03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਰੀ ‘ਚ ਚਲਦੀ-ਫਿਰਦੀ ਲਾਏਬ੍ਰੇਰੀ ਰਾਹੀ ਪਾਠਕਾਂ ਨੂੰ ਪਹੁੰਚਦੀਆਂ ਨੇ ਕਿਤਾਬਾਂ

ਵਿਸ਼ੇਸ਼ ਗੱਡੀ ਰਾਹੀਂ ਆਮ ਲੋਕਾਂ ਤੱਕ ਪੁਸਤਕਾਂ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ ਵੈਨਕੂਵਰ, 2 ਸਤੰਬਰ (ਮਲਕੀਤ ਸਿੰਘ)-ਸਰੀ ਵਿਚ ਲੋਕਾਂ ਖਾਸ ਕਰਕੇ ਬੱਚਿਆਂ ਅਤੇ ਪਰਿਵਾਰਾਂ ਤੱਕ ਕਿਤਾਬਾਂ ਦੀ ਪਹੁੰਚ ਹੋਰ ਸੁਖਾਲੀ ਬਣਾਉਣ ਲਈ ਸਰੀ ਪੁਸਤਕਾਲਿਆਂ ਵਲੋਂ ਚੱਲਦੀ-ਫਿਰਦੀ ਲਾਇਬ੍ਰੇਰੀ ਸੇਵਾ ਚਲਾਈ ਜਾ ਰਹੀ ਹੈ। ਇਸ ਤਹਿਤ ਕਿਤਾਬਾਂ ਨਾਲ ਭਰੀ ਵਿਸ਼ੇਸ਼ ਗੱਡੀ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਲੋਕਾਂ ਨੂੰ ਪੁਸਤਕਾਂ ਨਾਲ ਜੋੜ ਰਹੀ ਹੈ।

ਅਜੀਤ ਡੈਸਕ 03-09-2026
ਵਿਸ਼ੇਸ਼ ਗੱਡੀ ਰਾਹੀਂ ਆਮ ਲੋਕਾਂ ਤੱਕ ਪੁਸਤਕਾਂ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ
ਵੈਨਕੂਵਰ, 2 ਸਤੰਬਰ (ਮਲਕੀਤ ਸਿੰਘ)-ਸਰੀ ਵਿਚ ਲੋਕਾਂ ਖਾਸ ਕਰਕੇ ਬੱਚਿਆਂ ਅਤੇ ਪਰਿਵਾਰਾਂ ਤੱਕ ਕਿਤਾਬਾਂ ਦੀ ਪਹੁੰਚ ਹੋਰ ਸੁਖਾਲੀ ਬਣਾਉਣ ਲਈ ਸਰੀ ਪੁਸਤਕਾਲਿਆਂ ਵਲੋਂ ਚੱਲਦੀ-ਫਿਰਦੀ ਲਾਇਬ੍ਰੇਰੀ ਸੇਵਾ ਚਲਾਈ ਜਾ ਰਹੀ ਹੈ। ਇਸ ਤਹਿਤ ਕਿਤਾਬਾਂ ਨਾਲ ਭਰੀ ਵਿਸ਼ੇਸ਼ ਗੱਡੀ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਲੋਕਾਂ ਨੂੰ ਪੁਸਤਕਾਂ ਨਾਲ ਜੋੜ ਰਹੀ ਹੈ।ਇਸ ਉਪਰਾਲੇ ਦਾ ਮੁੱਖ ਮਕਸਦ ਪੁਸਤਕਾਂ ਨੂੰ ਵੱਖ-ਵੱਖ ਵਰਗ ਦੇ ਪਾਠਕਾਂ ਦੇ ਹੋਰ ਨੇੜੇ ਲਿਆਉਣਾ ਹੈ। ਵਿਸ਼ੇਸ਼ ਗੱਡੀ ਵਿਚ ਵੱਖ-ਵੱਖ ਉਮਰ ਵਰਗ ਦੇ ਪਾਠਕਾਂ ਲਈ ਕਿਤਾਬਾਂ ਰੱਖੀਆਂ ਜਾਂਦੀਆਂ ਹਨ। ਬੱਚੇ ਆਪਣੇ ਮਾਪਿਆਂ ਨਾਲ ਇਸ ਗੱਡੀ ਕੋਲ ਪਹੁੰਚ ਕੇ ਆਪਣੀ ਪਸੰਦ ਦੀਆਂ ਕਿਤਾਬਾਂ ਦੇਖ ਅਤੇ ਚੁਣ ਸਕਦੇ ਹਨ।ਚੱਲਦੀ-ਫਿਰਦੀ ਲਾਏਬ੍ਰੇਰੀ ਸੇਵਾ ਉਨ੍ਹਾਂ ਲੋਕਾਂ ਲਈ ਵੀ ਲਾਹੇਵੰਦ ਹੈ, ਜਿਨ੍ਹਾਂ ਲਈ ਕਿਸੇ ਸਥਾਈ ਲਾਏਬ੍ਰੇਰੀਆਂ ਤੱਕ ਪਹੁੰਚਣਾ ਔਖਾ ਹੁੰਦਾ ਹੈ। ਇਸ ਰਾਹੀਂ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੁਸਤਕਾਂ ਨੂੰ ਸਿੱਧੇ ਲੋਕਾਂ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਵੈਨਕੂਵਰ ਦੇ ਵਿਅਕਤੀ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਮਾਮਲੇ ਵਿਚ ਮੁੜ ਚੱਲੇਗਾ ਮੁਕੱਦਮਾ ਅਗਲੀ ਖ਼ਬਰ ਲੈਸਟਰ ਵਿਖੇ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਦੀ ਯਾਦ ’ ਚ ਸਾਲਾਨਾ ਮਹਾਨ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।