ਖੇਪਾਂ ਫੜੀਆਂ ਗਈਆਂ। ਅਧਿਕਾਰੀਆਂ ਨੇ ਸਮੁੰਦਰੀ ਕੰਟੇਨਰਾਂ, ਵਪਾਰਕ ਦਰਾਮਦਾਂ ਅਤੇ ਤੇਜ਼ ਡਾਕ ਰਾਹੀਂ ਆਉਣ ਵਾਲੇ ਪੈਕੇਟਾਂ ਦੀ ਵਿਸ਼ੇਸ਼ ਜਾਂਚ ਕੀਤੀ। ਬਰਾਮਦ ਸਾਮਾਨ ਵਿਚ ਮੈਕਸੀਕੋ ਦੀ ਫੁੱਟਬਾਲ ਟੀਮ ਦੀਆਂ 18 ਹਜ਼ਾਰ ਤੋਂ ਵੱਧ ਨਕਲੀ ਜਰਸੀਆਂ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ ਕਰੀਬ 27 ਲੱਖ ਡਾਲਰ ਦੱਸੀ ਗਈ। ਇਸ ਤੋਂ ਇਲਾਵਾ 23 ਲੱਖ ਡਾਲਰ ਦੇ ਲਗਭਗ 68 ਹਜ਼ਾਰ ਨਕਲੀ ਫੀਫਾ ਮੈਸਕਟ ਖਿਡੌਣੇ ਅਤੇ 18 ਲੱਖ ਡਾਲਰ ਮੁੱਲ ਦੀਆਂ ਐਡੀਡਾਸ ਦੇ ਨਾਂਅ ਵਾਲੀਆਂ 13 ਹਜ਼ਾਰ ਤੋਂ ਵੱਧ ਨਕਲੀ ਜਰਸੀਆਂ ਵੀ ਫੜੀਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਵਸਤਾਂ ਨਾਲ ਅਸਲੀ ਕੰਪਨੀਆਂ ਅਤੇ ਦੇਸ਼ ਦੇ ਅਰਥਚਾਰੇ ਨੂੰ ਨੁਕਸਾਨ ਪਹੁੰਚਣ ਦੇ ਨਾਲ ਅਪਰਾਧਿਕ ਗਰੋਹਾਂ ਨੂੰ ਵੀ ਪੈਸਾ ਮਿਲਦਾ ਹੈ।